05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੀਤ -ਇਸ ਨੂੰ ਸਾਰਾ ਜਗਤ ਪਿਆਰਾ

ਗੀਤ -ਇਸ ਨੂੰ ਸਾਰਾ ਜਗਤ ਪਿਆਰਾ

ਅਜੀਤ ਡੈਸਕ 05-09-2026

ਅਧਿਆਪਕ ਨੇਕੀ ਦਾ ਵਣਜਾਰਾ
 • ਆਤਮਾ ਸਿੰਘ ਚਿੱਟੀ •

ਇਸ ਨੂੰ  ਸਾਰਾ ਜਗਤ ਪਿਆਰਾ |
ਅਧਿਆਪਕ ਨੇਕੀ ਦਾ ਵਣਜਾਰਾ |

ਗੱਲ ਕਰਨ ਦਾ ਬੜਾ ਸਲੀਕਾ,
ਪੜ੍ਹਾਉਣ ਦਾ ਸੋਹਣਾ ਇਹਨੂੰ ਤਰੀਕਾ |

ਬੱਚਿਆਂ ਦੀ ਕਿਸਮਤ ਦਾ ਘਾੜਾ,
ਇਹ ਨਾ ਕਰੇ ਕਿਸੇ ਦਾ ਮਾੜਾ |

ਕਿਸੇ ਨਾਲ ਨਾ ਇਸ ਦਾ ਵੈਰ,
ਹਰ ਕਿਸੇ ਦੀ ਮੰਗੇ ਖ਼ੈਰ |

ਪੜ੍ਹਾਉਣ ਦਾ ਇਸ ਨੂੰ  ਚੰਗਾ ਵੱਲ,
ਪਿਆਰ ਨਾਲ ਇਹ ਕਰਦਾ ਗੱਲ |

ਸਭ ਨਾਲ ਪ੍ਰੇਮ-ਪਿਆਰ ਇਹ ਰੱਖੇ,
ਕੰਮ ਕਰਦਾ ਕਦੇ ਨਾ ਥੱਕੇ |

ਗਿਆਨ ਨਾਲ ਇਹ ਝੋਲੀਆਂ ਭਰਦਾ,
ਨਾਲ ਸ਼ੌਕ ਦੇ ਕੰਮ ਇਹ ਕਰਦਾ |

ਵਿੱਦਿਆ ਦੀ ਇਹ ਜੋਤ ਜਗਾਵੇ,
ਹਰ ਕੰਮ ਵਿਚ ਅੱਗੇ ਆਵੇ |

ਇਹ ਨਾ ਕੋਈ ਢਿੱਲ ਦਿਖਾਉਂਦਾ,
ਸਭ ਨੂੰ  ਜੀਵਨ-ਜਾਚ ਸਿਖਾਉਂਦਾ |

ਹਰ ਬੱਚੇ ਨੂੰ  ਕਰੇ ਪਿਆਰ,
ਉੱਚੇ ਇਹਦੇ ਬਹੁਤ ਵਿਚਾਰ |

ਅਧਿਆਪਕ ਐਸਾ ਪੁਰਸ਼ ਮਹਾਨ,
ਸੋਭਾ ਇਸ ਦੀ ਕੁੱਲ ਜਹਾਨ |

ਔਖੇ ਲੰਮੇ ਪੰਧ ਮੁਕਾਵੇ,
ਬੱਚੇ ਰੀਝਾਂ ਨਾਲ ਪੜ੍ਹਾਵੇ |

ਮਨ ਦੇ ਨੇਰ੍ਹੇ ਦੂਰ ਭਜਾਉਂਦਾ,
ਬੱਚੇ ਮਿਹਨਤ ਨਾਲ ਪੜ੍ਹਾਉਂਦਾ |]


-ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ
ਮੋਬਾਈਲ : 88774-69564

ਪਿਛਲੀ ਖ਼ਬਰ ਸੂਝਵਾਨ ਅਧਿਆਪਕ, ਸਫ਼ਲ ਲੇਖਕ ਅਤੇ ਕੁਸ਼ਲ ਪ੍ਰਸ਼ਾਸਕ ਸਨ ਡਾ. ਐੱਸ. ਰਾਧਾਕਿ੍ਸ਼ਨਨ ਅਗਲੀ ਖ਼ਬਰ ਬੱਚਿਓ! ਪੜ੍ਹਾਈ ਵਿੱਚ ਸਖ਼ਤ ਮਿਹਨਤ ਕਰੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।