26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸ੍ਰੀ ਰਾਧਾ ਕ੍ਰਿਸ਼ਨ ਬੰਸੀ ਵਾਲਾ ਮੰਦਰ ਬਰਨਾਲਾ ਵਿਖੇ ਪਹੁੰਚਣ ’ਤੇ ਮਾਤਾ ਸਤਿਅਮ ਦੇਵਾ ਦਾ ਸ਼ਾਨਦਾਰ ਸਵਾਗਤ

ਬਰਨਾਲਾ, 25 ਨਵੰਬਰ (ਨਰਿੰਦਰ ਅਰੋੜਾ)-ਹਰਿਆਣਾ ਦੇ ਫਤਿਹਾਬਾਦ ਤੋਂ ਬਰਨਾਲਾ ਪਹੁੰਚੇ ਪਰਮ ਪੂਜਨੀਕ ਮਾਤਾ ਸ੍ਰੀ ਸਤਿਅਮ ਦੇਵਾ ਦਾ ਸ੍ਰੀ ਰਾਧਾ ਕ੍ਰਿਸ਼ਨ ਬੰਸੀ ਵਾਲਾ ਮੰਦਰ, ਪ੍ਰਾਚੀਨ ਗਊਸ਼ਾਲਾ ਬਰਨਾਲਾ ਵਿਖੇ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਉਪਿੰਦਰ ਸਰਪੰਚ, ਅਮਰਜੀਤ ਕਾਲੇਕੇ, ਅਸ਼ੋਕ ਲੌਂਗੋਵਾਲੀਆ ਅਤੇ ਨੀਰਜ ਸ਼ਰਮਾ ਨੇ ਮਾਤਾ ਜੀ ਨੂੰ ਮਾਲਾ ਅਤੇ ਚੁੰਨੀ ਭੇਟ ਕਰ ਕੇ ਆਸ਼ੀਰਵਾਦ ਲਿਆ।

ਅਜੀਤ ਡੈਸਕ 26-11-2026
ਬਰਨਾਲਾ, 25 ਨਵੰਬਰ (ਨਰਿੰਦਰ ਅਰੋੜਾ)-ਹਰਿਆਣਾ ਦੇ ਫਤਿਹਾਬਾਦ ਤੋਂ ਬਰਨਾਲਾ ਪਹੁੰਚੇ ਪਰਮ ਪੂਜਨੀਕ ਮਾਤਾ ਸ੍ਰੀ ਸਤਿਅਮ ਦੇਵਾ ਦਾ ਸ੍ਰੀ ਰਾਧਾ ਕ੍ਰਿਸ਼ਨ ਬੰਸੀ ਵਾਲਾ ਮੰਦਰ, ਪ੍ਰਾਚੀਨ ਗਊਸ਼ਾਲਾ ਬਰਨਾਲਾ ਵਿਖੇ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਉਪਿੰਦਰ ਸਰਪੰਚ, ਅਮਰਜੀਤ ਕਾਲੇਕੇ, ਅਸ਼ੋਕ ਲੌਂਗੋਵਾਲੀਆ ਅਤੇ ਨੀਰਜ ਸ਼ਰਮਾ ਨੇ ਮਾਤਾ ਜੀ ਨੂੰ ਮਾਲਾ ਅਤੇ ਚੁੰਨੀ ਭੇਟ ਕਰ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਮਾਤਾ ਜੀ ਦੇ ਮਧੁਰ ਭਜਨਾਂ ਨਾਲ ਪੂਰਾ ਮੰਦਰ ਪਰਿਸਰ ਭਗਤੀਮਈ ਹੋ ਉੱਠਿਆ। ਇਸ ਮੌਕੇ ਮਾਤਾ ਸਤਿਅਮ ਦੇਵਾ ਅਤੇ ਸਰਵਸ਼੍ਰੀ ਚੰਡੀ ਮਾਤਾ ਮੰਦਰ ਦੇ ਮੁੱਖ ਪ੍ਰਬੰਧਕ ਸੰਜੇ ਸ਼ਰਮਾ ਨੇ ਸ਼ਰਧਾਲੂਆਂ ਨੂੰ ਆਗਾਮੀ 10 ਤੋਂ 19 ਦਸੰਬਰ ਤੱਕ ਫਤਿਹਾਬਾਦ ਵਿਖੇ ਆਯੋਜਿਤ ਹੋਣ ਵਾਲੇ ‘ਸਹਸ੍ਰ ਚੰਡੀ ਅਤੇ ਮਾਂ ਬਗਲਾਮੁਖੀ ਮਹਾਯੱਗ’ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਵਿਸ਼ਵ ਸ਼ਾਂਤੀ ਦੇ ਉਦੇਸ਼ ਨਾਲ ਹੋਣ ਵਾਲੇ ਇਸ ਮਹਾਯੱਗ ਵਿਚ ਕਾਸ਼ੀ, ਬਨਾਰਸ ਅਤੇ ਹਰਿਦੁਆਰ ਦੇ ਵਿਦਵਾਨ ਪੁਜਾਰੀ ਹਵਨ ਕਰਵਾਉਣਗੇ। ਇਸ ਆਯੋਜਨ ਵਿਚ ਜੂਨਾ ਅਖਾੜਾ ਦੇ ਅੰਤਰਰਾਸ਼ਟਰੀ ਸਕੱਤਰ ਮਹੰਤ ਕਮਲਪੁਰੀ ਜੀ ਮਹਾਰਾਜ, ਮਹਾਮੰਡਲੇਸ਼ਵਰ ਸਵਾਮੀ ਕਪਿਲਪੁਰੀ ਜੀ ਅਤੇ ਮਹਾਮੰਡਲੇਸ਼ਵਰ ਦਰਸ਼ਨ ਗਿਰੀ ਸਮੇਤ ਦੇਸ਼ ਭਰ ਦੇ 16 ਪ੍ਰਮੁੱਖ ਸੰਤ-ਮਹਾਤਮਾ ਸ਼ਾਮਿਲ ਹੋ ਕੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣਗੇ। ਮੰਦਰ ਦੇ ਸ਼ਰਧਾਲੂ ਹਰੀਸ਼ ਸਿੰਗਲਾ ਰਾਜੂ ਅਤੇ ਡਾ: ਪਮਪੌਸ਼ ਕੌਲ ਨੇ ਦੱਸਿਆ ਕਿ ਪੂਰਨਾਹੁਤੀ ਤੱਕ ਮਹਾਯੱਗ ਵਿਚ ਭਾਗ ਲੈਣ ਵਾਲੇ ਭਗਤਾਂ ਨੂੰ ਵਿਸ਼ੇਸ਼ ਪੁੰਨ ਫਲ ਦੀ ਪ੍ਰਾਪਤੀ ਹੋਵੇਗੀ।
ਪਿਛਲੀ ਖ਼ਬਰ ਪ੍ਰਭਾਤ ਫੇਰੀ ਦੀ ਸਮਾਪਤੀ ਮੌਕੇ ਨਿਸ਼ਾਨਚੀਆਂ ਤੇ ਪ੍ਰਬੰਧਕਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਬਲਜੀਤ ਸਿੰਘ ਦੇ ਡੀ. ਐੱਸ. ਪੀ. ਬਣਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।