18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮੁੱਖ ਮੰਤਰੀ ਨੇ ਹਰਾ ਪੈੱਨ ਜਨਤਾ ਦੀ ਭਲਾਈ ਲਈ ਨਹੀਂ ਵਰਤਿਆ- ਚਰਨਜੀਤ ਸਿੰਘ ਚੰਨੀ

ਸ਼ਹਿਣਾ, 18 ਨਵੰਬਰ (ਸੁਰੇਸ਼ ਗੋਗੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ‘ਜਵਾਨੀ ਬਚਾਓ ਸਾਈਕਲ ਯਾਤਰਾ’ ਤਹਿਤ ਅੱਜ ਸ਼ਹਿਣਾ ਵਿਖੇ ਸ: ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਰਾ ਪੈੱਨ ਜਨਤਾ ਦੀ ਭਲਾਈ ਲਈ ਨਹੀਂ ਵਰਤਿਆ ਗਿਆ। ਬਲਕਿ ਹਰਾ ਪੈਨ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ।

ਅਜੀਤ ਡੈਸਕ 19-11-2026
ਸ਼ਹਿਣਾ, 18 ਨਵੰਬਰ (ਸੁਰੇਸ਼ ਗੋਗੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ‘ਜਵਾਨੀ ਬਚਾਓ ਸਾਈਕਲ ਯਾਤਰਾ’ ਤਹਿਤ ਅੱਜ ਸ਼ਹਿਣਾ ਵਿਖੇ ਸ: ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਰਾ ਪੈੱਨ ਜਨਤਾ ਦੀ ਭਲਾਈ ਲਈ ਨਹੀਂ ਵਰਤਿਆ ਗਿਆ। ਬਲਕਿ ਹਰਾ ਪੈਨ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ। ਜਿਨ੍ਹਾਂ ਪੰਜਾਬ ਨੂੰ ਧਾੜਵੀਆਂ ਵਾਂਗ ਲੁੱਟਿਆ। ਸ: ਚੰਨੀ ਨੇ ਕਿਹਾ ਕਿ ਸ਼ਹਿਣੇ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹਲਕਾ ਵਿਧਾਇਕ ਦੀ ਸਹਿ ’ਤੇ ਹੋਇਆ ਸੀ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਹਾਰ ਜਾਣਾ ਕੋਈ ਵੱਡੀ ਗੱਲ ਨਹੀਂ, ਇਸ ਵਾਰ ਦੁੱਗਣੀ ਵੋਟ ਨਾਲ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਵਾਰ ਹਵਾ ਦਾ ਰੁੱਖ ਕਾਂਗਰਸ ਦੇ ਹੱਕ ਵਿਚ ਹੈ। ਇਸ ਮੌਕੇ ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਬਰਨਾਲਾ, ਪਿਰਮਲ ਸਿੰਘ ਧੌਲਾ ਸਾਬਕਾ ਵਿਧਾਇਕ, ਬੀਬੀ ਸੁਰਿੰਦਰ ਕੌਰ ਬਾਲੀਆ, ਬੀਬੀ ਮਲਕੀਤ ਕੌਰ ਸਹੋਤਾ, ਸੁਖਵਿੰਦਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਸਾਹੋਕੇ, ਰਾਜਵਿੰਦਰ ਸਿੰਘ ਸੀਤਲ, ਸੁਰਜੀਤ ਸਿੰਘ ਭਗਤਪੁਰਾ, ਹਰਦੇਵ ਸਿੰਘ ਗਿੱਲ, ਗੁਰਚਰਨ ਸਿੰਘ ਸਹੋਤਾ, ਗਿਰਧਾਰੀ ਲਾਲ ਗਰਗ, ਗੁਰਤੇਜ ਸਿੰਘ ਸੰਧੂ, ਹਰਮੇਲ ਸਿੰਘ ਟੱਲੇਵਾਲੀਆ, ਰੂਪ ਚੰਦ ਅਰੋੜਾ, ਮਹਿਮੂਦ ਮੋਨੂ, ਪਰਮਜੀਤ ਸਿੰਘ ਮੌੜ, ਸੁਰਜੀਤ ਸਿੰਘ ਸੀਤਾ ਮੌੜ, ਗੁਰਵਿੰਦਰ ਸਿੰਘ ਮਿੰਕੂ, ਬੇਅੰਤ ਸਿੰਘ ਮੌੜ, ਗਿਆਨ ਚੰਦ ਜੰਡਸਰੀਆ, ਮੱਖਣ ਸਿੰਘ ਉਗੋਕੇ, ਮਨਪ੍ਰੀਤ ਸਿੰਘ ਮੰਟੀ, ਸੇਵਕ ਸਿੰਘ ਧਰਮਸੋਤ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸੁਖਪੁਰਾ, ਗੁਰਜੰਟ ਸਿੰਘ ਨਿੰਮਵਾਲਾ, ਮਲਕੀਤ ਕੌਰ ਕਲਕੱਤਾ, ਅਤਰ ਸਿੰਘ ਜੰਡਸਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਪੈਸ਼ਲ ਲੱਗਣ ਕਾਰਨ ਲਿਫ਼ਟਿੰਗ ਦੀ ਚਾਲ ਮੱਠੀ, ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਅਗਲੀ ਖ਼ਬਰ ਨਾਜਾਇਜ਼ ਅਸਲ੍ਹੇ ਸਮੇਤ ਮੋਟਰਸਾਈਕਲ ਸਵਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।