13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਯੂ.ਕੇ. ਵਲੋਂ ਵਪਾਰ ਮਿਸ਼ਨ ਦੇ ਭਾਰਤ ਪਹੁੰਚਣ ’ਤੇ 1 ਅਰਬ ਪਾਊਂਡ ਦੇ ਸਮਝੌਤਿਆਂ ਦਾ ਸਵਾਗਤ

ਲੰਡਨ, 12 ਅਕਤੂਬਰ (ਏਜੰਸੀ)-ਯੂ. ਕੇ.

ਅਜੀਤ ਡੈਸਕ 13-10-2026
ਲੰਡਨ, 12 ਅਕਤੂਬਰ (ਏਜੰਸੀ)-ਯੂ.ਕੇ. ਸਰਕਾਰ ਨੇ ਇਕ ਅਰਬ ਪਾਉਂਡ ਦੇ ਨਵੇਂ ਸਮਝੌਤਿਆਂ ਦਾ ਸਵਾਗਤ ਕੀਤਾ ਹੈ। ਇਹ ਜਾਣਕਾਰੀ ਉਦੋਂ ਦਿੱਤੀ ਗਈ ਜਦੋਂ ਪਹਿਲਾ ਵੱਡਾ ਬ੍ਰਿਟਿਸ਼ ਵਫ਼ਦ ਭਾਰਤ ਪਹੁੰਚਿਆ। ਇਸ ਵਫ਼ਦ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਤੋਂ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਹੈ। ਯੂ.ਕੇ. ਦੇ ਵਪਾਰਕ ਸਕੱਤਰ ਜੋਨਾਥਨ ਰੇਨਾਲਡਸ, ਸਕਾਟਲੈਂਡ ਦੇ ਸਕੱਤਰ ਡਗਲਸ ਅਲੈਗਜੇਂਡਰ ਤੇ ਸਕੱਤਰ ਏਂਜਲਾ ਈਗਲ ਨਾਲ ਉਤਰੀ ਇੰਗਲੈਂਡ ਦੇ 7 ਮੇਅਰ ਤੇ ਵੱਖ ਵੱਖ ਖੇਤਰ ਦੀਆਂ 100 ਤੋਂ ਵੱਧ ਕੰਪਨੀਆਂ ਭਾਰਤ ਆਈਆਂ ਹਨ। ‘ਗ੍ਰੇਟ ਨਾਰਥ ਮਿਸ਼ਨ’ ਨਾਂਅ ਦਾ ਇਹ ਦੌਰਾ 15 ਜੁਲਾਈ ਨੂੰ ‘ਇੰਡੀਆ-ਯੂਕੇ ਕੰਪਰੀਹੈਂਸਿਵ ਇਕਨਾਮਿਕ ਐਂਡ ਟਰੇਡ ਐਗਰੀਮੈਂਟ’ ਲਾਗੂ ਹੋਣ ਦੇ ਲਗਪਗ ਤਿੰਨ ਮਹੀਨਿਆਂ ਬਾਅਦ ਹੋ ਰਿਹਾ ਹੈ। ਰੇਨਾਲਡਸ ਨੇ ਦੌਰੇ ਤੋਂ ਪਹਿਲਾਂ ਇਕ ਬਿਆਨ ’ਚ ਕਿਹਾ ਕਿ ਭਾਰਤ ਨਾਲ ਸਾਡੇ ਵਪਾਰਕ ਸਮਝੌਤੇ ਨੇ ਰਸਤੇ ਖੋਲ੍ਹ ਦਿੱਤੇ ਹਨ। ਹੁਣ ਸਾਡੇ ਉਤਰੀ ਮੇਅਰਾਂ ਦੀ ਅਗਵਾਈ ’ਚ ਖੇਤਰੀ ਕੰਪਨੀਆਂ ਭਾਈਵਾਲੀ ਬਣਾ ਕੇ ਨੌਕਰੀਆਂ, ਨਿਵੇਸ਼ ਤੇ ਵਿਕਾਸ ਨੂੰ ਬੜ੍ਹਾਵਾ ਦੇਣ ਦੀ ਦਿਸ਼ਾ ’ਚ ਅੱਗੇ ਵਧ ਰਹੀਆਂ ਹਨ।
ਪਿਛਲੀ ਖ਼ਬਰ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਕਾਰਨ ਪ੍ਰੈਜ਼ੀਡੈਂਟਸ ਕੱਪ ਦੇ ਮੈਚ ਮੁਲਤਵੀ ਅਗਲੀ ਖ਼ਬਰ ਭਾਰਤ-ਬਰਤਾਨੀਆ ਵਿਚਾਲੇ ਮੁੜ ਸ਼ੁਰੂ ਹੋਵੇਗੀ ਆਰਥਿਕ ਤੇ ਵਪਾਰਕ ਗੱਲਬਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।