24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬੀ . ਬੀ . ਸੀ . ਮਾਮਲੇ ਵਿਚ ਟਰੰਪ ਨੂੰ 11 ਦਸੰਬਰ ਤੱਕ ਬਿਆਨ ਦਰਜ ਕਰਵਾਉਣ ਦੇ ਹੁਕਮ

ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਰਤਾਨੀਆ ਦੇ ਪ੍ਰਸਾਰਣ ਅਦਾਰੇ ਬੀ. ਬੀ.

ਅਜੀਤ ਡੈਸਕ 24-10-2026
ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਰਤਾਨੀਆ ਦੇ ਪ੍ਰਸਾਰਣ ਅਦਾਰੇ ਬੀ.ਬੀ.ਸੀ. ਖ਼ਿਲਾਫ਼ ਦਾਇਰ ਕੀਤੇ 10 ਅਰਬ ਡਾਲਰ ਦੇ ਮਾਣਹਾਨੀ ਮੁਕੱਦਮੇ ਵਿਚ ਅਦਾਲਤ ਨੇ ਸਖ਼ਤ ਹਦਾਇਤ ਦਿੱਤੀ ਹੈ। ਫਲੋਰੀਡਾ ਦੀ ਸੰਘੀ ਅਦਾਲਤ ਨੇ ਟਰੰਪ ਨੂੰ 11 ਦਸੰਬਰ ਤੱਕ ਵਕੀਲਾਂ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ। ਜੱਜ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਵਲੋਂ ਦਾਇਰ ਕੀਤਾ ਮੁਕੱਦਮਾ ਖਾਰਜ ਵੀ ਹੋ ਸਕਦਾ ਹੈ।ਮਿਆਮੀ ਦੀ ਸੰਘੀ ਜੱਜ ਐਂਜੋਲਿਕ ਲੈੱਟ ਨੇ ਸੁਣਵਾਈ ਦੌਰਾਨ ਟਰੰਪ ਦੇ ਵਕੀਲਾਂ ਵਲੋਂ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਿਚ ਹੋ ਰਹੀ ਦੇਰੀ ਉਤੇ ਨਾਰਾਜ਼ਗੀ ਜਤਾਈ। ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਨਹੀਂ ਹੋਇਆ ਕਿ ਟਰੰਪ ਦੀ ਕਾਨੂੰਨੀ ਟੀਮ ਨੇ ਮਾਮਲੇ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਹੈ।ਟਰੰਪ ਦਾ ਬਿਆਨ ਪਹਿਲਾਂ 16 ਅਕਤੂਬਰ ਨੂੰ ਦਰਜ ਹੋਣਾ ਸੀ ਪਰ ਉਨ੍ਹਾਂ ਦੇ ਵਕੀਲਾਂ ਨੇ ਕੌਮੀ ਮਹੱਤਵ ਦੇ ਕੰਮਾਂ ਦਾ ਹਵਾਲਾ ਦੇ ਕੇ ਤੈਅ ਸਮਾਂ ਰੱਦ ਕਰਵਾ ਦਿੱਤਾ ਸੀ। ਉਨ੍ਹਾਂ ਨੇ ਈਰਾਨ ਨਾਲ ਜੰਗ, ਮੱਧ ਪੂਰਬ ਦੇ ਤਣਾਅ, ਰੂਸ-ਯੂਕਰੇਨ ਜੰਗ ਅਤੇ ਅਮਰੀਕਾ ਦੀ ਸੁਰੱਖਿਆ ਨਾਲ ਜੁੜੀਆਂ ਜ਼ਿੰਮੇਵਾਰੀਆਂ ਦਾ ਜ਼ਿਕਰ ਕੀਤਾ।ਇਹ ਮਾਮਲਾ ਬੀ.ਬੀ.ਸੀ. ਵਲੋਂ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦਿਖਾਈ ਗਈ ਇਕ ਦਸਤਾਵੇਜ਼ੀ ਫਿਲਮ ਨਾਲ ਜੁੜਿਆ ਹੈ। ਇਸ ਵਿਚ 6 ਜਨਵਰੀ 2021 ਨੂੰ ਅਮਰੀਕੀ ਸੰਸਦ ਭਵਨ ਉਤੇ ਹੋਏ ਹਮਲੇ ਤੋਂ ਪਹਿਲਾਂ ਟਰੰਪ ਵਲੋਂ ਦਿੱਤੇ ਭਾਸ਼ਣ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜ ਕੇ ਪੇਸ਼ ਕੀਤਾ ਗਿਆ ਸੀ। ਟਰੰਪ ਦਾ ਦੋਸ਼ ਹੈ ਕਿ ਇਸ ਤਰ੍ਹਾਂ ਭਾਸ਼ਣ ਦਿਖਾਉਣ ਨਾਲ ਲੋਕਾਂ ਵਿਚ ਇਹ ਗਲਤ ਪ੍ਰਭਾਵ ਪੈਦਾ ਹੋਇਆ ਕਿ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਸਦ ਭਵਨ ਉਤੇ ਹਮਲਾ ਕਰਨ ਲਈ ਉਕਸਾਇਆ ਸੀ। ਉਨ੍ਹਾਂ ਮੁਤਾਬਕ ਭਾਸ਼ਣ ਦਾ ਉਹ ਹਿੱਸਾ ਹਟਾ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਸਮਰਥਕਾਂ ਨੂੰ ਸ਼ਾਂਤੀਪੂਰਵਕ ਸੰਸਦ ਵੱਲ ਜਾਣ ਲਈ ਕਿਹਾ ਸੀ।
ਪਿਛਲੀ ਖ਼ਬਰ ਗੁਲਾਮਾਂ ਦੇ ਵਪਾਰ ਲਈ ਬਰਤਾਨੀਆ ਵਲੋਂ ਮੁਆਫ਼ੀ ਮੰਗਣ ਦਾ ਸਮਾਂ ਆ ਗਿਆ - ਰਾਸ਼ਟਰ ਮੰਡਲ ਮੁਖੀ ਅਗਲੀ ਖ਼ਬਰ ਨਿਊਯਾਰਕ ਵਿਚ 10 ਹਜ਼ਾਰ ਨੌਕਰੀਆਂ ਖਤਰੇ ਵਿਚ ਪੈਣ ਦਾ ਖਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।