30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨੈਨੀਤਾਲ ਦਾ ਪੰਜ ਰੋਜ਼ਾ ਵਿੱਦਿਅਕ ਟੂਰ ਲਗਾਇਆ

ਭਦੌੜ, 29 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਨੈਨੀਤਾਲ ਵਿਖੇ ਪੰਜ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾਸਰੂਮ ਦੀ ਪੜ੍ਹਾਈ ਤੋਂ ਕੁਦਰਤੀ ਵਾਤਾਵਰਨ, ਇਤਿਹਾਸਕ ਸਥਾਨਾਂ ਅਤੇ ਪਹਾੜੀ ਸਭਿਆਚਾਰ ਨਾਲ ਜਾਣੂ ਕਰਵਾਉਣਾ ਸੀ। ਇਸ ਪੰਜ ਰੋਜ਼ਾ ਟੂਰ ਦੌਰਾਨ ਵਿਦਿਆਰਥੀਆਂ ਨੇ ਦਿੱਲੀ ਵਿਖੇ ਅਕਸ਼ਰਧਾਮ ਮੰਦਰ ਅਤੇ ਨੈਨੀਤਾਲ ਦੀ ਪ੍ਰਸਿੱਧ ਜਗ੍ਹਾ ਜਿੰਮ ਕੌਰਬੇਟ ਦੇਖਣ ਤੋਂ ਇਲਾਵਾ ਜੀਪ ਸਫ਼ਾਰੀ, ਹਾਈ ਐਲਟੀਟਿਊਡ ਜੂ, ਗਵਰਨਰ ਹਾਊਸ, ਕੇਵ ਗਾਰਡਨ, ਬੋਟਿੰਗ, ਮਨਮੋਹਕ ਪਹਾੜੀਆਂ, ਸੁੰਦਰ ਝੀਲਾਂ ਅਤੇ ਕੁਦਰਤੀ ਨਜ਼ਾਰਿਆਂ ਦਾ ਭਰਪੂਰ ਅਨੰਦ ਮਾਣਿਆ , ਨਾਲ ਹੀ ਉਨ੍ਹਾਂ ਨੂੰ ਨਵੀਆਂ ਥਾਵਾਂ ਦੇਖਣ, ਉੱਥੋਂ ਦੇ ਰਹਿਣ-ਸਹਿਣ ਅਤੇ ਸਭਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ।

ਅਜੀਤ ਡੈਸਕ 30-11-2026
ਭਦੌੜ, 29 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਨੈਨੀਤਾਲ ਵਿਖੇ ਪੰਜ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾਸਰੂਮ ਦੀ ਪੜ੍ਹਾਈ ਤੋਂ ਕੁਦਰਤੀ ਵਾਤਾਵਰਨ, ਇਤਿਹਾਸਕ ਸਥਾਨਾਂ ਅਤੇ ਪਹਾੜੀ ਸਭਿਆਚਾਰ ਨਾਲ ਜਾਣੂ ਕਰਵਾਉਣਾ ਸੀ। ਇਸ ਪੰਜ ਰੋਜ਼ਾ ਟੂਰ ਦੌਰਾਨ ਵਿਦਿਆਰਥੀਆਂ ਨੇ ਦਿੱਲੀ ਵਿਖੇ ਅਕਸ਼ਰਧਾਮ ਮੰਦਰ ਅਤੇ ਨੈਨੀਤਾਲ ਦੀ ਪ੍ਰਸਿੱਧ ਜਗ੍ਹਾ ਜਿੰਮ ਕੌਰਬੇਟ ਦੇਖਣ ਤੋਂ ਇਲਾਵਾ ਜੀਪ ਸਫ਼ਾਰੀ, ਹਾਈ ਐਲਟੀਟਿਊਡ ਜੂ, ਗਵਰਨਰ ਹਾਊਸ, ਕੇਵ ਗਾਰਡਨ, ਬੋਟਿੰਗ, ਮਨਮੋਹਕ ਪਹਾੜੀਆਂ, ਸੁੰਦਰ ਝੀਲਾਂ ਅਤੇ ਕੁਦਰਤੀ ਨਜ਼ਾਰਿਆਂ ਦਾ ਭਰਪੂਰ ਅਨੰਦ ਮਾਣਿਆ , ਨਾਲ ਹੀ ਉਨ੍ਹਾਂ ਨੂੰ ਨਵੀਆਂ ਥਾਵਾਂ ਦੇਖਣ, ਉੱਥੋਂ ਦੇ ਰਹਿਣ-ਸਹਿਣ ਅਤੇ ਸਭਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਟੂਰ ਦੌਰਾਨ ਵਿਦਿਆਰਥੀਆਂ ਨੇ ਆਪਸੀ ਸਹਿਯੋਗ, ਅਨੁਸ਼ਾਸਨ, ਸਮੂਹਿਕ ਜ਼ਿੰਮੇਵਾਰੀ ਅਤੇ ਆਤਮ-ਨਿਰਭਰਤਾ ਵਰਗੇ ਗੁਣ ਵੀ ਸਿੱਖੇ। ਸਕੂਲ ਦੇ ਚੇਅਰਮੈਨ ਡਾ: ਦਰਸ਼ਨ ਸਿੰਘ ਗਿੱਲ ਨੇ ਟੂਰ ਦੀ ਸ਼ੁਰੂਆਤ ਸਮੇਂ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਇਨ੍ਹਾਂ ਰਾਹੀਂ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਸਲ ਜੀਵਨ ਦੇ ਤਜਰਬੇ ਹਾਸਲ ਹੁੰਦੇ ਹਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ, ਐਮ.ਡੀ. ਰਿਚਾ ਪਨੇਸਰ ਗਿੱਲ ਅਤੇ ਪਿ੍ਰੰਸੀਪਲ ਪੀ.ਕੇ. ਠਾਕੁਰ ਵਲੋਂ ਵਿਦਿਆਰਥੀਆਂ ਨੂੰ ਟੂਰ ਲਈ ਰਵਾਨਾ ਹੋਣ ਸਮੇਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਵਾਪਸੀ ਉਪਰ ਸਵਾਗਤ ਕੀਤਾ ਗਿਆ।
ਪਿਛਲੀ ਖ਼ਬਰ ਬਰੌਡਵੇ ਪਬਲਿਕ ਸਕੂਲ ਵਿਖੇ ਨੰਨ੍ਹੇ-ਮੁੰਨ੍ਹੇ ਖਿਡਾਰੀਆਂ ਦੀਆਂ ਖੇਡਾਂ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਸ੍ਰੀ ਸ਼ਿਆਮ ਵੈੱਲਫੇਅਰ ਸੋਸਾਇਟੀ ਧਨੌਲਾ ਵਲੋਂ ਕਰਵਾਇਆ ਵਿਸ਼ਾਲ ਜਾਗਰਣ ਸ਼ਰਧਾ ਪੂਰਵਕ ਸੰਪੰਨ ਪ੍ਰਬੰਧਕਾਂ ਵਲੋਂ ਮੀਤ ਹੇਅਰ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।