25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

‘ ਚਿਲਡਰਨਜ਼ ਬੁੱਕਰ ਪੁਰਸਕਾਰ ’ ਦੀ ਦੌੜ ’ ਚ ਬਰਤਾਨਵੀ ਲੇਖਕਾਂ ਦਾ ਦਬਦਬਾ

ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾ)-‘ਚਿਲਡਰਨਜ਼ ਬੁੱਕਰ ਪੁਰਸਕਾਰ 2027’ ਲਈ ਮੰਗਲਵਾਰ ਨੂੰ ਜਾਰੀ ਕੀਤੀ ਗਈ ਅੰਤਿਮ 8 ਪੁਸਤਕਾਂ ਦੀ ਸੂਚੀ ’ਚ ਬਰਤਾਨਵੀ ਲੇਖਕਾਂ ਦਾ ਦਬਦਬਾ ਹੈ। ਇਨ੍ਹਾਂ ਅੱਠ ਚੁਣੀਆਂ ਗਈਆਂ ਪੁਸਤਕਾਂ ਵਿਚੋਂ ਜੇਤੂ ਦੀ ਚੋਣ ਬਾਲਗਾਂ ਤੇ ਬੱਚਿਆਂ ਦੀ ਸਾਂਝੀ ਜਿਊਰੀ ਵਲੋਂ ਕੀਤੀ ਜਾਵੇਗੀ।

