28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਤਿੰਨ ਸਾਲਾਂ ਬਾਅਦ ਰੋਹਿਤ ਸ਼ਰਮਾ ਮੁੜ ਬਣੇ ਮੁੰਬਈ ਇੰਡੀਅਨਜ਼ ਦੇ ਕਪਤਾਨ

ਮੁੰਬਈ, 27 ਨਵੰਬਰ (ਪੀ. ਟੀ.

ਅਜੀਤ ਡੈਸਕ 28-11-2026

ਮੁੰਬਈ, 27 ਨਵੰਬਰ (ਪੀ.ਟੀ.ਆਈ.)-ਪੰਜ ਵਾਰ ਆਈ.ਪੀ.ਐਲ. ਦਾ ਖਿਤਾਬ ਜਿੱਤਣ ਵਾਲੀ ਟੀਮ ਮੁੰਬਈ ਇੰਡੀਅਨਜ਼ ਨੇ ਸ਼ੁੱਕਰਵਾਰ ਨੂੰ ਰੋਹਿਤ ਸ਼ਰਮਾ ਨੂੰ ਮੁੜ ਆਪਣਾ ਕਪਤਾਨ ਬਣਾ ਦਿੱਤਾ ਹੈ। ਟੀਮ ਨੂੰ ਉਮੀਦ ਹੈ ਕਿ ਰੋਹਿਤ ਦੀ ਵਾਪਸੀ ਨਾਲ ਪਿਛਲੇ ਕੁਝ ਸਾਲਾਂ ਦੇ ਖਰਾਬ ਪ੍ਰਦਰਸ਼ਨ ’ਚ ਸੁਧਾਰ ਹੋਵੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਨੇ 5 ਵਾਰ ਆਈ.ਪੀ.ਐਲ. ਦਾ ਖਿਤਾਬ ਜਿੱਤਿਆ ਸੀ। ਹੁਣ ਉਹ ਹਾਰਦਿਕ ਪਾਂਡਿਆ ਦੀ ਜਗ੍ਹਾ ਕਪਤਾਨੀ ਸੰਭਾਲਣਗੇ। ਹਾਰਦਿਕ ਪਾਂਡਿਆ ਪੰਜਾਬ ਕਿੰਗਜ਼ ਦੀ ਟੀਮ ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਬਦਲੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨਾਲ ਖਿਡਾਰੀਆਂ ਦੀ ਅਦਲਾ-ਬਦਲੀ ਹੋਈ ਹੈ। ਰੋਹਿਤ ਸ਼ਰਮਾ ਨੇ 2013 ਵਿਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲੀ ਸੀ। ਪਰ 2023 ਦੇ ਆਈ.ਪੀ.ਐਲ. ਤੋਂ ਬਾਅਦ ਉਨ੍ਹਾਂ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ ਤੇ ਹਾਰਦਿਕ ਪਾਂਡਿਆ ਨੂੰ ਨਵਾਂ ਕਪਤਾਨ ਬਣਾਇਆ ਗਿਆ ਸੀ। 39 ਸਾਲਾ ਰੋਹਿਤ ਦੀ ਕਪਤਾਨੀ ਹੇਠ ਮੁੰਬਈ ਨੇ 2013, 2015, 2017, 2019 ਤੇ 2020 ਵਿਚ ਆਈ.ਪੀ.ਐਲ. ਦਾ ਖਿਤਾਬ ਜਿੱਤਿਆ। ਇਸ ਤੋਂ ਇਲਾਵਾ ਟੀਮ ਨੇ 2013 ਵਿਚ ਚੈਂਪੀਅਨਜ਼ ਲੀਗ ਟੀ-20 ਦਾ ਖਿਤਾਬ ਵੀ ਜਿੱਤਿਆ ਸੀ।

ਪਿਛਲੀ ਖ਼ਬਰ ਭਾਰਤੀ ਕੌਂਸਲ ਜਨਰਲ ਸਿਆਟਲ ਵਲੋਂ ‘ ਸਿੱਧੂ ਫਾਰਮ ’ ਦਾ ਵਿਸ਼ੇਸ਼ ਦੌਰਾ ਚੇਤ ਸਿੰਘ ਸਿੱਧੂ ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗ... ਅਗਲੀ ਖ਼ਬਰ ਇਟਲੀ ’ਚ ਕਿਰਪਾਨ ਪਹਿਨਣ ’ਤੇ ਸਿੱਖ ਮਹਿਲਾ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।