ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ
ਦਿੜ੍ਹਬਾ ਮੰਡੀ, 7 ਨਵੰਬਰ (ਜਸਵੀਰ ਸਿੰਘ ਔਜਲਾ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦਿੜ੍ਹਬਾ ਦੀ ਮਹੀਨਾਵਾਰ ਮੀਟਿੰਗ ਅਤੇ ਜਨਰਲ ਚੋਣ ਬਾਬਾ ਬੈਰਸੀਆਣਾ ਹਸਪਤਾਲ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਲੀਡਰਸ਼ਿਪ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਦਰਸ਼ਨ ਸਿੰਘ ਰੋਗਲਾ ਨੂੰ ਪ੍ਰਧਾਨ ਅਤੇ ਕਸ਼ਮੀਰ ਸਿੰਘ ਰੋੜੇਵਾਲ ਨੂੰ ਜਨਰਲ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ।
ਦਿੜ੍ਹਬਾ ਮੰਡੀ, 7 ਨਵੰਬਰ (ਜਸਵੀਰ ਸਿੰਘ ਔਜਲਾ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦਿੜ੍ਹਬਾ ਦੀ ਮਹੀਨਾਵਾਰ ਮੀਟਿੰਗ ਅਤੇ ਜਨਰਲ ਚੋਣ ਬਾਬਾ ਬੈਰਸੀਆਣਾ ਹਸਪਤਾਲ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਲੀਡਰਸ਼ਿਪ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਦਰਸ਼ਨ ਸਿੰਘ ਰੋਗਲਾ ਨੂੰ ਪ੍ਰਧਾਨ ਅਤੇ ਕਸ਼ਮੀਰ ਸਿੰਘ ਰੋੜੇਵਾਲ ਨੂੰ ਜਨਰਲ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ, ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ ਅਤੇ ਵਿੱਤ ਸਕੱਤਰ ਕਰਨੈਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਪਿਛਲੇ ਦੋ ਸਾਲਾਂ ਦੌਰਾਨ ਇਕਾਈ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਨਵੀਂ ਕਾਰਜਕਾਰਨੀ ਵਿੱਚ ਗੁਰਜੰਟ ਸਿੰਘ ਦਿੜ੍ਹਬਾ ਮੁੱਖ ਸਰਪ੍ਰਸਤ, ਅਜੀਤ ਸਿੰਘ ਕੌਹਰੀਆਂ ਤੇ ਚਿਰੰਜੀ ਲਾਲ ਖਨਾਲ ਸਰਪ੍ਰਸਤ, ਕ੍ਰਿਸ਼ਨ ਕੁਮਾਰ ਚੇਅਰਮੈਨ, ਮੇਜਰ ਸਿੰਘ ਸਮੂਰਾਂ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਖਨਾਲ, ਗੁਰਦੀਪ ਸਿੰਘ ਮੌੜ, ਚਰਨਜੀਤ ਸਿੰਘ ਕੌਹਰੀਆਂ ਤੇ ਜਸਪਾਲ ਕੌਰ ਮੀਤ ਪ੍ਰਧਾਨ ਚੁਣੇ ਗਏ।ਗੁਰਬਚਨ ਲਾਲ ਆਡੀਟਰ, ਘੂਕਾ ਸਿੰਘ ਤੇ ਹਰਮੇਲ ਸਿੰਘ ਕੈਸ਼ੀਅਰ, ਜਤਿੰਦਰ ਭਾਰਦਵਾਜ ਤੇ ਗੁਲਜਾਰ ਸਿੰਘ ਗੁਜਰਾਂ ਪ੍ਰਚਾਰ ਸਕੱਤਰ, ਬੰਤ ਸਿੰਘ ਕੈਂਪਰ ਜੁਆਇੰਟ ਸਕੱਤਰ, ਭੂਰਾ ਸਿੰਘ ਗੁਜਰਾਂ ਤੇ ਜਗਵੰਤ ਸਿੰਘ ਬੂਰੜ ਜਥੇਬੰਦਕ ਸਕੱਤਰ ਅਤੇ ਨਾਇਬ ਸਿੰਘ ਰਟੋਲ ਪ੍ਰੈੱਸ ਸਕੱਤਰ ਚੁਣੇ ਗਏ। ਐਗਜ਼ੀਕਿਊਟਿਵ ਮੈਂਬਰਾਂ ਵਿੱਚ ਬੇਅੰਤ ਸਿੰਘ ਪਾਤੜਾਂ, ਮਹਿੰਦਰ ਸਿੰਘ ਅਰਨੋ, ਬਿਕਰਮਜੀਤ ਸਿੰਘ ਵਿੱਕੀ, ਸਵਰਨ ਸਿੰਘ, ਹਰਕੇਸ਼ ਸਿੰਘ ਤੇ ਪਰਸ਼ੋਤਮ ਲਾਲ ਸ਼ਾਮਲ ਹਨ। ਨਵ-ਨਿਯੁਕਤ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਪੈਨਸ਼ਨਰਾਂ ਦੀਆਂ ਪੈਨਸ਼ਨ, ਮੈਡੀਕਲ ਅਤੇ ਵਿਭਾਗੀ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।