ਪੁਰਸਕਾਰ ਚੋਣ ਕਮੇਟੀ ਦੇ ਮੈਂਬਰ। ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ 25-11-2026
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾ)-‘ਚਿਲਡਰਨਜ਼ ਬੁੱਕਰ ਪੁਰਸਕਾਰ 2027’ ਲਈ ਮੰਗਲਵਾਰ ਨੂੰ ਜਾਰੀ ਕੀਤੀ ਗਈ ਅੰਤਿਮ 8 ਪੁਸਤਕਾਂ ਦੀ ਸੂਚੀ ’ਚ ਬਰਤਾਨਵੀ ਲੇਖਕਾਂ ਦਾ ਦਬਦਬਾ ਹੈ। ਇਨ੍ਹਾਂ ਅੱਠ ਚੁਣੀਆਂ ਗਈਆਂ ਪੁਸਤਕਾਂ ਵਿਚੋਂ ਜੇਤੂ ਦੀ ਚੋਣ ਬਾਲਗਾਂ ਤੇ ਬੱਚਿਆਂ ਦੀ ਸਾਂਝੀ ਜਿਊਰੀ ਵਲੋਂ ਕੀਤੀ ਜਾਵੇਗੀ। ਬਰਤਾਨਵੀ-ਪਾਕਿਸਤਾਨੀ ਲੇਖਕ ਇਕਬਾਲ ਹੁਸੈਨ ਦੀ ਪੁਸਤਕ ‘ਦਿ ਨਾਈਟ ਆਈ ਬੋਰੋਡ ਟਾਈਮ’ ਨੂੰ ਬਰਤਾਨਵੀ ਲੇਖਕ ਗਾਈ ਬਾਸ ਤੇ ਚਿੱਤਰਕਾਰ ਡੇਵਿਡ ਰੌਬਰਟਸ ਦੀ ਪੁਸਤਕ ‘ਦਿ ਵਰਸਟ ਥਿੰਗ ਦੈਟ ਕੁਡ ਪੌਸਿਬਲੀ ਹੈਪਨ’ ਦੇ ਨਾਲ ਇਸ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਬਰਤਾਨਵੀ ਲੇਖਕ-ਚਿੱਤਰਕਾਰ ਜੋੜੀ ਲਿਜ਼ ਹਾਈਡਰ ਤੇ ਟੌਮ ਡੀ ਫ੍ਰੈਸਟਨ ਦੀ ਪੁਸਤਕ ‘ਦਿ ਟੇਲਰ ਆਫ਼ ਟਾਲ ਟੇਲਜ਼’ ਨੂੰ ਵੀ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਕੈਥਰੀਨ ਬਰੂਟਨ ਦੀ ‘ਟੈਡਪੋਲ ਸਮਰ’ ਤੇ ਮਾਈਕੀ ਪਲੀਜ਼ ਦੀ ‘ਦਿ ਰੈਂਬਲਰਜ਼ ਕਰਸ’ ਵੀ ਬਰਤਾਨਵੀ ਲੇਖਕਾਂ ਦੀਆਂ ਚੁਣੀਆਂ ਗਈਆਂ ਪੁਸਤਕਾਂ ’ਚ ਸ਼ਾਮਲ ਹਨ। ਆਇਰਿਸ਼-ਬਰਤਾਨਵੀ ਲੇਖਕ ਇਓਇਨ ਕੋਲਫਰ ਤੇ ਐਂਡਰਿਊ ਡੌਂਕਿਨ ਨੂੰ ਉਨ੍ਹਾਂ ਦੀ ਪੁਸਤਕ ‘ਵਾਰ’ ਲਈ ਇਤਾਲਵੀ ਚਿੱਤਰਕਾਰ ਜਿਓਵਾਨੀ ਰਿਗਾਨੋ ਦੇ ਨਾਲ ਸ਼ਾਰਟਲਿਸਟ ਕੀਤਾ ਗਿਆ ਹੈ। ਆਇਰਿਸ਼ ਲੇਖਿਕਾ ਜੈਸਿਕਾ ਸਕੌਟ-ਵ੍ਹਾਈਟ ਆਪਣੀ ਚਿੱਤਰਕਾਰੀ ਪੁਸਤਕ ‘ਸੀਮਸ ਆਲਮੋਸਟ ਫੇਮਸ’ ਲਈ ਬਰਤਾਨਵੀ ਚਿੱਤਰਕਾਰ ਬੇਕਾ ਮੂਰ ਦੇ ਨਾਲ ਪੁਰਸਕਾਰ ਦੀ ਦੌੜ ’ਚ ਸ਼ਾਮਲ ਹੈ। ਆਸਟ੍ਰੇਲੀਆਈ ਲੇਖਕ ਸ਼ੌਨ ਟੈਨ ਦੀ ਪੁਸਤਕ ‘ਹੋਮਟਾਊਨ’ ਵੀ ਚੋਟੀ ਦੀਆਂ ਅੱਠ ਚੁਣੀਆਂ ਗਈਆਂ ਪੁਸਤਕਾਂ ਵਿਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸਾਲਾਨਾ ਬੁੱਕਰ ਪੁਰਸਕਾਰ ਦੀ ਤਰ੍ਹਾਂ ਹੀ ਇਸ ਸਾਹਿਤਕ ਪੁਰਸਕਾਰ ਦੇ ਬਾਲ ਸੰਸਕਰਣ ਦੇ ਜੇਤੂ ਨੂੰ 50,000 ਪੌਂਡ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ, ਜਦਕਿ ਚੁਣੇ ਗਏ ਹਰੇਕ ਲੇਖਕ ਨੂੰ 2,500 ਪੌਂਡ ਮਿਲਣਗੇ। ਵਿਸ਼ੇਸ਼ ਗੱਲ ਇਹ ਹੈ ਕਿ ਪੁਰਸਕਾਰ ਦੀ ਸੱਤ ਮੈਂਬਰੀ ਜਿਊਰੀ ਦੀ ਅਗਵਾਈ ਪ੍ਰਸਿੱਧ ਬਾਲ ਸਾਹਿਤਕਾਰ ਫਰੈਂਕ ਕੌਟ੍ਰੈੱਲ-ਬੌਇਸ ਕਰ ਰਹੇ ਹਨ। ਜਿਊਰੀ ਵਿੱਚ ਅਦਾਕਾਰਾ ਲੌਲੀ ਅਡੇਫੋਪੇ ਅਤੇ ਭਾਰਤੀ ਮੂਲ ਦੀ ਸੰਚਿਤਾ ਬਾਸੂ ਡੇ ਸਰਕਾਰ ਤੋਂ ਇਲਾਵਾ 8 ਤੋਂ 12 ਸਾਲ ਦੀ ਉਮਰ ਦੇ ਚਾਰ ਬੱਚੇ ਵੀ ਸ਼ਾਮਲ ਹਨ। ਇਹ ਸਾਰੇ ਮਿਲ ਕੇ ਪਹਿਲੇ ਚਿਲਡਰਨਜ਼ ਬੁਕਰ ਪੁਰਸਕਾਰ ਦੇ ਜੇਤੂ ਦੀ ਚੋਣ ਕਰਨਗੇ।
ਪਿਛਲੀ ਖ਼ਬਰ ਬਰਤਾਨੀਆ ’ਚ ਅਪਾਹਜ ਵਿਅਕਤੀਆਂ ਨੂੰ ਜਲਦ ਮਿਲ ਸਕਦੀ ਹੈ ਆਰਥਿਕ ਸਹਾਇਤਾ, ਪੀ.ਆਈ.ਪੀ. ਬੈਨਿਫਿਟ ਪ੍ਰਣਾਲੀ ’ਚ ਵੱਡੇ ਸੁਧਾਰਾ... ਅਗਲੀ ਖ਼ਬਰ ਪ੍ਰਕਾਸ਼ ਪੁਰਬ ਵਿਦੇਸ਼ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਆਸਟ੍ਰੇਲੀਆ ਦੇ ਐਲਨਬੀ ਗਾਰਡਨਜ਼ ਵਿਖੇ ਧਾਰਮਿਕ ਦੀਵਾਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।