09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਐਬਸਟਫੋਰਡ ’ ਚ ਮਨਾਇਆ ਬੱਬਰ ਅਕਾਲੀ ਕਰਮ ਸਿੰਘ ਦੌਲਤਪੁਰ ਦਾ ਸ਼ਹੀਦੀ ਦਿਨ

ਐਬਟਸਫੋਰਡ, 8 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਹਿੰਦੁਸਤਾਨ ਦੀ ਆਜ਼ਾਦੀ ਖਾਤਿਰ ਬ੍ਰਿਟਿਸ਼ ਹਕੂਮਤ ਦੀ ਪੁਲਿਸ ਹੱਥੋਂ ਸ਼ਹੀਦ ਹੋਣ ਵਾਲੇ ਬੱਬਰ ਅਕਾਲੀ ਲਹਿਰ ਦੇ ਗਦਰੀ ਬਾਬਾ ਕਰਮ ਸਿੰਘ ਦੌਲਤਪੁਰ ਦਾ 103ਵਾਂ ਸ਼ਹੀਦੀ ਦਿਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਟਸਫੋਰਡ ਵਿਖੇ ਮਨਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਭਾਈ ਜਸਵੰਤ ਸਿੰਘ ਅੰਮ੍ਰਿਤਸਰ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਤੇ ਨਰਿੰਦਰਪਾਲ ਸਿੰਘ ਨੇ ਕਥਾ ਕੀਤੀ।

ਅਜੀਤ ਡੈਸਕ 09-09-2026
ਐਬਟਸਫੋਰਡ, 8 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਹਿੰਦੁਸਤਾਨ ਦੀ ਆਜ਼ਾਦੀ ਖਾਤਿਰ ਬ੍ਰਿਟਿਸ਼ ਹਕੂਮਤ ਦੀ ਪੁਲਿਸ ਹੱਥੋਂ ਸ਼ਹੀਦ ਹੋਣ ਵਾਲੇ ਬੱਬਰ ਅਕਾਲੀ ਲਹਿਰ ਦੇ ਗਦਰੀ ਬਾਬਾ ਕਰਮ ਸਿੰਘ ਦੌਲਤਪੁਰ ਦਾ 103ਵਾਂ ਸ਼ਹੀਦੀ ਦਿਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਟਸਫੋਰਡ ਵਿਖੇ ਮਨਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਭਾਈ ਜਸਵੰਤ ਸਿੰਘ ਅੰਮ੍ਰਿਤਸਰ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਤੇ ਨਰਿੰਦਰਪਾਲ ਸਿੰਘ ਨੇ ਕਥਾ ਕੀਤੀ। ਹਰਬੰਸ ਸਿੰਘ ਬਿਲਗਾ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਗੁਰਇਤਿਹਾਸ ਸਰਵਣ ਕਰਵਾਇਆ। ਰਾਜਿੰਦਰ ਸਿੰਘ ਗਰੇਵਾਲ ਨੇ ਬੱਬਰ ਕਰਮ ਸਿੰਘ ਦੌਲਤਪੁਰ ਦੇ ਜੀਵਨ ਬਾਰੇ ਵਿਸਥਾਰ ਸਾਹਿਤ ਦੱਸਿਆ ਕਿ ਬਾਬਾ ਕਰਮ ਸਿੰਘ ਸੰਨ 1907 ’ਚ ਕੈਨੇਡਾ ਆਏ ਸਨ ਤੇ 1914 ’ਚ ਉਹ ਵਾਪਸ ਭਾਰਤ ਪਰਤ ਗਏ, ਜਿੱਥੇ ਉਨ੍ਹਾਂ ਗਦਰ ਦੀ ਗੂੰਜ ਅਖਬਾਰ ਸ਼ੁਰੂ ਕੀਤਾ ਤੇ ਭਾਰਤ ਦੀ ਆਜ਼ਾਦੀ ਖਾਤਿਰ ਸ਼ਹਾਦਤ ਦਾ ਜਾਮ ਪੀ ਗਏ। ਵਰਣਨਯੋਗ ਹੈ ਕਿ ੱਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਇਮਾਰਤ ਬਾਬਾ ਕਰਮ ਸਿੰਘ ਦੌਲਤਪੁਰ ਵਲੋਂ ਦਾਨ ਕੀਤੀ ਗਈ ਜ਼ਮੀਨ ਉੱਪਰ ਬਣੀ ਹੋਈ ਹੈ, ਜਿੱਥੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਨਾਂਅ ’ਤੇ ਲੰਗਰ ਹਾਲ ਬਣਿਆ ਹੋਇਆ ਹੈ। ਉੱਘੇ ਪੰਜਾਬੀ ਲੇਖਕ ਡਾ. ਗੋਪਾਲ ਸਿੰਘ ਬੁੱਟਰ ਬਾਬਾ ਕਰਮ ਸਿੰਘ ਦੌਲਤਪੁਰ ਦੇ ਜੀਵਨ ’ਤੇ ਕਿਤਾਬ ਲਿਖ ਰਹੇ ਹਨ।
ਪਿਛਲੀ ਖ਼ਬਰ 20 ਅਰਬ ਡਾਲਰ ਦੇ ਜਵਾਬੀ ਟੈਰਿਫ਼ਾਂ ਨਾਲ ਅਮਰੀਕਾ - ਕੈਨੇਡਾ ਟਕਰਾਅ ਤਿੱਖਾ ਬੰਬਾਰਡੀਅਰ ’ਤੇ ਟਰੰਪ ਦੀ ਚਿਤਾਵਨੀ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।