24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

‘ ਮਿਸ ਟੈਲੈਂਟਿਡ ਪੰਜਾਬਣ 2026’ ਮਨਪ੍ਰੀਤ ਪਨੇਸਰ ਨੇ ਜਿੱਤਿਆ

ਲੰਡਨ, 27 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ‘ਸਾਂਝਾ ਵਿਰਸਾ’ ਸੰਸਥਾ ਵੱਲੋਂ ‘ਮਿਸ ਟੈਲੈਂਟਿਡ ਪੰਜਾਬਣ 2026’ ਦਾ ਗਰੈਂਡ ਫਾਈਨਲ ਸਟਾਕਪੋਰਟ ਦੇ ‘ਮਾਈ ਨਵਾਬ’ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਦੌਰਾਨ ਲੰਡਨ ਤੋਂ ਮਨਪ੍ਰੀਤ ਪਨੇਸਰ ਪਹਿਲੇ, ਤੰਨੂ ਮਿਸ਼ਾਲ ਦੂਜੇ ਅਤੇ ਵਾਰਿੰਗਟਨ ਤੋਂ ਸਾਕਸ਼ੀ ਤੀਜੇ ਸਥਾਨ ਤੇ ਰਹੀ।

ਅਜੀਤ ਡੈਸਕ 25-11-2026
ਲੰਡਨ, 27 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ‘ਸਾਂਝਾ ਵਿਰਸਾ’ ਸੰਸਥਾ ਵੱਲੋਂ ‘ਮਿਸ ਟੈਲੈਂਟਿਡ ਪੰਜਾਬਣ 2026’ ਦਾ ਗਰੈਂਡ ਫਾਈਨਲ ਸਟਾਕਪੋਰਟ ਦੇ ‘ਮਾਈ ਨਵਾਬ’ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਦੌਰਾਨ ਲੰਡਨ ਤੋਂ ਮਨਪ੍ਰੀਤ ਪਨੇਸਰ ਪਹਿਲੇ, ਤੰਨੂ ਮਿਸ਼ਾਲ ਦੂਜੇ ਅਤੇ ਵਾਰਿੰਗਟਨ ਤੋਂ ਸਾਕਸ਼ੀ ਤੀਜੇ ਸਥਾਨ ਤੇ ਰਹੀ। ਉਕਤ ਮੁਕਾਬਲੇ ਵਿਚ ਪੰਜਾਬ ਵਿਰਸੇ ਅਤੇ ਹੁਨਰ ਨਾਲ ਸਬੰਧਿਤ ਵੱਖ-ਵੱਖ ਪੜਾਵਾਂ ਦੇ ਮੁਕਾਬਲੇ ਕਰਵਾਏ ਗਏ ਸਨ। ਗਾਇਕੀ ਮੁਕਾਬਲੇ ਵਿਚ ਫਰੀਦਾ ਲਖੇਰਾ ਨੇ ਪਹਿਲਾ ਤੇ ਮਦੀਹਾ ਕੁਰੈਸ਼ੀ ਨੇ ਦੂਜਾ ਸਥਾਨ ਹਾਸਲ ਕੀਤਾ। ਆਸੀਆ ਸ਼ੁਮਨ ਅਤੇ ਜ਼ੈਦਾ ਖਾਨ ਨੇ ਆਪਣੀਆਂ ਕਲਾਤਮਕ ਪੇਸ਼ਕਾਰੀਆਂ ਨਾਲ ਸਮਾਗਮ ਦੀ ਰੌਣਕ ਵਧਾਈ। ਸਮਾਗਮ ਵਿਚ ਅਨੀਲਾ ਕਿਆਨੀ, ਅਫਜ਼ਲ ਖਾਨ, ਰਜ਼ੀਆ ਚੌਧਰੀ ਅਤੇ ਯਾਸਮੀਨ ਡਾਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਸਾਂਝਾ ਵਿਰਸਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡਾਇਰੈਕਟਰ ਰੋਜ਼ੀ ਕੌਰ ਦੀ ਅਗਵਾਈ ਹੇਠ ਚੌਹਾਨ ਸਾਹਿਬ ਅਤੇ ਗਗਨ ਕੌਰ ਦੇ ਉਪਰਾਲੇ ਸਦਕਾ ਰੁਬੀਨਾ ਰਾਜਾ, ਬਟਰਫਲਾਈ ਗਰੁੱਪ ਅਤੇ ਸ਼ੀ ਵੀਵਾ ਚੈਰਿਟੀ ਫਾਊਂਡੇਸ਼ਨ, ਬਾਲੀਵੁੱਡ ਫੋਟੋਗ੍ਰਾਫਰ ਗੁਰਪਾਲ, ਵਸੀਮ ਚੌਧਰੀ, ਡੀ ਐੱਮ ਚੈਨਲ, ਡਾ. ਲਿਆਕਤ ਮਲਿਕ, ਗਲੋਬਲ ਐਜੂਕੇਸ਼ਨ, ਕਾਸਾ ਜ਼ਾਫਰਾਨ, ਆਰਕੇ ਫੈਸ਼ਨ ਅਤੇ ਗਲੋ ਰੂਜ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਪਿਛਲੀ ਖ਼ਬਰ ਪਹਾੜਾਂ ਤੇ ਬਰਫਬਾਰੀ ਮਗਰੋਂ ਹੇਠਲੇ ਇਲਾਕਿਆਂ ’ਚ ਠੰਡ ਦਾ ਪ੍ਰਕੋਪ ਵਧਿਆ ਅਗਲੀ ਖ਼ਬਰ ਵਿਆਹ ’ਚ ਬੈਠਣ ਨੂੰ ਲੈ ਕੇ ਭਰਾਵਾਂ ਵਿਚਾਲੇ ਵਿਵਾਦ, 4 ਲੱਖ ਪੌਂਡ ਦੀ ਵਿਰਾਸਤ ਦਾ ਮਾਮਲਾ ਅਦਾਲਤ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।