24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਕਾਟਲੈਂਡ ਦੀ ਆਜ਼ਾਦੀ ਬਾਰੇ ਬਹਿਸ ਦੇ ਵਿਰੋਧ ਵਿਚ ਰਿਫਾਰਮ ਯੂ . ਕੇ . ਪਾਰਟੀ ਦੇ ਵਿਧਾਇਕਾਂ ਨੇ ਸਕਾਟਿਸ਼ ਸੰਸਦ ’ ਚੋਂ ਵਾਕ - ਆਊਟ ਕੀਤਾ

ਗਲਾਸਗੋ, 23 ਸਤੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਅਜ਼ਾਦੀ ਬਾਰੇ ਫ਼ੈਸਲਾ ਕਰਨ ਦੇ ਮੁੱਦੇ ਉੱਤੇ ਮੰਗਲਵਾਰ ਨੂੰ ਸਕਾਟਿਸ਼ ਸੰਸਦ ਵਿੱਚ ਹੋਈ ਬਹਿਸ ਦੌਰਾਨ ਰਿਫਾਰਮ ਯੂਕੇ ਦੇ ਵਿਧਾਇਕ ਵਿਰੋਧ ਵਜੋਂ ਸਦਨ ਵਿਚੋਂ ਬਾਹਰ ਚਲੇ ਗਏ। ਪਾਰਟੀ ਦੇ ਸਕਾਟਿਸ਼ ਆਗੂ ਮੈਲਕਮ ਆਫਰਡ ਨੇ ਦਲੀਲ ਦਿੱਤੀ ਕਿ ਆਜ਼ਾਦੀ ਦਾ ਮੁੱਦਾ ਬਰਤਾਨੀਆ ਦੀ ਕੇਂਦਰੀ ਸਰਕਾਰ ਦੇ ਅਧਿਕਾਰ ਹੇਠ ਆਉਂਦਾ ਹੈ, ਇਸ ਲਈ ਸੰਸਦ ਵਿਚ ਇਹ ਬਹਿਸ ਨਹੀਂ ਹੋਣੀ ਚਾਹੀਦੀ।

ਅਜੀਤ ਡੈਸਕ 24-09-2026
ਗਲਾਸਗੋ, 23 ਸਤੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਅਜ਼ਾਦੀ ਬਾਰੇ ਫ਼ੈਸਲਾ ਕਰਨ ਦੇ ਮੁੱਦੇ ਉੱਤੇ ਮੰਗਲਵਾਰ ਨੂੰ ਸਕਾਟਿਸ਼ ਸੰਸਦ ਵਿੱਚ ਹੋਈ ਬਹਿਸ ਦੌਰਾਨ ਰਿਫਾਰਮ ਯੂਕੇ ਦੇ ਵਿਧਾਇਕ ਵਿਰੋਧ ਵਜੋਂ ਸਦਨ ਵਿਚੋਂ ਬਾਹਰ ਚਲੇ ਗਏ। ਪਾਰਟੀ ਦੇ ਸਕਾਟਿਸ਼ ਆਗੂ ਮੈਲਕਮ ਆਫਰਡ ਨੇ ਦਲੀਲ ਦਿੱਤੀ ਕਿ ਆਜ਼ਾਦੀ ਦਾ ਮੁੱਦਾ ਬਰਤਾਨੀਆ ਦੀ ਕੇਂਦਰੀ ਸਰਕਾਰ ਦੇ ਅਧਿਕਾਰ ਹੇਠ ਆਉਂਦਾ ਹੈ, ਇਸ ਲਈ ਸੰਸਦ ਵਿਚ ਇਹ ਬਹਿਸ ਨਹੀਂ ਹੋਣੀ ਚਾਹੀਦੀ। ਪ੍ਰਧਾਨ ਅਧਿਕਾਰੀ ਨੇ ਉਨ੍ਹਾਂ ਦੀ ਮੰਗ ਰੱਦ ਕਰਦਿਆਂ ਕਿਹਾ ਕਿ ਸੰਸਦ ਇਸ ਵਿਸ਼ੇ ’ਤੇ ਬਹਿਸ ਕਰ ਸਕਦੀ ਹੈ। ਇਸ ਮਗਰੋਂ ਆਫਰਡ ਨੇ ਆਪਣੀ ਸੋਧ ਵਾਪਸ ਲੈ ਲਈ ਅਤੇ ਪਾਰਟੀ ਦੇ ਵਿਧਾਇਕਾਂ ਸਮੇਤ ਸਦਨ ਛੱਡ ਦਿੱਤਾ। ਸਕਾਟਲੈਂਡ ਦੇ ਫਸਟ ਮਨਿਸਟਰ ਜੌਨ ਸਵਿਨੀ ਦੇ ਮਤੇ ਵਿੱਚ ਕਿਹਾ ਗਿਆ ਕਿ ਸਕਾਟਲੈਂਡ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਹੱਕ ਹੈ। ਬਹਿਸ ਤੋਂ ਬਾਅਦ ਲੇਬਰ ਅਤੇ ਗਰੀਨ ਪਾਰਟੀ ਦੀਆਂ ਸੋਧਾਂ ਸਮੇਤ ਮਤਾ 84 ਦੇ ਮੁਕਾਬਲੇ 18 ਵੋਟਾਂ ਨਾਲ ਪਾਸ ਹੋਇਆ। ਰਿਫਾਰਮ ਯੂਕੇ ਦੇ ਸਾਰੇ 17 ਵਿਧਾਇਕ ਵੋਟਿੰਗ ਵਿੱਚ ਸ਼ਾਮਲ ਨਹੀਂ ਹੋਏ। ਮਤਾ ਪਾਸ ਹੋਣ ਦਾ ਅਰਥ ਨਵੇਂ ਜਨਮਤ-ਸੰਗ੍ਰਹਿ ਦਾ ਐਲਾਨ ਨਹੀਂ ਹੈ।
ਪਿਛਲੀ ਖ਼ਬਰ ਰੋਮ ਦੇ ਗੁਰਦੁਆਰਾ ਸਾਹਿਬ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਮਨਾਈ ਅਗਲੀ ਖ਼ਬਰ ਟੋਰਾਂਟੋ ਫਿ਼ਲਮ ਫੈਸਟੀਵਲ ‘ ਟਿੱਫ ’ ਵਿਚ ਵਿਖਾਈ ਗਈ ਪੰਜਾਬੀ ਫਿ਼ਲਮ ‘ ਸਿੰਘ 2.0’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।