ਸਰੀ ਦੇ ਇਸਲਾਮਿਕ ਕੇਂਦਰ ’ਤੇ ਨਫ਼ਰਤੀ ਲਿਖਤ ਤੇ ਸੂਰ ਦਾ ਮਾਸ ਸੁੱਟਣ ਦੀ ਘਟਨਾ
ਵੈਨਕੂਵਰ, 3 ਸਤੰਬਰ (ਮਲਕੀਤ ਸਿੰਘ)-ਸਰੀ ਵਿਚ ਫਲੀਟਵੁੱਡ ਇਸਲਾਮਿਕ ਅਕੈਡਮੀ ਸੁਸਾਇਟੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਅਨੁਸਾਰ ਇੱਕ ਜਾਂ ਇੱਕ ਤੋਂ ਵੱਧ ਸ਼ਰਾਰਤੀ ਅਨਸਰਾਂ ਵਲੋਂ ਫਲੀਟਵੁੱਡ ਇਸਲਾਮਿਕ ਅਕੈਡਮੀ ਸੁਸਾਇਟੀ ਦੇ ਇਸਲਾਮਿਕ ਕੇਂਦਰ ਵਿਚ ਨਫ਼ਰਤ ਭਰੀ ਲਿਖਤ ਲਿਖੇ ਜਾਣ ਦੇ ਨਾਲ ਉੱਥੇ ਸੂਰ ਦਾ ਮਾਸ ਵੀ ਰੱਖੇ ਜਾਣ ਦੀ ਘਿਨਾਉਣੀ ਹਰਕਤ ਕੀਤੀ ਗਈ ਹੈ ਜਿਸ ਮਗਰੋਂ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵਲੋਂ ਸ਼ੱਕੀ ਦੀਆਂ ਤਸਵੀਰਾਂ ਜਾਰੀ
04-09-2026