09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

20 ਅਰਬ ਡਾਲਰ ਦੇ ਜਵਾਬੀ ਟੈਰਿਫ਼ਾਂ ਨਾਲ ਅਮਰੀਕਾ - ਕੈਨੇਡਾ ਟਕਰਾਅ ਤਿੱਖਾ ਬੰਬਾਰਡੀਅਰ ’ਤੇ ਟਰੰਪ ਦੀ ਚਿਤਾਵਨੀ

ਨਿਊਯਾਰਕ, 8 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਉਦਯੋਗਾਂ ਦੀ ਰੱਖਿਆ, ਉਤਪਾਦਨ ਵਾਪਸ ਦੇਸ਼ ਵਿਚ ਲਿਆਉਣ ਅਤੇ ਵਪਾਰਕ ਘਾਟਾ ਘਟਾਉਣ ਦੀ ਨੀਤੀ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੈਨੇਡੀਅਨ ਵਸਤਾਂ ਉਤੇ ਲਗਾਏ ਟੈਰਿਫ਼ਾਂ ਨੇ ਦੋਵਾਂ ਗੁਆਂਢੀ ਦੇਸ਼ਾਂ ਨੂੰ ਨਵੀਂ ਵਪਾਰਕ ਜੰਗ ਵਿਚ ਧੱਕ ਦਿੱਤਾ ਹੈ। ਅਮਰੀਕੀ ਕਾਰਵਾਈ ਦੇ ਜਵਾਬ ਵਿਚ ਕੈਨੇਡਾ ਨੇ ਕਰੀਬ 20 ਅਰਬ ਅਮਰੀਕੀ ਡਾਲਰ ਮੁੱਲ ਦੇ 700 ਤੋਂ ਵੱਧ ਉਤਪਾਦਾਂ ਉਤੇ 15 ਤੋਂ 50 ਫ਼ੀਸਦੀ ਤੱਕ ਜਵਾਬੀ ਟੈਰਿਫ਼ ਲਾਗੂ ਕਰ ਦਿੱਤੇ ਹਨ।

