13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਮਰੀਕਾ ਵਿਚ ਚੋਣ ਧੋਖਾਧੜੀ ਦੇ ਮਾਮਲੇ ’ਚ 16 ਵਿਅਕਤੀਆਂ ਖ਼ਿਲਾਫ਼ ਕਾਰਵਾਈ ** ਤਿੰਨ ਪਾਕਿ ਨਾਗਰਿਕ ਵੀ ਸ਼ਾਮਿਲ

ਨਿਊਯਾਰਕ, 12 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ) – ਅਮਰੀਕੀ ਨਿਆਂ ਵਿਭਾਗ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਗੈਰ-ਕਾਨੂੰਨੀ ਵੋਟਿੰਗ ਅਤੇ ਚੋਣ ਧੋਖਾਧੜੀ ਦੇ ਮਾਮਲਿਆਂ ਵਿਚ 16 ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਦੋਸ਼ ਲਗਾਏ ਹਨ। ਇਨ੍ਹਾਂ ਵਿਚ ਤਿੰਨ ਪਾਕਿਸਤਾਨੀ ਨਾਗਰਿਕ ਵੀ ਸ਼ਾਮਿਲ ਹਨ।

ਅਜੀਤ ਡੈਸਕ 13-10-2026
ਨਿਊਯਾਰਕ, 12 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ) – ਅਮਰੀਕੀ ਨਿਆਂ ਵਿਭਾਗ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਗੈਰ-ਕਾਨੂੰਨੀ ਵੋਟਿੰਗ ਅਤੇ ਚੋਣ ਧੋਖਾਧੜੀ ਦੇ ਮਾਮਲਿਆਂ ਵਿਚ 16 ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਦੋਸ਼ ਲਗਾਏ ਹਨ। ਇਨ੍ਹਾਂ ਵਿਚ ਤਿੰਨ ਪਾਕਿਸਤਾਨੀ ਨਾਗਰਿਕ ਵੀ ਸ਼ਾਮਿਲ ਹਨ। ਦੋਸ਼ਾਂ ’ਚ ਅਮਰੀਕੀ ਨਾਗਰਿਕ ਨਾ ਹੋਣ ਦੇ ਬਾਵਜੂਦ ਵੋਟ ਪਾਉਣਾ, ਝੂਠੀ ਜਾਣਕਾਰੀ ਨਾਲ ਵੋਟਰ ਰਜਿਸਟ੍ਰੇਸ਼ਨ ਕਰਵਾਉਣਾ, ਇਕੋ ਚੋਣ ਵਿਚ ਦੋ ਵਾਰ ਵੋਟ ਪਾਉਣਾ ਅਤੇ ਮ੍ਰਿਤਕ ਵਿਅਕਤੀ ਦੀ ਵੋਟ ਵਰਤਣ ਦੀ ਕੋਸ਼ਿਸ਼ ਸ਼ਾਮਿਲ ਹੈ। ਪੈਨਸਿਲਵੇਨੀਆ ਵਿਚ ਪਾਕਿਸਤਾਨੀ ਨਾਗਰਿਕ ਜਮੀਲ ਅਹਿਮਦ (50), ਨਿਘਤ ਜਮੀਲ (47), ਫਰਾਂਸ ਦੀ ਹਸੀਨਾ ਸਾਦੀ (4 8) ਅਤੇ ਪੁਰਤਗਾਲ ਦੇ ਪਾਓਲੋ ਸਿਲਵਾ (54) ਉੱਤੇ 