15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੇਫ ਸਰੀ ਸਲੇਟ ਦੇ ਉਮੀਦਵਾਰਾਂ ਦੇ ਹੱਕ ’ ਚ ਚੋਣ ਰੈਲੀ

ਵੈਨਕੂਵਰ, 14 ਅਕਤੂਬਰ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਚੋਣਾਂ ਦੀਆਂ ਗਤੀਵਿਧੀਆਂ ਦਾ ਸਿਲਸਿਲਾ ਅਖੀਰਲੇ ਦੌਰ ਦੇ ਪੜਾਅ ਵਿਚ ਪਹੁੰਚ ਚੁੱਕਾ ਹੈ। 17 ਅਕਤੂਬਰ ਨੂੰ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਸਬੰਧੀ ਐਡਵਾਂਸ ਪੋਲਿੰਗ ਵੀ ਪਿਛਲੇ ਕੁਝ ਦਿਨਾਂ ਤੋਂ ਨਾਲੋ ਨਾਲ ਜਾਰੀ ਹੈ।

ਅਜੀਤ ਡੈਸਕ 15-10-2026
ਵੈਨਕੂਵਰ, 14 ਅਕਤੂਬਰ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਚੋਣਾਂ ਦੀਆਂ ਗਤੀਵਿਧੀਆਂ ਦਾ ਸਿਲਸਿਲਾ ਅਖੀਰਲੇ ਦੌਰ ਦੇ ਪੜਾਅ ਵਿਚ ਪਹੁੰਚ ਚੁੱਕਾ ਹੈ। 17 ਅਕਤੂਬਰ ਨੂੰ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਸਬੰਧੀ ਐਡਵਾਂਸ ਪੋਲਿੰਗ ਵੀ ਪਿਛਲੇ ਕੁਝ ਦਿਨਾਂ ਤੋਂ ਨਾਲੋ ਨਾਲ ਜਾਰੀ ਹੈ। ਸਰੀ ਸਿਟੀ ਕੌਂਸਲ ਚੋਣਾਂ ਵਿਚ ਨਿਤਰੀਆਂ ਸਲੇਟਾਂ (ਸਿਆਸੀ ਧੜਿਆਂ) ਦੇ ਵੱਖ-ਵੱਖ ਉਮੀਦਵਾਰਾਂ ਵਲੋਂ ਆਪੋ ਆਪਣੀ ਕਾਮਯਾਬੀ ਲਈ ਵੋਟਰਾਂ ਨੂੰ ਆਪੋ ਆਪਣੇ ਪੱਖ ’ਚ ਉਲਾਰਨ ਤਹਿਤ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸੇਫ ਸਰੀ ਕੁਲੀਜਨ ਸਲੇਟ ਵਲੋਂ ਸਰੀ ਦੇ ਗ੍ਰੈਂਡ ਅੰਪਾਇਰ ਬੈਂਕੁਟ ਹਾਲ ਵਿਚ ਆਪਣੇ ਸਮਰਥਕਾਂ ਦੀ ਭਰਵੀਂ ਚੋਣ ਰੈਲੀ ਕਰਵਾਈ ਗਈ। ਇਸ ਮੌਕੇ ਸਾਬਕਾ ਮੇਅਰ ਅਤੇ ਸੇਫ ਸਰੀ ਕੁਲੀਜਨ ਸਲੇਟ ਵਲੋਂ ਮੁੜ ਮੇਅਰ ਦੀ ਚੋਣ ਲੜ ਰਹੇ ਡੱਗ ਮੁਕੰਮਲ ਨੇ ਆਪਣੇ ਮੇਅਰ ਦੇ ਕਾਰਜਕਾਲ ਦੌਰਾਨ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਗਿਣਾਈਆਂ। ਇਸ ਮੌਕੇ ਪੰਜਾਬੀ ਮੂਲ ਦੇ ਕੌਂਸਲਰ ਉਮੀਦਵਾਰ ਮਨਦੀਪ ਨਾਗਰਾ ਨੇ ਕਿਹਾ ਕਿ ਸਰੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਮਿਲ ਰਹੇ ਭਰਪੂਰ ਸਮਰਥਨ ਤੋਂ ਇਕ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਸਰੀ ਦੇ ਲੋਕ ਦੂਸਰੀਆਂ ਵਿਰੋਧੀ ਸਲੇਟਾਂ ਦੇ ਉਮੀਦਵਾਰਾਂ ਵੱਲੋਂ ਲਗਾਏ ਜਾ ਰਹੇ ਲੁਭਾਵਣੇ ਅਤੇ ਝੂਠੇ ਵਾਅਦਿਆਂ ਤੋਂ ਜਾਣੂ ਹੋ ਚੁੱਕੇ ਹਨ ਜਿਸ ਕਾਰਨ ਸੇਫ ਸਰੀ ਕਲੀਜਨ ਦੇ ਸਾਰੇ ਉਮੀਦਵਾਰਾਂ ਦੀ ਜਿੱਤ ਹੋਣੀ ਤੈਅ ਹੈ। ਇਸ ਮੌਕੇ ਉਮੀਦਵਾਰ ਸੁਹਾਨਾ ਗਿੱਲ, ਬੋਅ ਸਿਮਸਨ,ਮੀਰਾ ਗਿੱਲ, ਲੌਰੀ ਗਿਉਰਾ,ਐਲੀਸ਼ਨ ਪੈਟਨ,ਚੈਨੀ ਕਲੋਕ, ਡਗ ਇਲਫੋਰਡ ਅਤੇ ਉੱਘੇ ਰਿਐਲਟਰ ਸੰਦੀਪ ਤੂਰ ਨੇ ਵੀ ਸੰਖੇਪ ਤਕਰੀਰਾਂ ਦੌਰਾਨ ਸੇਫ ਸਰੀ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਵਲੋਂ ਆਪਣੀ ਤਕਰੀਰ ਦੌਰਾਨ ਡਗ ਮਕਲਮ ਵੱਲੋਂ ਮੇਅਰ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਬਰਿੰਦਰ ਢਿੱਲੋਂ, ਦਵਿੰਦਰ ਧਾਲੀਵਾਲ, ਪਿੰਦਰ ਧਾਲੀਵਾਲ ਅਤੇ ਇਸ਼ਮੀਤ ਚਾਹਲ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ‘ ਸਰੀ ਰਨਰਜ਼ ’ ਵਲੋਂ ਕਰਵਾਈ ਮੈਰਾਥਾਨ ਦੌਰਾਨ ਵੱਡੀ ਗਿਣਤੀ ’ ਚ ਦੌੜਾਕਾਂ ਨੇ ਹਿੱਸਾ ਲਿਆ ਅਗਲੀ ਖ਼ਬਰ ਬਰਤਾਨੀਆ ਵਿਚ ਪਿਛਲੇ 12 ਸਾਲਾਂ ਦੌਰਾਨ ਵਧੀਆਂ ਨੌਕਰੀਆਂ ਦਾ 80 ਫ਼ੀਸਦੀ ਹਿੱਸਾ ਵਿਦੇਸ਼ੀ ਨਾਗਰਿਕਾਂ ਦੇ ਖਾਤੇ - ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।