22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕੈਲੀਫੋਰਨੀਆਂ ’ ਚ ਅੰਤਰ - ਰਾਸ਼ਟਰੀ ਪੰਜਾਬੀ ਕਾਨਫਰੰਸ 27 ਨੂੰ

ਸਾਨ ਫਰਾਂਸਿਸਕੋ, 21 ਸਤੰਬਰ (ਐਸ. ਅਸ਼ੋਕ ਭੌਰਾ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਵੱਲੋਂ 27 ਸਤੰਬਰ 2026 ਨੂੰ ਪੈਰਾਡਈਜ਼ ਬਾਲਰੂਮ, ਫਰੀਮਾਂਟ ਵਿਖੇ ਕਰਵਾਈ ਜਾ ਰਹੀ ਪੰਜਾਬੀ ਕਾਨਫ਼ਰੰਸ ’ਚ ਲਹਿੰਦੇ ਪੰਜਾਬ ਤੋਂ ਡਾ.

ਅਜੀਤ ਡੈਸਕ 22-09-2026
ਸਾਨ ਫਰਾਂਸਿਸਕੋ, 21 ਸਤੰਬਰ (ਐਸ. ਅਸ਼ੋਕ ਭੌਰਾ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਵੱਲੋਂ 27 ਸਤੰਬਰ 2026 ਨੂੰ ਪੈਰਾਡਈਜ਼ ਬਾਲਰੂਮ, ਫਰੀਮਾਂਟ ਵਿਖੇ ਕਰਵਾਈ ਜਾ ਰਹੀ ਪੰਜਾਬੀ ਕਾਨਫ਼ਰੰਸ ’ਚ ਲਹਿੰਦੇ ਪੰਜਾਬ ਤੋਂ ਡਾ. ਨਬੀਲਾ ਰਹਿਮਾਨ ਮੁੱਖ ਮਹਿਮਾਨ ਤੇ ਡਾ. ਆਤਮ ਰੰਧਾਵਾ, ਤਾਹਿਰਾ ਸਰਾ ਤੇ ਡਾ. ਰਾਜੇਸ਼ ਸ਼ਰਮਾ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਜੰਮੂ ਤੋਂ ਡਾ. ਮੋਨੋਜੀਤ ਸਿੰਘ, ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਸਿੰਘ ਮਾਨ, ਪਿਆਰਾ ਸਿੰਘ ਕੁੱਦੋਵਾਲ, ਆਸਟ੍ਰੇਲੀਆ ਤੋਂ ਅਵੀ ਸੰਧੂ, ਨਛੱਤਰ ਭੋਗਲ, ਕਰਨੈਲ ਸਿੰਘ ਕੈਲ, ਗੁਰਪ੍ਰੀਤ ਸੋਹਲ, ਮਾਸੂਦ ਮੱਲ੍ਹੀ, ਡਾ. ਬੀਨਾ ਗੋਂਦੀ ਅਤੇ ਡਾ. ਅਬਦੁਲ ਜ਼ਬਾਰ ਸਮੇਤ ਕਈ ਸਾਹਿਤਕਾਰ ਪੁੱਜਣਗੇ। ਇਸ ਦੌਰਾਨ ਪੁਸਤਕ ਪ੍ਰਦਰਸ਼ਨੀ ਹੋਵੇਗੀ ਤੇ ਨਵ ਪ੍ਰਕਾਸ਼ਿਤ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਕਾਨਫ਼ਰੰਸ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਸਨਮਾਨ ਤੋਂ ਸਿਵਾ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਅਨੁਸਾਰ ਵਿਪਸਾ ਵੱਲੋਂ ਕਰਵਾਈ ਜਾ ਰਹੀ ਇਹ ਕਾਨਫ਼ਰੰਸ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਪ੍ਰਫੁੱਲਤ ਕਰਨ ਵੱਲ ਇਕ ਮਹੱਤਵਪੂਰਨ ਉਪਰਾਲਾ ਹੋਵੇਗੀ। ਇਸ ਮੌਕੇ ਅਮਰਜੀਤ ਕੌਰ ਪੰਨੂੰ, ਸੁਰਜੀਤ ਸਖੀ, ਗੁਲਸ਼ਨ ਦਿਆਲ, ਡਾ. ਪ੍ਰਿਥੀਪਾਲ ਸਿੰਘ ਸੋਹੀ, ਹਰਿੰਦਰ ਕੌਰ ਸੋਹੀ, ਅਮਰਜੀਤ ਸਿੰਘ ਜੌਹਲ, ਪ੍ਰੋ. ਸੁਰਿੰਦਰ ਸੀਰਤ, ਪ੍ਰੋ. ਸੁਖਦੇਵ ਸਿੰਘ, ਕੰਵਲਦੀਪ ਕੌਰ, ਬਰਜਿੰਦਰ ਸਿੰਘ, ਮੁਕੇਸ਼ ਸ਼ਰਮਾ ਤੇ ਲਾਜ ਨੀਲਮ ਸੈਣੀ ਵੀ ਹਾਜ਼ਰੀ ਲਗਵਾਉਣਗੇ।
ਪਿਛਲੀ ਖ਼ਬਰ ‘ ਗਿੱਲ ’ ਬਣੇ ਮਿਸ਼ਨ ਦੇ ਮੇਅਰ ਅਗਲੀ ਖ਼ਬਰ ਇਟਲੀ ਵਿਖੇ ਦੂਜੀ ਸੰਸਾਰ ਜੰਗ ਦੇ ਇਟਲੀ ਤੇ ਭਾਰਤੀ ਫ਼ੌਜ ਦੇ ਸ਼ਹੀਦਾਂ ਨੂੰ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।