30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਦਲਦੇ ਵਿੱਦਿਅਕ ਦੌਰ ’ਚ ਅਧਿਆਪਕਾਂ ਦਾ ਤਕਨੀਕ ਪੱਖੋਂ ਸਮਰੱਥ ਹੋਣਾ ਸਮੇਂ ਦੀ ਮੁੱਖ ਲੋੜ-ਚੇਅਰਮੈਨ ਐੱਸ.ਐੱਸ. ਚੱਠਾ

ਤਪਾ ਮੰਡੀ, 29 ਅਕਤੂਬਰ (ਵਿਜੇ ਸ਼ਰਮਾ)-ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਆ ਰਹੇ ਤਕਨੀਕੀ ਬਦਲਾਵਾਂ ਦੇ ਮੱਦੇਨਜ਼ਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਫੈਕਲਟੀ ਅਤੇ ਅਕਾਦਮਿਕ ਸਟਾਫ਼ ਲਈ ਇੱਕ ਰੋਜ਼ਾ ਵਿਸ਼ੇਸ਼ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ‘ਹੈਂਡਲਿੰਗ ਆਫ਼ ਏ.

ਫ਼ਤਿਹ ਕਾਲਜ ਵਿਖੇ ਸਮਾਗਮ ਦੌਰਾਨ ਸਨਮਾਨ ਚਿੰਨ੍ਹ ਦਿੰਦੇ ਹੋਏ ਦਾ ਦ੍ਰਿਸ਼। ਤਸਵੀਰ : ਵਿਜੇ ਸ਼ਰਮਾ 30-10-2026
ਤਪਾ ਮੰਡੀ, 29 ਅਕਤੂਬਰ (ਵਿਜੇ ਸ਼ਰਮਾ)-ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਆ ਰਹੇ ਤਕਨੀਕੀ ਬਦਲਾਵਾਂ ਦੇ ਮੱਦੇਨਜ਼ਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਫੈਕਲਟੀ ਅਤੇ ਅਕਾਦਮਿਕ ਸਟਾਫ਼ ਲਈ ਇੱਕ ਰੋਜ਼ਾ ਵਿਸ਼ੇਸ਼ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ‘ਹੈਂਡਲਿੰਗ ਆਫ਼ ਏ.ਆਈ. ਟੂਲਜ਼’ ਵਿਸ਼ੇ ਤਹਿਤ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਮਕਸਦ ਅਧਿਆਪਕਾਂ ਨੂੰ ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ (19) ਸਾਧਨਾਂ ਦੀ ਵਰਤੋਂ ਸਿਖਾ ਕੇ ਅਧਿਆਪਨ, ਅਕਾਦਮਿਕ ਖੋਜ ਅਤੇ ਪ੍ਰਬੰਧਕੀ ਕਾਰਜਾਂ ਨੂੰ ਹੋਰ ਵਧੇਰੇ ਨਿਪੁੰਨ ਅਤੇ ਗੁਣਵੱਤਾ ਭਰਪੂਰ ਬਣਾਉਣਾ ਸੀ। ਇਸ ਦੌਰਾਨ ਮੁੱਖ ਵਕਤਾ ਤੌਰ ’ਤੇ ਪੁੱਜੇ ਗੁਰਪ੍ਰੀਤ ਆਰਟਿਸਟ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਿਆਪਕ ਦਾ ਬਦਲ ਨਹੀਂ, ਸਗੋਂ ਉਨ੍ਹਾਂ ਦੇ ਸਮੇਂ ਦੀ ਬੱਚਤ ਕਰ ਕੇ ਅਧਿਆਪਨ ਨੂੰ ਹੋਰ ਰਚਨਾਤਮਿਕ ਅਤੇ ਨਵੀਨ ਬਣਾਉਣ ਦਾ ਸਭ ਤੋਂ ਵੱਡਾ ਸਾਧਨ ਹੈ। ਉਨ੍ਹਾਂ ਨੇ ਪ੍ਰੋਜੈਕਟਰ ਅਤੇ ਮੋਬਾਈਲ ਸਕਰੀਨਾਂ ਰਾਹੀਂ ਅਧਿਆਪਕਾਂ ਨੂੰ ਏ.