25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੰਜਾਬ ਖੇਡ ਵਿਭਾਗ ਵਲੋਂ ‘ ਖੇਲੋ ਇੰਡੀਆ ਯੂਥ ਗੇਮਜ਼ 2026’ ਲਈ ਚੋਣ ਟਰਾਇਲਾਂ ਦਾ ਐਲਾਨ

ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਖੇਡ ਡਾਇਰੈਕਟੋਰੇਟ ਨੇ ਦਸੰਬਰ 2026 ’ਚ ਤੇਲੰਗਾਨਾ ਵਿਖੇ ਹੋਣ ਵਾਲੀਆਂ ‘ਖੇਲੋ ਇੰਡੀਆ ਯੂਥ ਗੇਮਜ਼ 2026’ ਲਈ ਸੂਬਾਈ ਟੀਮ ਦੀ ਚੋਣ ਵਾਸਤੇ ਟਰਾਇਲਾਂ ਦਾ ਐਲਾਨ ਕੀਤਾ ਹੈ। ਵਿਭਾਗ ਦੇ ਬੁਲਾਰੇ ਅਨੁਸਾਰ ਇਨ੍ਹਾਂ ਟਰਾਇਲਾਂ ਵਿਚ ਸਿਰਫ਼ 18 ਸਾਲ ਤੋਂ ਘੱਟ ਉਮਰ (ਅੰਡਰ-18) ਵਰਗ ਦੇ ਖਿਡਾਰੀ, ਜਿਨ੍ਹਾਂ ਦਾ ਜਨਮ 1 ਜਨਵਰੀ 2009 ਨੂੰ ਜਾਂ ਉਸ ਤੋਂ ਬਾਅਦ ਹੋਇਆ ਹੋਵੇ, ਹੀ ਹਿੱਸਾ ਲੈ ਸਕਦੇ ਹਨ।

ਅਜੀਤ ਡੈਸਕ 26-11-2026
ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਖੇਡ ਡਾਇਰੈਕਟੋਰੇਟ ਨੇ ਦਸੰਬਰ 2026 ’ਚ ਤੇਲੰਗਾਨਾ ਵਿਖੇ ਹੋਣ ਵਾਲੀਆਂ ‘ਖੇਲੋ ਇੰਡੀਆ ਯੂਥ ਗੇਮਜ਼ 2026’ ਲਈ ਸੂਬਾਈ ਟੀਮ ਦੀ ਚੋਣ ਵਾਸਤੇ ਟਰਾਇਲਾਂ ਦਾ ਐਲਾਨ ਕੀਤਾ ਹੈ। ਵਿਭਾਗ ਦੇ ਬੁਲਾਰੇ ਅਨੁਸਾਰ ਇਨ੍ਹਾਂ ਟਰਾਇਲਾਂ ਵਿਚ ਸਿਰਫ਼ 18 ਸਾਲ ਤੋਂ ਘੱਟ ਉਮਰ (ਅੰਡਰ-18) ਵਰਗ ਦੇ ਖਿਡਾਰੀ, ਜਿਨ੍ਹਾਂ ਦਾ ਜਨਮ 1 ਜਨਵਰੀ 2009 ਨੂੰ ਜਾਂ ਉਸ ਤੋਂ ਬਾਅਦ ਹੋਇਆ ਹੋਵੇ, ਹੀ ਹਿੱਸਾ ਲੈ ਸਕਦੇ ਹਨ। ਇਹ ਚੋਣ ਟਰਾਇਲ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਸਵੇਰੇ 10 ਵਜੇ ਸ਼ੁਰੂ ਹੋਣਗੇ। 27 ਨਵੰਬਰ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਬਾਸਕਟਬਾਲ (ਲੜਕੇ) ਅਤੇ ਸਾਫਟਬਾਲ (ਲੜਕੇ ਤੇ ਲੜਕੀਆਂ) ਲਈ, ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਵਾਲੀਬਾਲ (ਲੜਕੇ) ਲਈ, ਫਗਵਾੜਾ ਦੇ ਗੁਰੂ ਨਾਨਕ ਕਾਲਜ ਵਿਖੇ ਫੁੱਟਬਾਲ (ਲੜਕੇ) ਲਈ, ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਹਾਕੀ (ਲੜਕੇ) ਲਈ ਅਤੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਬੱਡੀ (ਲੜਕੀਆਂ - 65 ਕਿਲੋਗ੍ਰਾਮ) ਲਈ ਟਰਾਇਲ ਹੋਣਗੇ। ਇਸ ਤੋਂ ਇਲਾਵਾ, ਖੋ-ਖੋ (ਲੜਕੇ ਤੇ ਲੜਕੀਆਂ) ਲਈ ਚੋਣ ਟਰਾਇਲ 1 ਦਸੰਬਰ ਨੂੰ ਸਵੇਰੇ 10 ਵਜੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣਗੇ। ਚਾਹਵਾਨ ਅਤੇ ਯੋਗ ਖਿਡਾਰੀਆਂ ਕੋਲ ਉਮਰ ਦਾ ਵੈਧ ਸਬੂਤ ਅਤੇ ਹੋਰ ਲੋੜੀਂਦੇ ਸਰਟੀਫਿਕੇਟ/ਦਸਤਾਵੇਜ਼ ਹੋਣੇ ਲਾਜ਼ਮੀ ਹਨ।
ਪਿਛਲੀ ਖ਼ਬਰ ਫ਼ਵਾਦ ਤੇ ਮਾਹਿਰਾ ਵਾਲੇ ਨੈਟਫਲਿਕਸ ਦੇ ਪਾਕਿਸਤਾਨੀ ਸ਼ੋਅ ’ਤੇ ਵਿਵਾਦ ਅਗਲੀ ਖ਼ਬਰ ਗੰਨੇ ਦੇ ਭਾਅ ’ਚ 15 ਰੁਪਏ ਦਾ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਚੌਹਾਨ, ਮੱਲ੍ਹੀਨੰਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।