26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭਾਰਤੀ ਉਮੀਦਵਾਰ ਦੇ ਚੋਣ ਪੋਸਟਰ ਨਾਲ ਛੇੜਛਾੜ

ਮੈਲਬੌਰਨ, 25 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਵਿਕਟੋਰੀਆ ਵਿਚ ਇਸ ਹਫ਼ਤੇ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਿੰਡਹੈਮ ਵੇਲ ਵਿਖੇ ਆਪਣੇ ਚੋਣ ਪ੍ਰਚਾਰ ਪੋਸਟਰ ਨਾਲ ਛੇੜਛਾੜ ਕੀਤੇ ਜਾਣ ’ਤੇ ਵੈਸਟਰਨ ਮੈਟਰੋਪੋਲੀਟਨ ਖੇਤਰ ਤੋਂ ਭਾਰਤੀ ਮੂਲ ਦੇ ਆਜ਼ਾਦ ਉਮੀਦਵਾਰ ਰਾਕੇਸ਼ ਰਾਏਜ਼ਾਦਾ ਨੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉੱਥੇ ਵੱਖ-ਵੱਖ ਉਮੀਦਵਾਰਾਂ ਦੇ ਪੋਸਟਰ ਲੱਗੇ ਹੋਏ ਸਨ, ਪਰ ਸਿਰਫ਼ ਉਨ੍ਹਾਂ ਦੇ ਪੋਸਟਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ।

ਛੇੜਛਾੜ ਦਾ ਸ਼ਿਕਾਰ ਚੋਣ ਪੋਸਟਰ। 26-11-2026
ਮੈਲਬੌਰਨ, 25 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਵਿਕਟੋਰੀਆ ਵਿਚ ਇਸ ਹਫ਼ਤੇ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਿੰਡਹੈਮ ਵੇਲ ਵਿਖੇ ਆਪਣੇ ਚੋਣ ਪ੍ਰਚਾਰ ਪੋਸਟਰ ਨਾਲ ਛੇੜਛਾੜ ਕੀਤੇ ਜਾਣ ’ਤੇ ਵੈਸਟਰਨ ਮੈਟਰੋਪੋਲੀਟਨ ਖੇਤਰ ਤੋਂ ਭਾਰਤੀ ਮੂਲ ਦੇ ਆਜ਼ਾਦ ਉਮੀਦਵਾਰ ਰਾਕੇਸ਼ ਰਾਏਜ਼ਾਦਾ ਨੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉੱਥੇ ਵੱਖ-ਵੱਖ ਉਮੀਦਵਾਰਾਂ ਦੇ ਪੋਸਟਰ ਲੱਗੇ ਹੋਏ ਸਨ, ਪਰ ਸਿਰਫ਼ ਉਨ੍ਹਾਂ ਦੇ ਪੋਸਟਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਕੀ ਇਸ ਪਿੱਛੇ ਉਨ੍ਹਾਂ ਦਾ ਆਜ਼ਾਦ ਉਮੀਦਵਾਰ ਹੋਣਾ ਜਾਂ ਸੱਭਿਆਚਾਰਕ ਪਿਛੋਕੜ ਕਾਰਨ ਕੋਈ ਵਿਤਕਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਅਸਹਿਮਤੀ ਦਾ ਹੱਕ ਸਭ ਨੂੰ ਹੈ, ਪਰ ਤੋੜ-ਫੋੜ ਅਤੇ ਵਿਤਕਰੇ ਲਈ ਕੋਈ ਥਾਂ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀ ਘਟਨਾ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦੇ ਉਦੇਸ਼ ਤੋਂ ਪਿੱਛੇ ਨਹੀਂ ਹਟਾ ਸਕੇਗੀ।
ਪਿਛਲੀ ਖ਼ਬਰ ਟਰੰਪ ਨੇ ਜੂਲਿਆਨੀ ਨੂੰ ਅਮਰੀਕਾ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਅਗਲੀ ਖ਼ਬਰ ਨੌਕਰੀ ਬਚਾਉਣ ਲਈ ਦੇਸ਼ ਬਦਲੋ ਜਾਂ ਆਈ . ਬੀ . ਐੱਮ . ਛੱਡੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।