ਰੋਮ, 23 ਸਤੰਬਰ (ਹਰਦੀਪ ਸਿੰਘ ਕੰਗ)-ਰੋਮ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ ਇਲਾਕੇ ਦੀਆਂ ਸੰਗਤਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਬੜੀ ਸ਼ਰਧਾ, ਸਤਿਕਾਰ ਅਤੇ ਸਾਂਝੀਵਾਲਤਾ ਦੀ ਭਾਵਨਾ ਨਾਲ ਬੀਤੇ ਐਤਵਾਰ ਨੂੰ ਮਨਾਈ ਗਈ। ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਮੰਗਲ ਸਿੰਘ ਦੇ ਜਥੇ ਵਲੋ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਤੇ ਰਾਜਾ ਸਾਹਿਬ ਦੀ ਜੀਵਨੀ ਬਾਰੇ ਦੱਸਿਆ। ਦੱਸਣਯੋਗ ਰੋਮ ਦੀ ਸੰਗਤਾਂ ਵੱਲੋਂ ਹਰ ਸਾਲ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਂਦਾ ਹੈ।
ਰੋਮ ਦੇ ਗੁਰਦੁਆਰਾ ਸਾਹਿਬ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਮਨਾਈ
ਰੋਮ, 23 ਸਤੰਬਰ (ਹਰਦੀਪ ਸਿੰਘ ਕੰਗ)-ਰੋਮ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ ਇਲਾਕੇ ਦੀਆਂ ਸੰਗਤਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਬੜੀ ਸ਼ਰਧਾ, ਸਤਿਕਾਰ ਅਤੇ ਸਾਂਝੀਵਾਲਤਾ ਦੀ ਭਾਵਨਾ ਨਾਲ ਬੀਤੇ ਐਤਵਾਰ ਨੂੰ ਮਨਾਈ ਗਈ। ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਮੰਗਲ ਸਿੰਘ ਦੇ ਜਥੇ ਵਲੋ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਤੇ ਰਾਜਾ ਸਾਹਿਬ ਦੀ ਜੀਵਨੀ ਬਾਰੇ ਦੱਸਿਆ।
ਅਜੀਤ ਡੈਸਕ
24-09-2026