28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਆਰ.ਏ.ਐੱਫ. ਫੇਅਰਫੋਰਡ ਨੇੜਿਓਂ 5 ਵਿਅਕਤੀ ਗ੍ਰਿਫ਼ਤਾਰ, 85 ਘਰ ਖਾਲੀ ਕਰਵਾਏ

ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਗਲੌਸਟਰਸ਼ਾਇਰ ਸਥਿਤ ਆਰ. ਏ.

ਅਜੀਤ ਡੈਸਕ 28-09-2026
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਗਲੌਸਟਰਸ਼ਾਇਰ ਸਥਿਤ ਆਰ.ਏ.ਐੱਫ. ਫੇਅਰਫੋਰਡ ਹਵਾਈ ਫ਼ੌਜ ਅੱਡੇ ਨੇੜਿਓਂ ਅੱਜ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਜਾਂਚ ਦੌਰਾਨ 85 ਘਰ ਖਾਲੀ ਕਰਵਾਏ। ਪੁਲਿਸ ਅਨੁਸਾਰ ਐਤਵਾਰ ਸਵੇਰੇ ਲਗਭਗ 12 ਵੱਜ ਕੇ 45 ਮਿੰਟ ’ਤੇ ਸੂਚਨਾ ਮਿਲੀ ਸੀ ਕਿ ਤਿੰਨ ਸ਼ੱਕੀ ਵਾਹਨ ਆਰ.ਏ.ਐੱਫ. ਫੇਅਰਫੋਰਡ ਵੱਲ ਜਾ ਰਹੇ ਹਨ। ਇਸ ਸੂਚਨਾ ਤੋਂ ਬਾਅਦ ਹਥਿਆਰਬੰਦ ਪੁਲਿਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਇਲਾਕੇ ਵਿਚ ਪਹੁੰਚੇ।ਪੁਲਿਸ ਨੇ ਵੈਲਫੋਰਡ ਇਲਾਕੇ ਵਿਚ 5 ਵਿਅਕਤੀਆਂ ਨੂੰ ਧਮਾਕਾਖੇਜ਼ ਪਦਾਰਥਾਂ ਸੰਬੰਧੀ ਕਾਨੂੰਨ ਤਹਿਤ ਅਪਰਾਧ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ। ਅੱਤਵਾਦ ਵਿਰੋਧੀ ਪੁਲਿਸ ਵਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਇਨ੍ਹਾਂ ਪੰਜਾਂ ਨੂੰ ਬਾਅਦ ਵਿਚ ਅੱਤਵਾਦੀ ਕਾਰਵਾਈ ਦੀ ਤਿਆਰੀ ਕਰਨ ਦੇ ਸ਼ੱਕ ਹੇਠ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਵਿੱਚੋਂ 85 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ, ਜਦੋਂਕਿ ਪੁਲਿਸ ਅਤੇ ਬੰਬ ਨਿਰੋਧਕ ਮਾਹਿਰਾਂ ਵਲੋਂ ਇਲਾਕੇ ਦੀ ਜਾਂਚ ਜਾਰੀ ਹੈ। ਗਲੌਸਟਰਸ਼ਾਇਰ ਪੁਲਿਸ ਦੇ ਸਹਾਇਕ ਮੁੱਖ ਕਾਂਸਟੇਬਲ ਰਿਚਰਡ ਇਕੋਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਘਟਨਾ ਦੀ ਪੂਰੀ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਜਾਂਚ ਅਜੇ ਜਾਰੀ ਹੈ। ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਤਿੰਨ ਸ਼ੱਕੀ ਵਾਹਨਾਂ ਵਿਚ ਕੀ ਸੀ, ਉਹ ਆਰ.ਏ.ਐੱਫ. ਫੇਅਰਫੋਰਡ ਵੱਲ ਕਿਉਂ ਜਾ ਰਹੇ ਸਨ ਅਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦਾ ਮਕਸਦ ਕੀ ਸੀ।
ਪਿਛਲੀ ਖ਼ਬਰ ਬਰਤਾਨੀਆ ਦੇ ਉਘੇ ਵਕੀਲ ਹਰਜਾਪ ਸਿੰਘ ਭੰਗਲ ‘ਲੀਗਲ ਹੀਰੋ ਐਵਾਰਡ 2026’ ਨਾਲ ਸਨਮਾਨਿਤ ਅਗਲੀ ਖ਼ਬਰ ਕਦੇ ਕੂੜੇ ਵਿਚੋਂ ਬੋਤਲਾਂ ਚੁੱਕੀਆਂ ਤੇ ਅੱਜ ਭਾਰਤ ਲਈ ਸੋਨਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।