26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਕਿਆਂਪੋ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 29 ਨੂੰ

ਵੈਨਿਸ (ਇਟਲੀ), 25 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਿਤੀ 27,28 ਅਤੇ 29 ਨਵੰਬਰ ਨੂੰ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਆਂਪੋ ਨੇ ਦੱਸਿਆ ਕਿ ਇਸ ਮਹਾਨ ਦਿਹਾੜੇ ਦੇ ਸਬੰਧ ਵਿਚ 27 ਨਵੰਬਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ ਅਤੇ 28 ਨਵੰਬਰ ਨੂੰ ਸ਼ਾਮ ਦੇ ਦੀਵਾਨ ਸਜਣਗੇ ਜਿਨ੍ਹਾਂ ’ਚ ਭਾਈ ਅਵਤਾਰ ਸਿੰਘ ਰਾਹੀ ਦੇ ਢਾਡੀ ਜਥੇ ਦੁਆਰਾ ਇਤਿਹਾਸ ਸ੍ਰਵਣ ਕਰਵਾਇਆ ਜਾਵੇਗਾ, ਇਸੇ ਪ੍ਰਕਾਰ 29 ਨਵੰਬਰ ਨੂੰ ਐਤਵਾਰ ਵਾਲੇ ਦਿਨ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ ਅਤੇ ਇਨ੍ਹਾਂ ਦੀਵਾਨਾਂ ਅੰਦਰ ਵੀ ਭਾਈ ਅਵਤਾਰ ਸਿੰਘ ਰਾਹੀ ਦੇ ਢਾਡੀ ਜਥੇ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ।

ਅਜੀਤ ਡੈਸਕ 26-11-2026
ਵੈਨਿਸ (ਇਟਲੀ), 25 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਿਤੀ 27,28 ਅਤੇ 29 ਨਵੰਬਰ ਨੂੰ ਮਨਾਇਆ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਆਂਪੋ ਨੇ ਦੱਸਿਆ ਕਿ ਇਸ ਮਹਾਨ ਦਿਹਾੜੇ ਦੇ ਸਬੰਧ ਵਿਚ 27 ਨਵੰਬਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ ਅਤੇ 28 ਨਵੰਬਰ ਨੂੰ ਸ਼ਾਮ ਦੇ ਦੀਵਾਨ ਸਜਣਗੇ ਜਿਨ੍ਹਾਂ ’ਚ ਭਾਈ ਅਵਤਾਰ ਸਿੰਘ ਰਾਹੀ ਦੇ ਢਾਡੀ ਜਥੇ ਦੁਆਰਾ ਇਤਿਹਾਸ ਸ੍ਰਵਣ ਕਰਵਾਇਆ ਜਾਵੇਗਾ, ਇਸੇ ਪ੍ਰਕਾਰ 29 ਨਵੰਬਰ ਨੂੰ ਐਤਵਾਰ ਵਾਲੇ ਦਿਨ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ ਅਤੇ ਇਨ੍ਹਾਂ ਦੀਵਾਨਾਂ ਅੰਦਰ ਵੀ ਭਾਈ ਅਵਤਾਰ ਸਿੰਘ ਰਾਹੀ ਦੇ ਢਾਡੀ ਜਥੇ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ।
ਪਿਛਲੀ ਖ਼ਬਰ ਰਾਜਧਾਨੀ ਦੀਆਂ ਸੜਕਾਂ ’ਤੇ ਦੌੜਨਗੇ ਘੋੜਿਆਂ ਵਾਲੇ ਟਾਂਗੇ! ਅਗਲੀ ਖ਼ਬਰ ਕੈਂਸਰ ਤੇ ਹੋਰਨਾਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।