ਆਈ. ਟੂਲਜ਼ ਦੀ ਸਿੱਧੀ ਵਿਹਾਰਕ ਵਰਤੋਂ ਕਰਵਾਈ। ਉਨ੍ਹਾਂ ਗੂਗਲ ਜੈਮਿਨੀ ਵਰਗੇ ਪ੍ਰਮੁੱਖ ਏ.ਆਈ. ਮਾਡਲਾਂ ਦੀ ਮਦਦ ਨਾਲ ਸਮਾਰਟ ਪਾਠ ਯੋਜਨਾਵਾਂ, ਦੋ ਭਾਸ਼ੀ ਨੋਟਿਸ, ਵਿਦਿਆਰਥੀਆਂ ਦੀ ਸਮਰੱਥਾ ਅਨੁਸਾਰ ਪ੍ਰਸ਼ਨ ਬੈਂਕ ਅਤੇ ਮੁਲਾਂਕਣ ਸਮੱਗਰੀ ਤਿਆਰ ਕਰਨ ਦੀ ਵਿਧੀ ਸਾਂਝੀ ਕੀਤੀ। ਇਸ ਤੋਂ ਇਲਾਵਾ ਇੰਟਰਨੈੱਟ ਆਰਚੀਵ ਰਾਹੀਂ ਦੁਰਲੱਭ ਪੁਸਤਕਾਂ, ਇਤਿਹਾਸਕ ਸਰੋਤਾਂ ਅਤੇ ਅੰਤਰਰਾਸ਼ਟਰੀ ਖੋਜ ਪੱਤਰਾਂ ਦੀ ਖੋਜ ਕਰਨ, ਵੱਡੇ ਖੋਜ ਪੱਤਰਾਂ ਦਾ ਸਾਰ ਕੱਢਣ ਅਤੇ ਅਧਿਆਪਨ ਪੇਸ਼ਕਾਰੀਆਂ ਮਿੰਟਾਂ ਵਿਚ ਤਿਆਰ ਕਰਨ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ। ਸ੍ਰੀ ਗੁਰਪ੍ਰੀਤ ਆਰਟਿਸਟ ਨੇ ਸਪਸ਼ਟ ਕੀਤਾ ਕਿ ਏ.ਆਈ. ਸਾਧਨਾਂ ਦੀ ਵਰਤੋਂ ਦੌਰਾਨ ਤੱਥਾਂ ਦੀ ਪੁਸ਼ਟੀ ਕਰਨਾ, ਸਾਹਿਤਕ ਚੋਰੀ ਤੋਂ ਬਚਣਾ ਅਤੇ ਨੈਤਿਕ ਮਾਪਦੰਡ ਕਾਇਮ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅਧਿਆਪਕਾਂ ਦੇ ਸ਼ੰਕਿਆਂ ਅਤੇ ਤਕਨੀਕੀ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਨਿਵਾਰਨ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ, ਡੀਨ ਅਕਾਦਮਿਕ ਡਾ: ਜਗਵਿੰਦਰ ਸਿੰਘ, ਪ੍ਰਿੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਤੇ ਪੀ.ਆਰ.ਓ. ਹਰਪ੍ਰੀਤ ਸ਼ਰਮਾ, ਆਈ.ਟੀ. ਸੈੱਲ ਮੁਖੀ ਪ੍ਰੋ: ਸੋਨਵਿੰਦਰ ਸਿੰਘ, ਪ੍ਰੋ: ਕੁਮਾਰੀ ਸ਼ੈਲਜਾ, ਪ੍ਰੋ: ਸੰਦੀਪ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਰਿਹਾ। ਅੰਤ ਵਿਚ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਗੁਰਪ੍ਰੀਤ ਆਰਟਿਸਟ ਨੂੰ ਸਨਮਾਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸਰਪੰਚ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਵਿਦਿਆਰਥੀਆਂ ਦੇ ਕਵਿਤਾ ਗਾਇਨ ਅਤੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।