ਸ੍ਰੀ ਖਾਟੂ ਸ਼ਿਆਮ ਜੀ ਨਾਲ ਸੰਬੰਧਿਤ ਸ਼ੋਭਾ ਯਾਤਰਾ ਦਾ ਮੰਡੀ ਅੰਦਰ ਭਰਵਾਂ ਸਵਾਗਤ
ਧਨੌਲਾ, 28 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਸ਼ਾਮ ਵੈੱਲਫੇਅਰ ਸੋਸਾਇਟੀ ਧਨੌਲਾ ਵਲੋਂ ਪ੍ਰਾਚੀਨ ਸ੍ਰੀ ਦੁਰਗਾ ਮਾਤਾ ਮੰਦਿਰ ਧਨੌਲਾ ਵਿਖੇ ਪੰਜਵਾਂ ਵਿਸ਼ਾਲ ਜਾਗਰਣ ਬੜੀ ਹੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਅੱਜ ਭਲਕੇ ਕੱਢੀ ਗਈ ਸ਼ੋਭਾ ਯਾਤਰਾ ਮੌਕੇ ਸ੍ਰੀ ਸ਼ਿਆਮ ਵੈੱਲਫੇਅਰ ਸੋਸਾਇਟੀ ਧਨੌਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਔਰਤਾਂ ਅਤੇ ਪੁਰਸ਼ਾਂ ਨੇ ਸ਼ਮੂਲੀਅਤ ਕੀਤੀ।
ਅਜੀਤ ਡੈਸਕ
29-11-2026