ਹਾਈ ਕੋਰਟ ਵਲੋਂ ਦਾਊਦ ਇਬਰਾਹਿਮ ਨਾਲ ਜੁੜੇ ਮੁਸਾਫ਼ਿਰਖਾਨੇ ’ਚ ਲੋਕਾਂ ਦੇ ਦਾਖਲੇ ’ਤੇ ਰੋਕ
ੁੰਬਈ, 25 ਨਵੰਬਰ (ਏਜੰਸੀ)-ਬੰਬੇ ਹਾਈ ਕੋਰਟ ਨੇ ਮੁੰਬਈ ਦੇ ਦੱਖਣੀ ਹਿੱਸੇ ਵਿਚ ਸਥਿਤ ਭੇਂਡੀ ਬਾਜ਼ਾਰ ਇਲਾਕੇ ਦੇ ਇਕ ‘ਮੁਸਾਫਿਰਖਾਨਾ’ (ਜਿਸ ਦਾ ਸਬੰਧ ਕਥਿਤ ਤੌਰ ’ਤੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਨਾਲ ਦੱਸਿਆ ਜਾਂਦਾ ਹੈ) ਵਿਚ ਆਮ ਲੋਕਾਂ ਦੇ ਦਾਖਲੇ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਇਮਾਰਤ ਦੀ ਖਸਤਾ ਹਾਲਤ ਅਤੇ ਮਨੁੱਖੀ ਜਾਨਾਂ ਨੂੰ ਹੋਣ ਵਾਲੇ ਸੰਭਾਵੀ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਇਸ ਦੇ ਪ੍ਰਾਰਥਨਾ ਸਥਾਨ ਸਮੇਤ ਪੂਰੀ ਇਮਾਰਤ ਵਿਚ ਲੋਕਾਂ ਦੇ ਜਾਣ ’ਤੇ ਰੋਕ ਲਗਾ ਦਿੱਤੀ ਹੈ ਤੇ ਇਹ ਪਾਬੰਦੀ 30 ਨਵੰਬਰ ਤੱਕ ਲਾਗੂ ਰਹੇਗੀ।
ਅਜੀਤ ਡੈਸਕ
26-11-2026