ਗੁਲਾਮਾਂ ਦੇ ਵਪਾਰ ਲਈ ਬਰਤਾਨੀਆ ਵਲੋਂ ਮੁਆਫ਼ੀ ਮੰਗਣ ਦਾ ਸਮਾਂ ਆ ਗਿਆ - ਰਾਸ਼ਟਰ ਮੰਡਲ ਮੁਖੀ
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰ ਮੰਡਲ ਦੀ ਸਕੱਤਰ ਜਨਰਲ ਸ਼ਰਲੀ ਅਯੋਰਕੋਰ ਬੋਚਵੇ ਨੇ ਕਿਹਾ ਹੈ ਕਿ ਬਰਤਾਨੀਆ ਦੀ ਗੁਲਾਮਾਂ ਦੇ ਇਤਿਹਾਸਕ ਵਪਾਰ ਵਿਚ ਭੂਮਿਕਾ ਲਈ ਮਹਾਰਾਜਾ ਚਾਰਲਸ ਤੀਜੇ ਵਲੋਂ ਮੁਆਫ਼ੀ ਮੰਗਣ ਵਿਚ ਕੋਈ ਹਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗੁਲਾਮੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਗੰਭੀਰ ਗੱਲਬਾਤ ਸ਼ੁਰੂ ਕੀਤੀ ਜਾਵੇ।
ਮਹਾਰਾਜਾ ਚਾਰਲਸ ਤੀਜਾ ਤੇ ਸ਼ਰਲੀ ਅਯੋਰਕੋਰ ਬੋਚਵੇ
24-10-2026