26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਵਿਸ਼ਾਲ ਭਗਵਾਨ ਵਾਲਮੀਕਿ ਸਤਿਸੰਗ 29 ਨੂੰ

ਲਹਿਰਾਗਾਗਾ, 25 ਨਵੰਬਰ (ਅਸ਼ੋਕ ਗਰਗ)- ਭਗਵਾਨ ਵਾਲਮੀਕਿ ਏਕਤਾ ਪਰਿਵਾਰ ਲਹਿਰਾਗਾਗਾ ਅਤੇ ਸ੍ਰਿਸ਼ਟੀਕਰਤਾ ਵਾਲਮੀਕਿ ਐਜੂਕੇਸ਼ਨਲ ਫੈਡਰੇਸ਼ਨ ਪੰਜਾਬ ਵਲੋਂ ਲਵ-ਕੁਸ਼ ਵਿਜੇ ਦਿਵਸ ਨੂੰ ਸਮਰਪਿਤ 12ਵਾਂ ਵਿਸ਼ਾਲ ਭਗਵਾਨ ਵਾਲਮੀਕਿ ਸਤਿਸੰਗ 29 ਨਵੰਬਰ ਨੂੰ ਗੁਰੂ ਰਵਿਦਾਸ ਧਰਮਸ਼ਾਲਾ, ਵਾਰਡ ਨੰਬਰ 10, ਲਹਿਰਾਗਾਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਉਪ ਪ੍ਰਧਾਨ ਅਨਿਲ ਧਾਲੀਵਾਲ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਮਾਸਟਰ ਸੁਨੀਲ ਮੂਨਕ, ਚੰਦਨ ਗਿੱਲ ਮਾਲੇਰਕੋਟਲਾ ਅਤੇ ਚੰਦਲ ਗਿੱਲ ਸੁਨਾਮ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ।

ਅਜੀਤ ਡੈਸਕ 26-11-2026
ਲਹਿਰਾਗਾਗਾ, 25 ਨਵੰਬਰ (ਅਸ਼ੋਕ ਗਰਗ)- ਭਗਵਾਨ ਵਾਲਮੀਕਿ ਏਕਤਾ ਪਰਿਵਾਰ ਲਹਿਰਾਗਾਗਾ ਅਤੇ ਸ੍ਰਿਸ਼ਟੀਕਰਤਾ ਵਾਲਮੀਕਿ ਐਜੂਕੇਸ਼ਨਲ ਫੈਡਰੇਸ਼ਨ ਪੰਜਾਬ ਵਲੋਂ ਲਵ-ਕੁਸ਼ ਵਿਜੇ ਦਿਵਸ ਨੂੰ ਸਮਰਪਿਤ 12ਵਾਂ ਵਿਸ਼ਾਲ ਭਗਵਾਨ ਵਾਲਮੀਕਿ ਸਤਿਸੰਗ 29 ਨਵੰਬਰ ਨੂੰ ਗੁਰੂ ਰਵਿਦਾਸ ਧਰਮਸ਼ਾਲਾ, ਵਾਰਡ ਨੰਬਰ 10, ਲਹਿਰਾਗਾਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਉਪ ਪ੍ਰਧਾਨ ਅਨਿਲ ਧਾਲੀਵਾਲ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਮਾਸਟਰ ਸੁਨੀਲ ਮੂਨਕ, ਚੰਦਨ ਗਿੱਲ ਮਾਲੇਰਕੋਟਲਾ ਅਤੇ ਚੰਦਲ ਗਿੱਲ ਸੁਨਾਮ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਮੁੱਖ ਪ੍ਰਚਾਰਕ ਸੀ਼ਤਲ ਆਦਿਵਾਸੀ, ਵੀਰ ਸਿਰੇਸ਼ਟ, ਵਿਜੇ ਲੰਕੇਸ਼, ਰਿੰਕੂ ਦਾਨਵ, ਵੀਰ ਸਿਰੇਸ਼ਟ, ਵਿਵੇਕ ਟਾਂਕ, ਵੀਰ ਹਰਪਾਲ ਆਦਿਵਾਸੀ, ਵੀਰ ਰਿੰਕੂ ਧੂਰੀ ਪਹੁੰਚ ਕੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।
ਪਿਛਲੀ ਖ਼ਬਰ ਮਾਡਰਨ ਸੈਕੂਲਰ ਸਕੂਲ ਵਿਖੇ ਪ੍ਰਾਇਮਰੀ ਵਿੰਗ ਦਾ ਸਾਲਾਨਾ ਸਮਾਰੋਹ ਮਨਾਇਆ ਅਗਲੀ ਖ਼ਬਰ ਯਮਨਵੀਰ ਜਵੰਧਾ ਨੇ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ’ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।