ਪੰਜਾਬੀ ਸਮੇਤ ਵੈਨਕੂਵਰ ਪੁਲਿਸ ਦੇ 4 ਅਧਿਕਾਰੀਆਂ ਨੂੰ ਬਹਾਦਰੀ ਲਈ ਵਿਸ਼ੇਸ਼ ਸਨਮਾਨ
ਵੈਨਕੂਵਰ, 7 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਪੁਲਿਸ ਵਿਭਾਗ ਨੇ ਜਾਨਲੇਵਾ ਹਮਲੇ ਦੌਰਾਨ ਦੋ ਔਰਤਾਂ ਦੀ ਜਾਨ ਬਚਾਉਣ ਲਈ ਦਲੇਰੀ ਅਤੇ ਫ਼ੈਸਲਾਕੁੰਨ ਕਾਰਵਾਈ ਕਰਨ ਵਾਲੇ ਚਾਰ ਪੁਲਿਸ ਅਧਿਕਾਰੀਆਂ ਨੂੰ ‘ਚੀਫ਼ ਕਾਂਸਟੇਬਲ ਸਾਈਟੇਸ਼ਨ’ ਨਾਲ ਸਨਮਾਨਿਤ ਕੀਤਾ ਹੈ। ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਘਟਨਾ 4 ਦਸੰਬਰ 2024 ਦੀ ਸਵੇਰ ਦੀ ਹੈ।
ਵੈਨਕੂਵਰ, 7 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਪੁਲਿਸ ਵਿਭਾਗ ਨੇ ਜਾਨਲੇਵਾ ਹਮਲੇ ਦੌਰਾਨ ਦੋ ਔਰਤਾਂ ਦੀ ਜਾਨ ਬਚਾਉਣ ਲਈ ਦਲੇਰੀ ਅਤੇ ਫ਼ੈਸਲਾਕੁੰਨ ਕਾਰਵਾਈ ਕਰਨ ਵਾਲੇ ਚਾਰ ਪੁਲਿਸ ਅਧਿਕਾਰੀਆਂ ਨੂੰ ‘ਚੀਫ਼ ਕਾਂਸਟੇਬਲ ਸਾਈਟੇਸ਼ਨ’ ਨਾਲ ਸਨਮਾਨਿਤ ਕੀਤਾ ਹੈ।ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਘਟਨਾ 4 ਦਸੰਬਰ 2024 ਦੀ ਸਵੇਰ ਦੀ ਹੈ। ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਓਪਿੰਦਰ ਕੂਨਰ, ਰਾਈਲੀ ਨੇਲਮਸ, ਬ੍ਰਾਇਨ ਰੌਗਰ ਅਤੇ ਮਾਈਕਲ ਵੂ ਨੂੰ 911 ਰਾਹੀਂ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਵੈਨਕੂਵਰ ਦੇ ਇਕ ਰੈਸਟੋਰੈਂਟ ਵਿਚ ਦਾਖ਼ਲ ਹੋ ਕੇ ਸ਼ਰਾਬ ਅਤੇ ਚਾਕੂ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ। ਪੁਲਿਸ ਅਧਿਕਾਰੀ ਕੁਝ ਹੀ ਪਲਾਂ ਵਿਚ ਮੌਕੇ ‘ਤੇ ਪਹੁੰਚੇ ਤਾਂ ਸ਼ੱਕੀ ਵਿਅਕਤੀ ਸੜਕ ਦੇ ਦੂਜੇ ਪਾਸੇ ਸਥਿਤ ਇਕ ਦੁਕਾਨ ਵਿੱਚ ਦਾਖ਼ਲ ਹੋ ਚੁੱਕਾ ਸੀ। ਉਥੇ ਉਸ ਨੇ ਇੱਕ ਮਹਿਲਾ ਕਰਮਚਾਰੀ ਦੇ ਸਿਰ, ਪਿੱਠ ਅਤੇ ਹੱਥ ‘ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਔਰਤ ਅਤੇ ਇਕ ਹੋਰ ਮਹਿਲਾ ਕਰਮਚਾਰੀ ਹਮਲਾਵਰ ਨਾਲ ਦੁਕਾਨ ਅੰਦਰ ਫਸੀਆਂ ਹੋਈਆਂ ਸਨ।ਪੁਲਿਸ ਅਧਿਕਾਰੀਆਂ ਨੇ ਦੁਕਾਨ ਅੰਦਰ ਦਾਖ਼ਲ ਹੋ ਕੇ ਪਹਿਲਾਂ ਹਲਾਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਕੋਸ਼ਿਸ਼ ਸਫ਼ਲ ਨਾ ਹੋਈ ਤਾਂ ਇਕ ਅਧਿਕਾਰੀ ਨੇ ਬਿਜਲਈ ਹਥਿਆਰ ਦੀ ਵਰਤੋਂ ਕੀਤੀ ਪਰ ਉਸ ਦਾ ਵੀ ਸ਼ੱਕੀ ਵਿਅਕਤੀ ‘ਤੇ ਕੋਈ ਅਸਰ ਨਹੀਂ ਹੋਇਆ। ਪੁਲਿਸ ਮੁਤਾਬਕ ਜਦੋਂ ਸ਼ੱਕੀ ਚਾਕੂ ਲੈ ਕੇ ਦੋਵਾਂ ਔਰਤਾਂ ਵੱਲ ਵਧਿਆ ਅਤੇ ਉਨ੍ਹਾਂ ਉੱਪਰ ਹਮਲਾ ਕਰਨ ਲੱਗਾ ਤਾਂ ਇਕ ਹੋਰ ਅਧਿਕਾਰੀ ਨੇ ਆਪਣੀ ਬੰਦੂਕ ਨਾਲ ਗੋਲੀ ਚਲਾ ਕੇ ਖ਼ਤਰੇ ਨੂੰ ਰੋਕਿਆ। ਘਟਨਾ ਤੋਂ ਬਾਅਦ ਜ਼ਖ਼ਮੀਆਂ ਲਈ ਤੁਰੰਤ ਡਾਕਟਰੀ ਸਹਾਇਤਾ ਮੰਗਵਾਈ ਗਈ। ਪੁਲਿਸ ਅਧਿਕਾਰੀਆਂ ਨੇ ਮੁੱਢਲੀ ਸਹਾਇਤਾ ਵੀ ਦਿੱਤੀ ਪਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਸ਼ੱਕੀ ਵਿਅਕਤੀ ਬਾਅਦ ਵਿਚ ਦਮ ਤੋੜ ਗਿਆ। ਵੈਨਕੂਵਰ ਪੁਲਿਸ ਵਿਭਾਗ ਅਨੁਸਾਰ ਜਾਨਲੇਵਾ ਖ਼ਤਰੇ ਨੂੰ ਰੋਕਣ ਅਤੇ ਦੋ ਔਰਤਾਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਦਿਖਾਈ ਦਲੇਰੀ ਅਤੇ ਫ਼ੈਸਲਾਕੁੰਨ ਕਾਰਵਾਈ ਦੇ ਸਨਮਾਨ ਵਜੋਂ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਓਪਿੰਦਰ ਕੂਨਰ, ਰਾਈਲੀ ਨੇਲਮਸ, ਬ੍ਰਾਇਨ ਰੌਗਰ ਅਤੇ ਮਾਈਕਲ ਵੂ ਨੂੰ ਚੀਫ਼ ਨੂੰ ਉਕਤ ਸਨਮਾਨ ਪ੍ਰਦਾਨ ਕੀਤਾ ਗਿਆ ਹੈ।