ਸਵਾਲ : 881. 'ਸੇਬਾਂ ਦੀਆਂ ਵਾਦੀਆਂ' ਹਿਮਾਚਲ ਵਿੱਚ ਕਿੱਥੇ ਹਨ?

882. 'ਮੱਟ ਤੇ ਮੱਟੀਆਂ' ਕਿਸ ਕੰਮ ਆਉਂਦੀਆਂ ਸਨ?
883. 'ਹੁਜਰਾ' ਕਿਹੜੀ ਥਾਂ ਨੂੰ ਆਖਦੇ ਨੇ?
884. 'ਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ' ਦੇ ਸੰਚਾਲਕ ਕੌਣ ਹਨ?
885. 'ਹੁਸੈਨੀਵਾਲਾ ਪੰਜਾਬੀ ਸੱਥ ਫਿਰੋਜ਼ਪੁਰ' ਦੇ ਮੋਢੀ ਦਾ ਨਾਂਅ ਦੱਸੋ? 886. 'ਪਿੰਗਲਵਾੜੇ ਦਾ ਮੁੱਢ' ਕਿਹੜੇ ਸ਼ਹਿਰ ਤੇ ਕਿਸ ਗੁਰਦੁਆਰੇ ਨਾਲ ਜੁੜਿਆ ਹੋਇਆ ਹੈ? 887. 'ਪਿੰਗਲਵਾੜੇ ਦਾ ਪਹਿਲਾ ਮਰੀਜ਼' ਕਿਹੜਾ ਸੀ? 888. 'ਸੱਸੀ' ਦੇ ਅਸਲ ਪਿਓ (ਬਾਦਸ਼ਾਹ) ਦਾ ਕੀ ਨਾਂਅ ਸੀ?
889. 'ਅੱਖ ਦੀ ਸ਼ਰਮ' ਤੋਂ ਪੰਜਾਬੀ ਕੀ ਭਾਵ ਲੈਂਦੇ ਹਨ? 890. 'ਕਲਗੀਆਂ ਵਾਲਾ', 'ਬਾਜਾਂ ਵਾਲਾ' ਗੁਰੂ ਕਿਸ ਨੂੰ ਕਿਹਾ ਜਾਂਦਾ ਹੈ?
ਜਵਾਬ : 881. ਕੁੱਲੂ, ਕਿਨੌਰ ਤੇ ਚੰਬਾ | 882. ਅਨਾਜ, ਆਟਾ, ਖੰਡ, ਗੁੜ ਭੰਡਾਰ ਕਰਨ ਦੇ | 883. ਸੂਫ਼ੀ ਫਕੀਰਾਂ ਦੇ ਡੇਰੇ ਨੂੰ | 884. ਸ. ਲਾਭ ਸਿੰਘ ਸੰਧੂ | 885. ਪ੍ਰੋ. ਜਸਵੰਤ ਸਿੰਘ ਕੈਲਵੀ | 886. ਲਾਹੌਰ-ਗੁਰਦੁਆਰਾ ਡੇਹਰਾ ਸਾਹਿਬ | 887. ਭਾਈ ਪਿਆਰਾ ਸਿੰਘ | 888. ਆਦਮ ਜਾਮ ਜਲਾਨੀ | 889. ਸਤਿਕਾਰ ਇੱਜ਼ਤ | 890. ਗੁਰੂ ਗੋਬਿੰਦ ਸਿੰਘ |
-ਮੋਬਾਈਲ : +1-647-403-1299