ਅਜੀਤ ਡੈਸਕ 09-09-2026
ਨਿਊਯਾਰਕ, 8 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਉਦਯੋਗਾਂ ਦੀ ਰੱਖਿਆ, ਉਤਪਾਦਨ ਵਾਪਸ ਦੇਸ਼ ਵਿਚ ਲਿਆਉਣ ਅਤੇ ਵਪਾਰਕ ਘਾਟਾ ਘਟਾਉਣ ਦੀ ਨੀਤੀ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੈਨੇਡੀਅਨ ਵਸਤਾਂ ਉਤੇ ਲਗਾਏ ਟੈਰਿਫ਼ਾਂ ਨੇ ਦੋਵਾਂ ਗੁਆਂਢੀ ਦੇਸ਼ਾਂ ਨੂੰ ਨਵੀਂ ਵਪਾਰਕ ਜੰਗ ਵਿਚ ਧੱਕ ਦਿੱਤਾ ਹੈ। ਅਮਰੀਕੀ ਕਾਰਵਾਈ ਦੇ ਜਵਾਬ ਵਿਚ ਕੈਨੇਡਾ ਨੇ ਕਰੀਬ 20 ਅਰਬ ਅਮਰੀਕੀ ਡਾਲਰ ਮੁੱਲ ਦੇ 700 ਤੋਂ ਵੱਧ ਉਤਪਾਦਾਂ ਉਤੇ 15 ਤੋਂ 50 ਫ਼ੀਸਦੀ ਤੱਕ ਜਵਾਬੀ ਟੈਰਿਫ਼ ਲਾਗੂ ਕਰ ਦਿੱਤੇ ਹਨ।ਕੈਨੇਡਾ ਦੇ ਨਵੇਂ ਟੈਰਿਫ਼ਾਂ ਦੀ ਮਾਰ ਅਮਰੀਕੀ ਸਟੀਲ, ਐਲੂਮੀਨੀਅਮ, ਡੇਅਰੀ ਉਤਪਾਦਾਂ, ਘਰੇਲੂ ਉਪਕਰਨਾਂ, ਇਲੈਕਟ੍ਰਾਨਿਕ ਵਸਤਾਂ, ਕਾਗਜ਼ ਅਤੇ ਖੇਤੀਬਾੜੀ ਮਸ਼ੀਨਰੀ ਉਤੇ ਪਵੇਗੀ। ਸਟੀਲ ਅਤੇ ਐਲੂਮੀਨੀਅਮ ਉਤੇ ਟੈਰਿਫ਼ ਵਧਾ ਕੇ 50 ਫ਼ੀਸਦੀ ਕਰ ਦਿੱਤਾ ਗਿਆ ਹੈ। ਕੈਨੇਡੀਅਨ ਸਰਕਾਰ ਨੇ ਇਸ ਕਾਰਵਾਈ ਨੂੰ ਅਮਰੀਕੀ ਟੈਰਿਫ਼ਾਂ ਦਾ ਡਾਲਰ ਦੇ ਬਦਲੇ ਡਾਲਰ ਜਵਾਬ ਦੱਸਿਆ ਹੈ।ਇਸੇ ਵਪਾਰਕ ਟਕਰਾਅ ਦੌਰਾਨ ਟਰੰਪ ਨੇ ਕੈਨੇਡਾ ਦੀ ਜਹਾਜ਼ ਨਿਰਮਾਤਾ ਕੰਪਨੀ ਬੰਬਾਰਡੀਅਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਅਮਰੀਕੀ ਬਾਜ਼ਾਰ ਵਿਚ ਆਪਣੇ ਜਹਾਜ਼ ਵੇਚਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਉਤਪਾਦਨ ਅਮਰੀਕਾ ਵਿਚ ਕਰਨਾ ਪਵੇਗਾ। ਉਨ੍ਹਾਂ ਕੰਪਨੀ ਉਤੇ ਅਮਰੀਕੀ ਖ਼ਰੀਦਦਾਰਾਂ ਅਤੇ ਸੇਵਾਵਾਂ ਤੋਂ ਵੱਡੀ ਕਮਾਈ ਕਰਨ ਦੇ ਬਾਵਜੂਦ ਕੈਨੇਡਾ ਵਿੱਚ ਉਤਪਾਦਨ ਨੂੰ ਤਰਜੀਹ ਦੇਣ ਦਾ ਦੋਸ਼ ਲਾਇਆ। ਹਾਲਾਂਕਿ, ਵਾਈਟ ਹਾਊਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸੰਭਾਵਿਤ ਪਾਬੰਦੀ ਕਿਵੇਂ ਲਾਗੂ ਕੀਤੀ ਜਾਵੇਗੀ।ਬੰਬਾਰਡੀਅਰ ਨੇ ਆਪਣੇ ਜਵਾਬ ਵਿਚ ਕਿਹਾ ਕਿ ਅਮਰੀਕਾ ਵਿਚ ਉਸ ਦੇ ਕਰੀਬ 3,500 ਕਰਮਚਾਰੀ ਹਨ ਅਤੇ ਕੰਪਨੀ 47 ਸੂਬਿਆਂ ਦੇ ਲਗਭਗ 2,800 ਸਪਲਾਇਰਾਂ ਤੋਂ ਹਰ ਸਾਲ ਢਾਈ ਅਰਬ ਡਾਲਰ ਤੋਂ ਵੱਧ ਦੀ ਖ਼ਰੀਦ ਕਰਦੀ ਹੈ। ਕੈਨਸਸ ਤੋਂ ਰਿਪਬਲਿਕਨ ਸੈਨੇਟਰ ਜੈਰੀ ਮੋਰਾਨ ਨੇ ਵੀ ਟਰੰਪ ਪ੍ਰਸ਼ਾਸਨ ਨੂੰ ਦੱਸਿਆ ਹੈ ਕਿ ਵਿਚੀਟਾ ਵਿੱਚ ਬੰਬਾਰਡੀਅਰ ਦੀਆਂ ਸਰਗਰਮੀਆਂ ਇੱਕ ਹਜ਼ਾਰ ਤੋਂ ਵੱਧ ਅਮਰੀਕੀ ਨੌਕਰੀਆਂ ਨਾਲ ਜੁੜੀਆਂ ਹੋਈਆਂ ਹਨ।ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤੇ ਦੀ ਗੱਲਬਾਤ ਟੁੱਟਣ ਮਗਰੋਂ ਤਣਾਅ ਲਗਾਤਾਰ ਵਧ ਰਿਹਾ ਹੈ । ਅਮਰੀਕਾ ਅਤੇ ਕੈਨੇਡਾ ਦੀਆਂ ਉਤਪਾਦਨ ਅਤੇ ਸਪਲਾਈ ਲੜੀਆਂ ਇੱਕ-ਦੂਜੇ ਨਾਲ ਡੂੰਘੀ ਤਰ੍ਹਾਂ ਜੁੜੀਆਂ ਹੋਣ ਕਾਰਨ ਇਸ ਟੈਰਿਫ਼ ਜੰਗ ਦਾ ਬੋਝ ਆਖ਼ਰਕਾਰ ਦੋਵਾਂ ਪਾਸਿਆਂ ਦੇ ਕਾਰੋਬਾਰਾਂ, ਕਰਮਚਾਰੀਆਂ ਅਤੇ ਖ਼ਪਤਕਾਰਾਂ ਉਤੇ ਪੈਣ ਦਾ ਖ਼ਦਸ਼ਾ ਹੈ।
ਪਿਛਲੀ ਖ਼ਬਰ ਯੂ . ਕੇ . ਦੇ ਗੁਰਦੁਆਰਾ ਸਾਹਿਬ ’ ਚ ਭਾਗਵਤ ਦੇ ਵਿਸ਼ੇਸ਼ ਸਨਮਾਨ ਦੀ ਅਮਰੀਕੀ ਸਿੱਖਾਂ ਵਲੋਂ ਨਿਖੇਧੀ ਅਗਲੀ ਖ਼ਬਰ ਐਬਸਟਫੋਰਡ ’ ਚ ਮਨਾਇਆ ਬੱਬਰ ਅਕਾਲੀ ਕਰਮ ਸਿੰਘ ਦੌਲਤਪੁਰ ਦਾ ਸ਼ਹੀਦੀ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।