ਪਟਵਾਰੀ ਯਾਦਵਿੰਦਰ ਸਿੰਘ ਪੱਖੋ ਕਲਾਂ ਨੇ ਜਿੱਤਿਆ ਸੋਨ ਤਗਮਾ, ਅਥਲੈਟਿਕਸ ਚੈਂਪੀਅਨਸ਼ਿਪ ਲਈ ਚੋਣ
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜਲ ਸਰੋਤ ਵਿਭਾਗ ਪੰਜਾਬ ਦੇ ਜ਼ਿਲ੍ਹੇਦਾਰੀ ਜੋਗਾ ਵਿਖੇ ਤਾਇਨਾਤ ਨਹਿਰੀ ਪਟਵਾਰੀ ਯਾਦਵਿੰਦਰ ਸਿੰਘ ਪੱਖੋ ਕਲਾਂ ਨੇ 47ਵੀ ਅਥਲੈਟਿਕਸ ਚੈਂਪੀਅਨਸ਼ਿਪ 45-50 ਸਾਲ ਦੇ ਉਮਰ ਵਰਗ ’ਚ ਹਿੱਸਾ ਲੈ ਕੇ ਟਰਿਪਲ ਜੰਪ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਿਲ ਕਰ ਕੇ ਸੋਨ ਤਗਮਾ ਜਿੱਤਿਆ ਹੈ। ਲੰਮੀ ਛਾਲ ਮੁਕਾਬਲੇ ਵਿਚੋਂ ਦੂਜਾ ਸਥਾਨ ਹਾਸਿਲ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ।
ਅਜੀਤ ਡੈਸਕ
29-11-2026