2024 ਦੀਆਂ ਚੋਣਾਂ ਵਿਚ ਗੈਰ-ਕਾਨੂੰਨੀ ਵੋਟ ਪਾਉਣ ਦੇ ਦੋਸ਼ ਲਗਾਏ ਗਏ ਹਨ। ਓਹਾਇਓ ਵਿਚ ਪਾਕਿਸਤਾਨੀ ਨਾਗਰਿਕ ਅਰਸ਼ਦ ਜ਼ੁਬੇਰੀ (69) ਉੱਤੇ ਅਮਰੀਕੀ ਨਾਗਰਿਕ ਨਾ ਹੋਣ ਦੇ ਬਾਵਜੂਦ ਘੱਟੋ-ਘੱਟ ਛੇ ਚੋਣਾਂ ਵਿਚ ਵੋਟ ਪਾਉਣ ਦਾ ਦੋਸ਼ ਹੈ। ਮਿਸੂਰੀ ਵਿਚ ਕਿਊਬਾ ਦੇ ਨਾਗਰਿਕ ਆਂਦਰੇਸ ਗਾਰਸੀਆ (64) ਉੱਤੇ ਪਿਛਲੇ 20 ਸਾਲਾਂ ਦੌਰਾਨ ਘੱਟੋ-ਘੱਟ 15 ਚੋਣਾਂ ਵਿਚ ਵੋਟ ਪਾਉਣ ਦਾ ਦੋਸ਼ ਲੱਗਾ ਹੈ। ਓਹਾਇਓ ਵਿਚ ਬ੍ਰਿਟਿਸ਼ ਨਾਗਰਿਕ ਕੈਰੀ ਐਨ ਪੈਟਰਸਨ (59) ਉੱਤੇ ਵੀ ਘੱਟੋ-ਘੱਟ 10 ਚੋਣਾਂ ਵਿਚ ਗੈਰ-ਕਾਨੂੰਨੀ ਵੋਟ ਪਾਉਣ ਦੇ ਦੋਸ਼ ਹਨ। ਨਿਊ ਮੈਕਸੀਕੋ ਵਿਚ ਪੈਟਰਿਕ ਪੇਰੀਆ (62) ਉੱਤੇ ਆਪਣੀ ਮ੍ਰਿਤਕ ਪਤਨੀ ਦੀ ਵੋਟ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ, ਜਦਕਿ ਨਾਰਥ ਕੈਰੋਲੀਨਾ ਦੇ ਫੋਰੈਸਟ ਸਕਾਟ ਵੁਡੀ (68) ਉੱਤੇ 2024 ਦੀਆਂ ਚੋਣਾਂ ਵਿਚ ਦੋ ਵੱਖ-ਵੱਖ ਸੂਬਿਆਂ ਵਿਚ ਵੋਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਨਿਊਜਰਸੀ, ਅਲਾਬਾਮਾ, ਆਇਡਾਹੋ, ਹਵਾਈ ਅਤੇ ਕੈਂਟਕੀ ਵਿਚ ਵੀ ਗੈਰ-ਕਾਨੂੰਨੀ ਵੋਟਿੰਗ ਦੇ ਮਾਮਲੇ ਸਾਹਮਣੇ ਆਏ ਹਨ। ਨਿਊਜਰਸੀ ਦੀ ਲਿਜ਼ਬੈਥ ਅਲਮੋਂਟੇ ਰੋਜ਼ਾ (24) ਉੱਤੇ ਗੈਰ-ਕਾਨੂੰਨੀ ਵੋਟਿੰਗ ਦੇ ਨਾਲ ਧੋਖੇ ਨਾਲ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ।
ਪਿਛਲੀ ਖ਼ਬਰ ਹਥਿਆਰਬੰਦ ਵਿਅਕਤੀ ਨੂੰ ਪੁਲਿਸ ਨੇ ਮਾਰੀ ਗੋਲੀ ਅਗਲੀ ਖ਼ਬਰ 2016 ਦੀਆਂ ਰਾਸ਼ਟਰਪਤੀ ਚੋਣਾਂ ਦਾ ਵਿਵਾਦ ਮੁੜ ਭਖਿਆ ** ਟਰੰਪ ਨੇ ਹਿਲੇਰੀ ਕਲਿੰਟਨ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।