25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਟਰੰਪ ਦੇ ਨਿਯਮ ਨੂੰ ਚੁਣੌਤੀ ਦੇਣ ਲਈ 21 ਸੂਬੇ ਅਦਾਲਤ ਪਹੁੰਚੇ ਨਵੇਂ ਨਿਯਮ ਤਹਿਤ ਇਕ ਮੈਂਬਰ ਦੇ ਅਯੋਗ ਹੋਣ ’ਤੇ ਸਾਰੇ ਪਰਿਵਾਰ ਦੀ ਸਹਾਇਤਾ ਹੋਵੇਗੀ ਬੰਦ

ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਰਿਹਾਇਸ਼ੀ ਮਦਦ ਲਈ ਲਿਆਂਦਾ ਨਵਾਂ ਨਿਯਮ ਟਰੰਪ ਪ੍ਰਸ਼ਾਸਨ ਤੇ ਸੂਬਿਆਂ ਵਿਚਾਲੇ ਕਾਨੂੰਨੀ ਟਕਰਾਅ ਦਾ ਕਾਰਨ ਬਣ ਗਿਆ ਹੈ। ਦੇਸ਼ ਦੇ 21 ਸੂਬਿਆਂ ਤੇ ਪੈਨਸਿਲਵੇਨੀਆ ਦੇ ਗਵਰਨਰ ਨੇ ਇਸ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਹੈ।

ਅਜੀਤ ਡੈਸਕ 25-11-2026
ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਰਿਹਾਇਸ਼ੀ ਮਦਦ ਲਈ ਲਿਆਂਦਾ ਨਵਾਂ ਨਿਯਮ ਟਰੰਪ ਪ੍ਰਸ਼ਾਸਨ ਤੇ ਸੂਬਿਆਂ ਵਿਚਾਲੇ ਕਾਨੂੰਨੀ ਟਕਰਾਅ ਦਾ ਕਾਰਨ ਬਣ ਗਿਆ ਹੈ। ਦੇਸ਼ ਦੇ 21 ਸੂਬਿਆਂ ਤੇ ਪੈਨਸਿਲਵੇਨੀਆ ਦੇ ਗਵਰਨਰ ਨੇ ਇਸ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਹੈ। ਨਿਯਮ ਤਹਿਤ ਜੇ ਘਰ ਦਾ ਕੋਈ ਇਕ ਮੈਂਬਰ ਵੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਦਰਜੇ ਕਾਰਨ ਸਹਾਇਤਾ ਲਈ ਯੋਗ ਨਹੀਂ ਹੈ ਤਾਂ ਪੂਰੇ ਪਰਿਵਾਰ ਦੀ ਸੰਘੀ ਰਿਹਾਇਸ਼ੀ ਮਦਦ ਬੰਦ ਹੋ ਜਾਵੇਗੀ। ਸੂਬਿਆਂ ਦਾ ਕਹਿਣਾ ਹੈ ਕਿ ਇਸ ਦੀ ਮਾਰ ਅਮਰੀਕੀ ਨਾਗਰਿਕ ਬੱਚਿਆਂ ’ਤੇ ਵੀ ਪਵੇਗੀ ਤੇ ਪਰਿਵਾਰਾਂ ਨੂੰ ਘਰ ਛੱਡਣੇ ਪੈ ਸਕਦੇ ਹਨ। ਰਿਹਾਇਸ਼ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਇਹ ਨਿਯਮ 14 ਦਸੰਬਰ ਤੋਂ ਲਾਗੂ ਹੋਣਾ ਹੈ। ਇਸ ਅਧੀਨ ਮਦਦ ਲੈਣ ਵਾਲਿਆਂ ਨੂੰ ਆਪਣੀ ਅਮਰੀਕੀ ਨਾਗਰਿਕਤਾ ਜਾਂ ਸਹਾਇਤਾ ਲਈ ਯੋਗ ਇਮੀਗ੍ਰੇਸ਼ਨ ਦਰਜੇ ਦੀ ਪੁਸ਼ਟੀ ਕਰਵਾਉਣੀ ਪਵੇਗੀ। ਕੈਲੀਫੋਰਨੀਆ, ਨਿਊਯਾਰਕ, ਐਰੀਜ਼ੋਨਾ ਅਤੇ ਮੈਸਾਚੂਸੇਟਸ ਸਮੇਤ ਮੁਕੱਦਮਾ ਕਰਨ ਵਾਲੇ ਸੂਬਿਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਪਰਿਵਾਰਾਂ ਨੂੰ ਇਕੱਠੇ ਰਹਿਣ ਜਾਂ ਰਿਹਾਇਸ਼ੀ ਮਦਦ ਬਚਾਉਣ ਵਿਚਾਲੇ ਚੋਣ ਕਰਨੀ ਪੈ ਸਕਦੀ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਪ੍ਰਬੰਧ ਅਨੁਸਾਰ, ਅਜਿਹੇ ਪਰਿਵਾਰਾਂ ਨੂੰ ਉਨ੍ਹਾਂ ਦੇ ਯੋਗ ਮੈਂਬਰਾਂ ਦੇ ਹਿਸਾਬ ਨਾਲ ਮਦਦ ਮਿਲਦੀ ਹੈ। ਜਿਹੜਾ ਮੈਂਬਰ ਆਪਣੇ ਇਮੀਗ੍ਰੇਸ਼ਨ ਦਰਜੇ ਕਾਰਨ ਯੋਗ ਨਹੀਂ ਹੁੰਦਾ, ਉਸ ਦੇ ਹਿੱਸੇ ਦੀ ਸਹਾਇਤਾ ਘਟਾ ਦਿੱਤੀ ਜਾਂਦੀ ਹੈ। ਨਵਾਂ ਨਿਯਮ ਬਾਕੀ ਯੋਗ ਮੈਂਬਰਾਂ ਨੂੰ ਮਿਲਦੀ ਮਦਦ ਵੀ ਰੋਕ ਦੇਵੇਗਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ ਕਿਹਾ ਕਿ ਮਾਪਿਆਂ ਦੇ ਇਮੀਗ੍ਰੇਸ਼ਨ ਦਰਜੇ ਕਾਰਨ ਕਿਸੇ ਬੱਚੇ ਤੋਂ ਉਸ ਦਾ ਘਰ ਨਹੀਂ ਖੋਹਿਆ ਜਾਣਾ ਚਾਹੀਦਾ। ਉਨ੍ਹਾਂ ਇਸ ਨੂੰ ਬੇਰਹਿਮ ਅਤੇ ਗ਼ੈਰਕਾਨੂੰਨੀ ਕਦਮ ਦੱਸਦਿਆਂ ਕਿਹਾ ਕਿ ਕੈਲੀਫੋਰਨੀਆ ਦੇ ਕਰੀਬ ਸੱਤ ਹਜ਼ਾਰ ਘਰ ਇਸ ਨਾਲ ਪ੍ਰਭਾਵਿਤ ਹੋਣਗੇ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਵਿਦੇਸ਼ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਆਸਟ੍ਰੇਲੀਆ ਦੇ ਐਲਨਬੀ ਗਾਰਡਨਜ਼ ਵਿਖੇ ਧਾਰਮਿਕ ਦੀਵਾਨ ਸਜਾਇਆ ਅਗਲੀ ਖ਼ਬਰ ਵੈਭਵ ਨੇ ਰਚਿਆ ਇਤਿਹਾਸ ਏ-ਸ਼੍ਰੇਣੀ ਇਕ ਦਿਨਾ ਮੈਚ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।