06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡੱਲਾਸ ਤੋਂ ਨਿਊਆਰਕ ਆ ਰਹੀ ਉਡਾਣ ’ ਚ ਹੰਗਾਮਾ ਬੇਕਾਬੂ ਯਾਤਰੀ ਨੂੰ ਟੇਪ ਨਾਲ ਕੀਤਾ ਕਾਬੂ

ਨਿਊਯਾਰਕ, 5 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਡੱਲਾਸ ਤੋਂ ਨਿਊਆਰਕ ਆ ਰਹੇ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚ ਇਕ ਯਾਤਰੀ ਵਲੋਂ ਕਥਿਤ ਤੌਰ ’ਤੇ ਹੰਗਾਮਾ ਕਰਨ ਕਾਰਨ ਸਫ਼ਰ ਦੌਰਾਨ ਤਣਾਅ ਪੈਦਾ ਹੋ ਗਿਆ। ਸੁਰੱਖਿਆ ਦੇ ਮੱਦੇਨਜ਼ਰ ਉਡਾਣ ਨੂੰ ਵਿਚਕਾਰ ਹੀ ਬਾਲਟੀਮੋਰ ਉਤਾਰਨਾ ਪਿਆ।

ਅਜੀਤ ਡੈਸਕ 06-09-2026
ਨਿਊਯਾਰਕ, 5 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਡੱਲਾਸ ਤੋਂ ਨਿਊਆਰਕ ਆ ਰਹੇ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚ ਇਕ ਯਾਤਰੀ ਵਲੋਂ ਕਥਿਤ ਤੌਰ ’ਤੇ ਹੰਗਾਮਾ ਕਰਨ ਕਾਰਨ ਸਫ਼ਰ ਦੌਰਾਨ ਤਣਾਅ ਪੈਦਾ ਹੋ ਗਿਆ। ਸੁਰੱਖਿਆ ਦੇ ਮੱਦੇਨਜ਼ਰ ਉਡਾਣ ਨੂੰ ਵਿਚਕਾਰ ਹੀ ਬਾਲਟੀਮੋਰ ਉਤਾਰਨਾ ਪਿਆ।ਇਹ ਘਟਨਾ ਵੀਰਵਾਰ ਰਾਤ ਉਡਾਣ ਏਏ-618 ਵਿਚ ਵਾਪਰੀ। ਪੁਲਿਸ ਨੇ ਮੁਲਜ਼ਮ ਦੀ ਪਛਾਣ ਐਰੀਜ਼ੋਨਾ ਦੇ 67 ਸਾਲਾ ਆਰਥਰ ਲੁੰਡੀਨ ਵਜੋਂ ਕੀਤੀ ਹੈ। ਸਾਥੀ ਯਾਤਰੀਆਂ ਮੁਤਾਬਕ ਉਸ ਨੇ ਜਹਾਜ਼ ਦੇ ਕਰਮਚਾਰੀਆਂ ਅਤੇ ਹੋਰ ਮੁਸਾਫ਼ਰਾਂ ਨਾਲ ਬਦਸਲੂਕੀ ਕਰਦਿਆਂ ਨਸਲੀ ਤੇ ਅਪਮਾਨਜਨਕ ਸ਼ਬਦ ਵਰਤੇ। ਬਾਅਦ ਵਿੱਚ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।ਸਥਿਤੀ ਵਿਗੜਦੀ ਦੇਖ ਕੇ ਚਾਲਕ ਦਲ ਨਾਲ ਦੋ ਯਾਤਰੀ ਵੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਲੁੰਡੀਨ ਨੂੰ ਸੀਟ ’ਤੇ ਬਿਠਾ ਕੇ ਡਕਟ ਟੇਪ ਅਤੇ ਪਲਾਸਟਿਕ ਦੀਆਂ ਜ਼ਿਪ ਟਾਈਆਂ ਨਾਲ ਕਾਬੂ ਕੀਤਾ, ਤਾਂ ਜੋ ਉਹ ਕਿਸੇ ਹੋਰ ਨੂੰ ਨੁਕਸਾਨ ਨਾ ਪਹੁੰਚਾ ਸਕੇ। ਜਹਾਜ਼਼ ਰਾਤ ਕਰੀਬ 10:15 ਵਜੇ ਬਾਲਟੀਮੋਰ-ਵਾਸ਼ਿੰਗਟਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ, ਜਿੱਥੇ ਪੁਲਿਸ ਨੇ ਲੁੰਡੀਨ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਵਿਰੁੱਧ ਅਮਨ ਭੰਗ ਕਰਨ ਅਤੇ ਦੂਜੇ ਦਰਜੇ ਦੇ ਹਮਲੇ ਦੇ ਦੋਸ਼ ਲਗਾਏ ਗਏ ਹਨ। ਗ੍ਰਿਫ਼ਤਾਰੀ ਸਮੇਂ ਉਸ ਦੀ ਬਾਂਹ ’ਤੇ ਮਿਲੇ ਜ਼ਖ਼ਮ ਦੀ ਡਾਕਟਰੀ ਜਾਂਚ ਵੀ ਕੀਤੀ ਗਈ।ਮੁਲਜ਼ਮ ਨੂੰ ਜਹਾਜ਼ ਵਿਚੋਂ ਉਤਾਰਨ ਤੋਂ ਬਾਅਦ ਉਡਾਣ ਨੇ ਨਿਊਆਰਕ ਲਈ ਆਪਣਾ ਸਫ਼ਰ ਮੁੜ ਸ਼ੁਰੂ ਕਰ ਦਿੱਤਾ। ਹਵਾ ਵਿੱਚ ਵਾਪਰੇ ਮਾਮਲੇ ਦੀ ਐੱਫਬੀਆਈ ਅਤੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵਲੋਂ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਸਾਇੰਸ ਵਰਲਡ ਤੋਂ ਉਤਰੇਗੀ ਵਿਸ਼ਵ ਕੱਪ ਦੇ ਵਿਸ਼ਾਲ ਫੁੱਟਬਾਲ ਦੀ ਅਕਿਰਤੀ ਅਗਲੀ ਖ਼ਬਰ ਸਰੀ ‘ਚ ਪੰਜਾਬੀ ਮੇਲਾ 7 ਨਵੰਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।