23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਾਊਥਾਲ ਵਿਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਸਾਊਥਾਲ ਇਲਾਕੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 17 ਸਾਲਾ ਨੌਜਵਾਨ ਰਣਬੀਰ ਸਿੰਘ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿਚ 20 ਸਾਲਾ ਕਾਰ ਚਾਲਕ ਸੁਖਵੀਰ ਸਿੰਘ ਖ਼ਿਲਾਫ਼ ਵੱਖ-ਵੱਖ ਦੋਸ਼ ਆਇਦ ਕੀਤੇ ਹਨ।

ਅਜੀਤ ਡੈਸਕ 23-09-2026
ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਸਾਊਥਾਲ ਇਲਾਕੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 17 ਸਾਲਾ ਨੌਜਵਾਨ ਰਣਬੀਰ ਸਿੰਘ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿਚ 20 ਸਾਲਾ ਕਾਰ ਚਾਲਕ ਸੁਖਵੀਰ ਸਿੰਘ ਖ਼ਿਲਾਫ਼ ਵੱਖ-ਵੱਖ ਦੋਸ਼ ਆਇਦ ਕੀਤੇ ਹਨ।ਮੈਟਰੋਪੋਲਿਟਨ ਪੁਲਿਸ ਅਨੁਸਾਰ ਬੀਤੇਤ ਦਿਨ ਤੜਕੇ 1:04 ਵਜੇ ਸਾਊਥਾਲ ਦੀ ਸਾਊਥ ਰੋਡ ਉਤੇ ਇਕ ਫੋਰਡ ਮਸਟੈਂਗ ਕਾਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਧਿਕਾਰੀ, ਲੰਡਨ ਐਂਬੂਲੈਂਸ ਸਰਵਿਸ ਅਤੇ ਲੰਡਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ।ਐਂਬੂਲੈਂਸ ਕਰਮਚਾਰੀਆਂ ਵਲੋਂ ਜਾਨ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਰ ਵਿਚ ਸਵਾਰ 17 ਸਾਲਾ ਰਣਬੀਰ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਇਕ ਹੋਰ 26 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਅਨੁਸਾਰ ਸਾਊਥਾਲ ਦੀ ਟਾਊਨਸੈਂਡ ਰੋਡ ਦੇ ਰਹਿਣ ਵਾਲੇ 20 ਸਾਲਾ ਸੁਖਵੀਰ ਸਿੰਘ ਖ਼ਿਲਾਫ਼ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਦਾ ਕਾਰਨ ਬਣਨ, ਵਾਹਨ ਨੂੰ ਗੰਭੀਰ ਹਾਲਾਤਾਂ ਵਿਚ ਬਿਨਾਂ ਅਧਿਕਾਰ ਲੈ ਜਾਣ, ਖ਼ਤਰਨਾਕ ਡਰਾਈਵਿੰਗ ਕਰਨ, ਡਰਾਈਵਿੰਗ ਲਾਇਸੈਂਸ ਦੀਆਂ ਕਾਨੂੰਨੀ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਬਿਨਾਂ ਬੀਮੇ ਦੇ ਵਾਹਨ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।
ਪਿਛਲੀ ਖ਼ਬਰ ਇੰਗਲੈਂਡ ਵਿਚ ਸਿੱਖ ਹੱਕਾਂ ਤੇ ਦਸਤਾਰ ਲਈ ਇਤਿਹਾਸਕ ਸੰਘਰਸ਼ ਦੀ 50 ਵੀਂ ਵਰ੍ਹੇਗੰਢ ਮੌਕੇ ਮੋਟਰਸਾਈਕਲ ਰੈਲੀ ਅਗਲੀ ਖ਼ਬਰ ਇਟਲੀ ਦੇ ਸ਼ਹਿਰ ਆਰਜੀਨਿਆਨੋ ਵਿਖੇ ਵਿਸ਼ਾਲ ਸ਼ੋਭਾ ਯਾਤਰਾ 24 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।