19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਭਾਰਤੀ ਮੂਲ ਦੇ ਦੋ ਅਮਰੀਕੀ ਸੰਸਦ ਮੈਂਬਰਾਂ ਸਮੇਤ ਕਈਆਂ ਨੂੰ ਮਿਲੀਆਂ ਸ਼ੱਕੀ ਚਿੱਠੀਆਂ ਤੇ ਪੈਕੇਟ

ਨਿਊਯਾਰਕ, 18 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇਸ ਸੂਬੇ ਦੇ ਸ਼ਿਕਾਗੋ ਇਲਾਕੇ ਵਿਚ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਪੰਜ ਸੰਸਦ ਮੈਂਬਰਾਂ ਦੇ ਦਫ਼ਤਰਾਂ ਵਿਚ ਸ਼ੱਕੀ ਚਿੱਠੀਆਂ ਅਤੇ ਪੈਕੇਟ ਪਹੁੰਚਣ ਨਾਲ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਕੁਝ ਚਿੱਠੀਆਂ ਵਿਚ ਧਮਕੀਆਂ ਅਤੇ ਅਣਪਛਾਤੇ ਪਦਾਰਥ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਅਜੀਤ ਡੈਸਕ 19-10-2026
ਨਿਊਯਾਰਕ, 18 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇਸ ਸੂਬੇ ਦੇ ਸ਼ਿਕਾਗੋ ਇਲਾਕੇ ਵਿਚ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਪੰਜ ਸੰਸਦ ਮੈਂਬਰਾਂ ਦੇ ਦਫ਼ਤਰਾਂ ਵਿਚ ਸ਼ੱਕੀ ਚਿੱਠੀਆਂ ਅਤੇ ਪੈਕੇਟ ਪਹੁੰਚਣ ਨਾਲ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਕੁਝ ਚਿੱਠੀਆਂ ਵਿਚ ਧਮਕੀਆਂ ਅਤੇ ਅਣਪਛਾਤੇ ਪਦਾਰਥ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸੇ ਤਰ੍ਹਾਂ ਦੀ ਸ਼ੱਕੀ ਡਾਕ ਦੇਸ਼ ਦੇ ਹੋਰ ਸੰਸਦ ਮੈਂਬਰਾਂ ਅਤੇ ਚੋਣ ਦਫ਼ਤਰਾਂ ਨੂੰ ਵੀ ਭੇਜੀ ਗਈ ਹੈ।ਸ਼ਿਕਾਗੋ ਇਲਾਕੇ ਵਿਚ ਸ਼ੱਕੀ ਡਾਕ ਪ੍ਰਾਪਤ ਕਰਨ ਵਾਲਿਆਂ ਵਿਚ ਰਾਜਾ ਕ੍ਰਿਸ਼ਨਾਮੂਰਤੀ, ਰੌਬਿਨ ਕੈਲੀ, ਮਾਈਕ ਕੁਇਗਲੀ, ਜੈਨ ਸ਼ਾਕੋਵਸਕੀ ਅਤੇ ਬ੍ਰੈਡ ਸ਼ਨਾਈਡਰ ਸ਼ਾਮਿਲ ਹਨ। ਇਸ ਤੋਂ ਇਲਾਵਾ ਵਾਸ਼ਿੰਗਟਨ ਸੂਬੇ ਤੋਂ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦੇ ਦਫ਼ਤਰ ਵਿਚ ਵੀ ਅਜਿਹਾ ਪੈਕੇਟ ਪਹੁੰਚਿਆ। ਜੈਪਾਲ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਸਟਾਫ਼ ਸੁਰੱਖਿਅਤ ਹਨ।ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਪੈਕੇਟ ਮਿਲਣ ਤੋਂ ਬਾਅਦ ਸਥਾਨਕ ਫਾਇਰ ਵਿਭਾਗ, ਡਾਕ ਜਾਂਚ ਅਧਿਕਾਰੀਆਂ ਅਤੇ ਕੈਪੀਟਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇਸ ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ। ਉਨ੍ਹਾਂ ਚੋਣਾਂ ਤੋਂ ਪਹਿਲਾਂ ਲੋਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ।ਬ੍ਰੈਡ ਸ਼ਨਾਈਡਰ ਦੇ ਦਫ਼ਤਰ ਨੂੰ ਮਿਲੀ ਚਿੱਠੀ ਵਿਚ ਵੀ ਸ਼ੱਕੀ ਪਦਾਰਥ ਸੀ ਪਰ ਜਾਂਚ ਵਿਚ ਉਹ ਨੁਕਸਾਨਦੇਹ ਨਹੀਂ ਪਾਇਆ ਗਿਆ। ਹੁਣ ਤੱਕ ਇਨ੍ਹਾਂ ਘਟਨਾਵਾਂ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਅਜਿਹੀਆਂ 100 ਤੋਂ ਵੱਧ ਚਿੱਠੀਆਂ ਅਮਰੀਕੀ ਡਾਕ ਪ੍ਰਣਾਲੀ ਵਿਚ ਹੋ ਸਕਦੀਆਂ ਹਨ। ਐੱਫ.ਬੀ.ਆਈ., ਅਮਰੀਕੀ ਡਾਕ ਜਾਂਚ ਸੇਵਾ ਅਤੇ ਕੈਪੀਟਲ ਪੁਲਿਸ ਮਿਲ ਕੇ ਇਨ੍ਹਾਂ ਨੂੰ ਭੇਜਣ ਵਾਲਿਆਂ ਦੀ ਪਛਾਣ ਕਰਨ ਵਿਚ ਜੁਟੀਆਂ ਹੋਈਆਂ ਹਨ। ਅਧਿਕਾਰੀ ਇਹ ਵੀ ਪਤਾ ਲਗਾ ਰਹੇ ਹਨ ਕਿ ਕੀ ਸਾਰੇ ਮਾਮਲੇ ਆਪਸ ਵਿਚ ਜੁੜੇ ਹੋਏ ਹਨ।ਅਮਰੀਕਾ ਵਿਚ ਮੱਧਕਾਲੀ ਚੋਣਾਂ ਨੇੜੇ ਹੋਣ ਕਾਰਨ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸਰਕਾਰੀ ਤੇ ਚੋਣ ਦਫ਼ਤਰਾਂ ਦੀ ਸੁਰੱਖਿਆ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਤਸਵੀਰ: ਐਨਵਾਈ ਪਿਕਚਰ 1
ਪਿਛਲੀ ਖ਼ਬਰ ਬਰਤਾਨਵੀ ਪੰਜਾਬੀ ਸਾਹਿਤਕਾਰ ਗੁਰਨਾਮ ਸਿੰਘ ਢਿੱਲੋਂ ਨਹੀਂ ਰਹੇ ਅਗਲੀ ਖ਼ਬਰ ਸਰੀ ਸਿਟੀ ਕੌਂਸਲ ਚੋਣਾਂ ’ ਚ ਡਗ ਮਕਲਮ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।