ਪਿੰਡ ਜਗਜੀਤਪੁਰਾ ਵਾਸੀਆਂ ਤੇ ਖਿਡਾਰੀਆਂ ਨੇ ਖੇਡ ਗਰਾਊਂਡ ਅਤੇ ਹੋਰ ਕਾਰਜ ਪੂਰੇ ਨਾ ਕਰਨ ’ਤੇ ਕੀਤਾ ਰੋਸ ਪ੍ਰਦਰਸ਼ਨ
ਸ਼ਹਿਣਾ, 29 ਨਵੰਬਰ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਾਸੀਆਂ ਅਤੇ ਖਿਡਾਰੀਆਂ ਨੇ ਪਿੰਡ ਵਿਚ ਖੇਡ ਗਰਾਉਂਡ ਅਤੇ ਹੋਰ ਕਾਰਜ ਨਾ ਪੂਰੇ ਕਰਨ ਕਰ ਕੇ ਸੱਤਾਧਾਰੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੱਖਣ ਸਿੰਘ ਜਗਜੀਤਪੁਰਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਨਜਿੰਦਰ ਸਿੰਘ ਕਾਂਗਰਸੀ ਆਗੂ ਨੇ ਦੱਸਿਆ ਕਿ 2021 ਵਿਚ ਚਰਨਜੀਤ ਸਿੰਘ ਚੰਨੀ ਸਰਕਾਰ ਸਮੇਂ ਖੇਡ ਗਰਾਉਂਡ ਲਈ 18 ਲੱਖ ਦੀ ਰਾਸ਼ੀ ਪਾਸ ਹੋਈ, ਜੋ ਹਾਲ ਤਕ ਪੰਚਾਇਤ ਦੇ ਖਾਤੇ ਵਿਚ ਜਮਾਂ ਹੈ।
ਸ਼ਹਿਣਾ, 29 ਨਵੰਬਰ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਾਸੀਆਂ ਅਤੇ ਖਿਡਾਰੀਆਂ ਨੇ ਪਿੰਡ ਵਿਚ ਖੇਡ ਗਰਾਉਂਡ ਅਤੇ ਹੋਰ ਕਾਰਜ ਨਾ ਪੂਰੇ ਕਰਨ ਕਰ ਕੇ ਸੱਤਾਧਾਰੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੱਖਣ ਸਿੰਘ ਜਗਜੀਤਪੁਰਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਨਜਿੰਦਰ ਸਿੰਘ ਕਾਂਗਰਸੀ ਆਗੂ ਨੇ ਦੱਸਿਆ ਕਿ 2021 ਵਿਚ ਚਰਨਜੀਤ ਸਿੰਘ ਚੰਨੀ ਸਰਕਾਰ ਸਮੇਂ ਖੇਡ ਗਰਾਉਂਡ ਲਈ 18 ਲੱਖ ਦੀ ਰਾਸ਼ੀ ਪਾਸ ਹੋਈ, ਜੋ ਹਾਲ ਤਕ ਪੰਚਾਇਤ ਦੇ ਖਾਤੇ ਵਿਚ ਜਮਾਂ ਹੈ। ਖੇਡ ਗਰਾਉਂਡ ਦੀ ਨੀਂਹ ਪੁੱਟ ਦਿੱਤੀ ਗਈ, ਪਰ ਕੰਮ ਨਹੀਂ ਹੋ ਸਕਿਆ। ਪੰਜ ਸਾਲ ਲੰਘ ਜਾਣ ਦੇ ਬਾਵਜੂਦ ਮੰਗਵਾਈ ਇੱਟ ਵੀ ਖੁਰਦ ਬੁਰਦ ਹੋ ਰਹੀ ਹੈ । ਉਨ੍ਹਾਂ ਦੱਸਿਆ ਕਿ ਨਰੇਗਾ ਭਵਨ ਲਈ ਵੀ 18 ਲੱਖ ਦੀ ਰਾਸ਼ੀ ਆਈ ਸੀ, ਨਰੇਗਾ ਭਵਨ ਬਣਾ ਦਿੱਤਾ ਗਿਆ, ਪਰ ਫਿਟਿੰਗ ਅਤੇ ਗੇਟ ਹਾਲੇ ਤੱਕ ਨਹੀਂ ਲਾਏ ਗਏ। ਇਸ ਮੌਕੇ ਖਿਡਾਰੀਆਂ ਨੇ ਦੱਸਿਆ ਕਿ ਖੇਡ ਗਰਾਉਂਡ ਲਈ ਪੰਚਾਇਤ ਨਾਲ ਸੰਪਰਕ ਕੀਤਾ ਗਿਆ ਅਤੇ ਹਲਕਾ ਵਿਧਾਇਕ ਨੂੰ ਵੀ ਦੱਸਿਆ ਗਿਆ। ਪਰ ਗਰਾਉਂਡ ਨਹੀਂ ਬਣ ਸਕਿਆ । ਖਿਡਾਰੀਆਂ ਨੇ ਕਿਹਾ ਕਿ ਹਰ ਵਾਰ ਲਾਰਾ ਲਾਏ ਜਾਣ ਕਾਰਨ ਉਹ ਪ੍ਰੇਸ਼ਾਨ ਹਨ। ਪਿੰਡ ਦੇ ਆਗੂਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਕੋਈ ਲਾਇਬਰੇਰੀ, ਜਿੰਮ, ਜਾਂ ਮੁਹੱਲਾ ਕਲੀਨਿਕ ਨਹੀਂ ਦਿੱਤਾ ਗਿਆ। ਇਸ ਬਾਰੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਰੇਗਾ ਭਵਨ ਅਤੇ ਖੇਡ ਗਰਾਉਂਡ ਲਈ ਉਨ੍ਹਾਂ ਰਾਸ਼ੀ ਪਾਸ ਕਰਵਾ ਦਿੱਤੀ ਸੀ, ਪਰ ਕੇਂਦਰ ਸਰਕਾਰ ਵਲੋਂ ਨਰੇਗਾ ਸਕੀਮ ਨੂੰ ਜੀ.ਰਾਮ.ਜੀ ਵਿਚ ਤਬਦੀਲ ਕੀਤੇ ਜਾਣ ਕਾਰਨ ਕੰਮ ਰੁਕ ਗਏ ਅਤੇ ਦੁਬਾਰਾ ਪ੍ਰਪੋਜਲ ਬਣਾ ਕੇ ਭੇਜੀ ਹੋਈ ਅਤੇ ਕੰਮ ਜਲਦ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉੱਗੋਕੇ ਅਤੇ ਜਗਜੀਤਪੁਰਾ ਦੋਵੇਂ ਇਕ ਹੀ ਪਿੰਡ ਹਨ, ਦੋਵੇਂ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਅਤੇ ਡਰੇਨ ਦਾ ਪੁਲ ਬਣਾਇਆ ਗਿਆ।