08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸੰਤ ਬਾਬਾ ਫਲਗੂ ਦਾਸ ਦੀ 41ਵੀ ਬਰਸੀ ਮਨਾਈ

ਸ਼ਹਿਣਾ, 7 ਨਵੰਬਰ (ਸੁਰੇਸ਼ ਗੋਗੀ)-ਸੰਤ ਬਾਬਾ ਫਲਗੂ ਦਾਸ ਦੀ 41ਵੀਂ ਬਰਸੀ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਡੇਰਾ ਸੰਤ ਬਾਬਾ ਫਲਗੂ ਦਾਸ ਜੀ ਸ਼ਹਿਣਾ ਵਿਖੇ ਮਨਾਈ ਗਈ। ਇਸ ਮੌਕੇ ਆਰੰਭ ਪਾਠ ਦੇ ਭੋਗ ਪਾਏ ਗਏ।

ਅਜੀਤ ਡੈਸਕ 08-11-2026
ਸ਼ਹਿਣਾ, 7 ਨਵੰਬਰ (ਸੁਰੇਸ਼ ਗੋਗੀ)-ਸੰਤ ਬਾਬਾ ਫਲਗੂ ਦਾਸ ਦੀ 41ਵੀਂ ਬਰਸੀ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਡੇਰਾ ਸੰਤ ਬਾਬਾ ਫਲਗੂ ਦਾਸ ਜੀ ਸ਼ਹਿਣਾ ਵਿਖੇ ਮਨਾਈ ਗਈ। ਇਸ ਮੌਕੇ ਆਰੰਭ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਸਿੰਘ ਸ਼ਹੀਦਾਂ ਡੇਰਾ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਅਰਦਾਸ ਬੇਨਤੀ ਕੀਤੀ ਗਈ। ਭੋਗ ਉਪਰੰਤ ਡੇਰਾ ਸੰਤ ਬਾਬਾ ਫਲਗੂ ਦਾਸ ਜੀ ਸ਼ਹਿਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਅਤੇ ਸੰਤ ਬਾਬਾ ਹਰੀ ਪ੍ਰਕਾਸ਼ ਵਲੋਂ ਭੋਗ ਸਮੇਂ ਪਹੁੰਚੇ ਦਾਨੀ ਸੱਜਣਾਂ, ਪੰਚਾਇਤ ਅਤੇ ਹੋਰ ਆਗੂਆਂ ਨੂੰ ਸਿਰੋਪਾਉ ਸਾਹਿਬ ਭੇਟ ਕੀਤੇ ਗਏ। ਇਸ ਮੌਕੇ ਬਲਵੀਰ ਸਿੰਘ ਬੀਰਾ ਜਰਮਨ, ਸਰਪੰਚ ਨਾਜ਼ਮ ਸਿੰਘ ਫ਼ੌਜੀ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ, ਸਰਪੰਚ ਜਤਿੰਦਰ ਸਿੰਘ ਖਹਿਰਾ, ਬਿੱਕਰ ਸਿੰਘ ਤੋਂ ਇਲਾਵਾ ਡੇਰੇ ਦੇ ਸਾਰੇ ਹੀ ਸ਼ਰਧਾਲੂ ਹਾਜ਼ਰ ਸਨ। ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਪਿਛਲੀ ਖ਼ਬਰ ਦੀਵਾਲੀ ਦੇ ਤਿਉਹਾਰ ਮੌਕੇ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ-ਇੰਸ: ਹਰਸਿਮਰਨਜੀਤ ਸਿੰਘ ਅਗਲੀ ਖ਼ਬਰ ਹੈਰੀਟੇਜ ਪਬਲਿਕ ਸਕੂਲ ਵਿਖੇ ਦੀਵਾਲੀ ਮੇਲੇ ਦੀਆਂ ਰੌਣਕਾਂ, ਵਿਦਿਆਰਥੀਆਂ ਨੇ ਕਲਾ ਤੇ ਸਿਰਜਣਾਤਮਕ ਹੁਨਰ ਦਾ ਕੀਤਾ ਪ੍ਰਦਰਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।