ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਜਿੱਤੇ ਅੱਠ ਸੋਨ ਅਤੇ ਇੱਕ ਚਾਂਦੀ ਮੈਡਲ
ਲੌਂਗੋਵਾਲ, 25 ਨਵੰਬਰ (ਵਿਨੋਦ, ਖੰਨਾ)-ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ। ਬੱਚਿਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਜਿਸ ਤਹਿਤ ਪਹਿਲੇ ਵਰਗ ਦੇ ਮੁਕਾਬਲੇ ਬੋਲ ਲਿਖ਼ਤ ਅੰਗਰੇਜ਼ੀ, ਪਹਾੜੇ ਸੁਣਾਉਣਾ, ਡਰਾਇੰਗ ਅਤੇ ਸੁੰਦਰ ਲਿਖਾਈ ਪੰਜਾਬੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਸਰੇ ਵਰਗ ਦੇ ਮੁਕਾਬਲੇ ਸੁੰਦਰ ਲਿਖਾਈ ਹਿੰਦੀ, ਸੁੰਦਰ ਲਿਖਾਈ ਪੰਜਾਬੀ, ਕਹਾਣੀ ਸੁਣਾਉਣਾ, ਤਸਵੀਰ ਅਧਾਰਿਤ ਸਮਝ ਮੁਕਾਬਲੇ ਵਿੱਚ ਪਹਿਲਾ ਸਥਾਨ ਅਤੇ ਬੇਕਾਰ ਸਮਾਨ ਤੋਂ ਵਸਤੂ ਤਿਆਰ ਕਰਨਾ ਵਿੱਚ ਦੂਸਰਾ ਸਥਾਨ ਹਾਸਲ ਕੀਤਾ।
ਵ
ਵਿਧਾਇਕਾ ਨਰਿੰਦਰ ਕੌਰ ਭਰਾਜ ਗੱਲਬਾਤ ਕਰਦੇ ਹੋਏ, ਨਾਲ ਹਨ ਪਾਰਟੀ ਦੇ ਹੋਰ ਆਗੂ। ਤਸਵੀਰ-ਧੀਰਜ
26-11-2026
ਲੌਂਗੋਵਾਲ, 25 ਨਵੰਬਰ (ਵਿਨੋਦ, ਖੰਨਾ)-ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ। ਬੱਚਿਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਜਿਸ ਤਹਿਤ ਪਹਿਲੇ ਵਰਗ ਦੇ ਮੁਕਾਬਲੇ ਬੋਲ ਲਿਖ਼ਤ ਅੰਗਰੇਜ਼ੀ, ਪਹਾੜੇ ਸੁਣਾਉਣਾ, ਡਰਾਇੰਗ ਅਤੇ ਸੁੰਦਰ ਲਿਖਾਈ ਪੰਜਾਬੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਸਰੇ ਵਰਗ ਦੇ ਮੁਕਾਬਲੇ ਸੁੰਦਰ ਲਿਖਾਈ ਹਿੰਦੀ, ਸੁੰਦਰ ਲਿਖਾਈ ਪੰਜਾਬੀ, ਕਹਾਣੀ ਸੁਣਾਉਣਾ, ਤਸਵੀਰ ਅਧਾਰਿਤ ਸਮਝ ਮੁਕਾਬਲੇ ਵਿੱਚ ਪਹਿਲਾ ਸਥਾਨ ਅਤੇ ਬੇਕਾਰ ਸਮਾਨ ਤੋਂ ਵਸਤੂ ਤਿਆਰ ਕਰਨਾ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਤੇ ਰਹਿਣ ਵਾਲੇ ਬੱਚੇ ਹੁਣ ਜਿਲ੍ਹਾ ਪੱਧਰ ਤੇ ਭਾਗ ਲੈਣਗੇ। ਪਿੰਡ ਪਹੁੰਚਣ ਤੇ ਬੱਚਿਆਂ ਦਾ ਪਿੰਡ ਦੀ ਪੰਚਾਇਤ, ਕਲੱਬ ਮੈਂਬਰਾਂ, ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਭੁੱਲਰ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ, ਸਰਪੰਚ ਹਰਦੀਪ ਕੌਰ, ਰਛਪਾਲ ਸਿੰਘ, ਰਣਜੋਧ ਸਿੰਘ, ਸਲਵਿੰਦਰ ਸਿੰਘ, ਸੁਖਦੇਵ ਸਿੰਘ, ਸ਼ਕਤੀ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਪੀਤੀ, ਕੁਲਦੀਪ ਕਾਲੀ, ਗੁਰਚਰਨ ਸਿੰਘ ਸਾਬਕਾ ਸਰਪੰਚ, ਕੁਲਦੀਪ ਕੌਰ ਸਾਬਕਾ ਸਰਪੰਚ, ਸੁਖਪਾਲ ਸਿੰਘ, ਬਿੱਟੂ ਸਿੰਘ, ਜਸਵਿੰਦਰ ਸਿੰਘ, ਸੁਨੀਲ ਕੁਮਾਰ, ਬਲਦੇਵ ਸਿੰਘ ਮਾਨਸਾ, ਸੱਤਪਾਲ ਕੌਰ, ਕਾਕਾ ਸਿੰਘ, ਕਰਮਜੀਤ ਕੌਰ, ਅਮਰਿੰਦਰ ਕੌਰ, ਰੇਨੂੰ ਸਿੰਗਲਾ, ਰਣਜੀਤ ਕੌਰ, ਅਜੀਤਪਾਲ ਸਿੰਘ ਅਤੇ ਰਣਜੀਤ ਸਿੰਘ ਮੰਢਾਲੀ ਹਾਜ਼ਰ ਸਨ ।