12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ 18 ਮੈਂਬਰੀ ਟੀਮ ’ਚ 8 ਖਿਡਾਰੀ ਪੰਜਾਬੀ

ਐਬਟਸਫੋਰਡ, 11 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਜੋਹੋਰ ਵਿਖੇ 17 ਤੋਂ 24 ਅਕਤੂਬਰ ਤੱਕ ਹੋ ਰਹੇ ਸੁਲਤਾਨ ਆਫ਼ ਜੋਹੋਰ ਕੱਪ 2026 ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਜੂਨੀਅਰ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਦੀ 18 ਮੈਂਬਰੀ ਜੂਨੀਅਰ ਹਾਕੀ ਟੀਮ ਵਿਚ 8 ਪੰਜਾਬੀ ਖਿਡਾਰੀ ਸ਼ਾਮਿਲ ਕੀਤੇ ਗਏ ਹਨ।

ਅਜੀਤ ਡੈਸਕ 12-10-2026
ਐਬਟਸਫੋਰਡ, 11 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਜੋਹੋਰ ਵਿਖੇ 17 ਤੋਂ 24 ਅਕਤੂਬਰ ਤੱਕ ਹੋ ਰਹੇ ਸੁਲਤਾਨ ਆਫ਼ ਜੋਹੋਰ ਕੱਪ 2026 ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਜੂਨੀਅਰ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਦੀ 18 ਮੈਂਬਰੀ ਜੂਨੀਅਰ ਹਾਕੀ ਟੀਮ ਵਿਚ 8 ਪੰਜਾਬੀ ਖਿਡਾਰੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਅੰਤਰਰਾਸ਼ਟਰੀ ਜੂਨੀਅਰ ਹਾਕੀ ਮੁਕਾਬਲਿਆਂ ’ਚ ਕੈਨੇਡਾ, ਮਲੇਸ਼ੀਆ, ਚੀਨ, ਮਿਸਰ ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਕੈਨੇਡਾ ਦੀ 18 ਮੈਂਬਰੀ ਟੀਮ ’ਚ ਗੁਰਨੂਰ ਭੁੱਲਰ, ਗੁਰਸਹਿਜ ਜੌਹਲ, ਗੁਰਵਿੰਦਰ ਬਰਾੜ, ਪਰਮਦੇਵ ਹੁੰਦਲ, ਗੈਵਿਨ ਥਿੰਦ, ਨਵਦੀਪ ਚੰਦੀ ਤੇ ਰਾਜਨ ਬਾਹੀ ਤੇ ਅਭੀਜੀਤ ਗਿੱਲ ਮਲੇਸ਼ੀਆ ਵਿਖੇ ਆਪਣੇ ਜੌਹਰ ਵਿਖਾਉਣਗੇ। ਗੁਰਨੂਰ ਭੁੱਲਰ, ਗੁਰਸਹਿਜ ਜੌਹਲ ਤੇ ਅਭੀਜੀਤ ਗਿੱਲ ਮਿਡਫੀਲਡ, ਗੁਰਵਿੰਦਰ ਬਰਾੜ ਤੇ ਗੈਵਿਨ ਥਿੰਦ ਡਿਫੈਂਡਰ ਪੁਜ਼ੀਸ਼ਨ ’ਤੇ ਹਾਕੀ ਖੇਡਦੇ ਹਨ। ਮਲੇਸ਼ੀਆ ਦੇ ਸ਼ਹਿਰ ਜੋਹੋਰ ਬਾਹਰੂ ਵਿਖੇ ਤਮਨ ਦਯਾ ਹਾਕੀ ਸਟੇਡੀਅਮ ਵਿਖੇ ਹੋ ਰਹੇ ਟੂਰਨਾਮੈਂਟ ’ਚ ਕੈਨੇਡਾ-ਮਿਸਰ 17 ਅਕਤੂਬਰ, ਕੈਨੇਡਾ-ਮਲੇਸ਼ੀਆ 18 ਅਕਤੂਬਰ, ਕੈਨੇਡਾ-ਚੀਨ 21 ਅਕਤੂਬਰ ਤੇ ਕੈਨੇਡਾ ਅਤੇ ਪਾਕਿਸਤਾਨ ਦਰਮਿਆਨ 23 ਅਕਤੂਬਰ ਨੂੰ ਹਾਕੀ ਦਾ ਮੁਕਾਬਲਾ ਹੋਵੇਗਾ।
ਪਿਛਲੀ ਖ਼ਬਰ ਬਰਤਾਨੀਆ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਦੇ 25 ਸਾਲ ਪੂਰੇ ਹੋਣ ’ਤੇ ਸਮਾਗਮਾਂ ਦੀ ਸ਼ੁਰੂਆਤ ਅਗਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ’ਚ ਨਿੱਤਰੀਆਂ 11 ਪੰਜਾਬਣਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।