29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ ਕਰਵਾਇਆ

ਬਰਨਾਲਾ, 28 ਅਕਤੂਬਰ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਐਸ. ਡੀ.

ਅਜੀਤ ਡੈਸਕ 29-10-2026
ਬਰਨਾਲਾ, 28 ਅਕਤੂਬਰ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਐਸ.ਡੀ. ਕਾਲਜ ਬਰਨਾਲਾ ਵਿਖੇ ਗੁਰਜੀਤ ਕੌਰ ਰਾਣੂ ਦੇ ਸਾਂਝੇ ਕਾਵਿ ਸੰਗ੍ਰਹਿ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿਚ ਡਾ: ਸੁਦਰਸ਼ਨ ਗਾਸੋ (ਪੰਜਾਬੀ ਸਾਹਿਤਕਾਰ ਅਤੇ ਉੱਘੇ ਚਿੰਤਕ, ਪ੍ਰਧਾਨ ਕੇਂਦਰੀ ਪੰਜਾਬੀ ਸਾਹਿਤ ਸਭਾ ਹਰਿਆਣਾ ਅਤੇ ਰਿਟਾਇਰਡ ਪ੍ਰੋ: ਜੀ.ਐਨ.ਐੱਮ ਕਾਲਜ ਅੰਬਾਲਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਰਾਜਬੀਰ ਸਿੰਘ ਮੱਲ੍ਹੀ (ਪੰਜਾਬੀ ਸਾਹਿਤਕਾਰ, ਪ੍ਰਧਾਨ ਪੰਜਾਬੀ ਲੇਖਕ ਸਭਾ ਸਮਾਣਾ), ਇਕਬਾਲ ਕੌਰ ਉਦਾਸੀ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਨਿਰਮਲ ਕੌਰ ਨੀਰ, ਅੰਮ੍ਰਿਤਪਾਲ ਕੌਰ ਬਰਾੜ, ਜਸਪ੍ਰੀਤ ਕੌਰ ਬੱਬੂ ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਵਿਸ਼ੇਸ਼ ਆਮਦ ਤਰਲੋਚਨ ਮੀਰ (ਉੱਘੇ ਪੰਜਾਬੀ ਸਾਹਿਤਕਾਰ, ਪੰਜਾਬੀ ਲੇਖਕ ਸਭਾ ਸਮਾਣਾ ਦੇ ਮੋਢੀ ਅਹੁਦੇਦਾਰ ਅਤੇ ਹਰਿਆਣਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ) ਅਤੇ ਗੋਪਾਲ ਸ਼ਰਮਾ (ਪੰਜਾਬੀ ਸਾਹਿਤਕਾਰ ਅਤੇ ਵਿੱਤ ਸਕੱਤਰ ਪੰਜਾਬੀ ਲੇਖਕ ਸਭਾ ਸਮਾਣਾ) ਦੀ ਰਹੀ। ਇਸ ਮੌਕੇ ਡਾ: ਸੁਦਰਸ਼ਨ ਗਾਸੋ ਨੇ ਆਪਣੇ ਜੀਵਨ ਤਜਰਬਿਆਂ ਉੱਤੇ ਅਧਾਰਿਤ ਕਵਿਤਾ ਦਾ ਸਫ਼ਰ ਬਾਰੇ ਵਿਚਾਰ ਪੇਸ਼ ਕੀਤੇ ਅਤੇ ਵਿਸਥਾਰ ਨਾਲ ‘ਲਫ਼ਜਾਂ ਦੀ ਬਾਰਿਸ਼’ ਪੁਸਤਕ ਉੱਪਰ ਪੇਪਰ ਪੜ੍ਹਦਿਆਂ ਕਿਹਾ ਕਿ ਇਸ ਪੁਸਤਕ ਵਿਚ ਸ਼ਾਮਿਲ ਸੱਤ ਕਵਿਤਰੀਆਂ ਦੀ ਸਿਰਜਣਾ ਵਿਚ ਨਾਰੀ ਕਾਵਿ ਚੇਤਨਾ ਦਾ ਪ੍ਰਗਟਾਵਾ ਹੁੰਦਾ ਹੈ, ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਉਹ ਵੱਖ-ਵੱਖ ਵਿਸ਼ਿਆਂ, ਅਹਿਸਾਸਾਂ ਨੂੰ ਸਮੇਟਦਿਆਂ ਹੋਇਆ ਸਮੇਂ ਦੇ ਹਾਣ ਦੀ ਹੋ ਕੇ ਵਿਚਰਦੀ ਹੈ। ਤਰਲੋਚਨ ਮੀਰ ਨੇ ਬਾਖ਼ੂਬੀ ਨਾਲ ਅਜੋਕੀ ਪੰਜਾਬੀ ਕਵਿਤਾ ਦੀ ਵਿਚ ਨਾਰੀ ਸਿਰਜਣਾ ਵਾਰੇ ਗੱਲਬਾਤ ਕੀਤੀ ਕਿ ਬਦਲਦੇ ਸੱਭਿਆਚਾਰ ਤੋਂ ਬਾਅਦ ਹੁਣ ਨਵੀਆਂ ਚੁਣੌਤੀਆਂ, ਸਮਾਜ ਦੇ ਦਰਪੇਸ਼ ਸਮੱਸਿਆਵਾਂ ਦਾ ਡਟ ਕੇ ਸਾਹਮਣਾ ਕਰਦੇ ਬੁਲੰਦ ਹੌਸਲਿਆਂ ਵਾਲੇ ਪੰਜਾਬੀ ਸਾਹਿਤ ਦੀ ਲੋੜ ਹੈ। ਵਿਨੋਦ ਸੰਧੂ ਜਾਡਲਾ, ਪ੍ਰਧਾਨ ਅੰਜਨਾ ਮੈਨਨ, ਮਨਦੀਪ ਕੌਰ ਭਦੌੜ, ਸਭਾ ਦੇ ਮੀਡੀਆ ਇੰਚਾਰਜ ਰੁਪਿੰਦਰ ਕੌਰ ਸ਼ਹਿਣਾ ਨੇ ਪੁਸਤਕ ਦੀਆਂ ਰਚਨਾਵਾਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਇਸ ਪੁਸਤਕ ਦੇ ਸੰਪਾਦਕ ਗੁਰਜੀਤ ਕੌਰ ਰਾਣੂ ਅਤੇ ਪੁਸਤਕ ਵਿਚਲੀਆਂ ਕਵਿਤਰੀਆਂ ਅੰਮ੍ਰਿਤਪਾਲ ਕੌਰ ਬਰਾੜ, ਨਿਰਮਲ ਨੀਰ ਅਤੇ ਜਸਪ੍ਰੀਤ ਕੌਰ ਬੱਬੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰਧਾਨਗੀ ਮੰਡਲ, ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਸੰਪਾਦਕ ਗੁਰਜੀਤ ਕੌਰ ਰਾਣੂ ਅਤੇ ਪੁਸਤਕ ਵਿਚ ਸ਼ਾਮਿਲ ਕਵਿਤਰੀਆਂ ਨੂੰ ਸਨਮਾਨ ਚਿੰਨ, ਸਰਟੀਫਿਕੇਟ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਲਾਮ ਪੇਸ਼ ਕਰਨ ਵਾਲੇ ਸਾਰੇ ਕਵੀਆਂ ਨੂੰ ਵੀ ਸਰਟੀਫਿਕੇਟ ਭੇਟ ਕੀਤੇ ਗਏ। ਪੰਜਾਬੀ ਲੇਖਕ ਸਭਾ ਸਮਾਣਾਂ ਵਲੋਂ ਸੰਪਾਦਿਤ ਸਾਂਝੀ ਕਾਵਿ ਸੰਗ੍ਰਹਿ ਪੁਸਤਕ ‘ਦਰਪਣ’ ਵੀ ਹਾਜ਼ਰੀਨ ਨੂੰ ਭੇਟ ਕੀਤੀ ਗਈ। ਇਸ ਮੌਕੇ ਸੁਖਪਾਲ ਕੌਰ ਬਾਠ, ਸਿਮਰਨਜੀਤ ਕੌਰ, ਹਰਸ਼ਪ੍ਰੀਤ ਕੌਰ, ਖੁਸ਼ਕਰਨਪ੍ਰੀਤ ਸਿੰਘ, ਦਵਿੰਦਰ ਸਿੰਘ ਪੰਡੋਰੀ, ਜਸਕਰਨ ਸਿੰਘ ਹਾਂਸ, ਮਨਜੀਤ ਕੌਰ ਸੰਧੂ ਅਲਾਲ, ਜਸਵੀਰ ਕੌਰ ਬਾਵਾ, ਰੁਪਿੰਦਰ ਕੌਰ ਸ਼ਹਿਣਾ, ਬਖਸ਼ੀਸ਼ ਸਿੰਘ ਸਿੱਧੂ ਅਲਾਲ, ਜਸਵਿੰਦਰ ਕੌਰ ਘਨੌਰੀ, ਮਨਦੀਪ ਕੌਰ ਭਦੌੜ, ਜਸਵਿੰਦਰ ਕੌਰ ਘਨੌਰੀ, ਸੁਖਦਰਸ਼ਨ ਕੌਰ ਬਰਨਾਲਾ, ਸੁਖਵਿੰਦਰ ਕੌਰ, ਮੂਲ ਚੰਦ ਸ਼ਰਮਾ ਧੂਰੀ, ਗੋਪਾਲ ਸ਼ਰਮਾ, ਮਨਜੀਤ ਸਿੰਘ ਰਾਣੂ, ਏਕਮਜੋਤ ਸਿੰਘ ਰਾਣੂ, ਯਾਦਵਿੰਦਰ ਸਿੰਘ, ਜੈ ਪਾਲ ਸਿੰਘ, ਗੁਰਜੀਤ ਕੌਰ, ਰਜਿੰਦਰ ਕੌਰ, ਬਲਵੀਰ ਕੌਰ, ਪਰਦੀਪ ਕੌਰ ਟੱਲੇਵਾਲ, ਨਰਿੰਦਰ ਕੌਰ, ਉਰਵਸ਼ੀ ਗੁਪਤਾ, ਜਸਪ੍ਰੀਤ ਸਿੰਘ, ਇਸ਼ਵਨ ਸਿੰਘ, ਬੀਰਕੰਵਲ ਸਿੰਘ, ਪ੍ਰਭਜੋਤ ਸਿੰਘ, ਪੁਨੀਤ ਬਰਨਾਲਾ, ਹਰਮਨਦੀਪ ਸਿੰਘ, ਜਸਵੀਰ ਸਿੰਘ, ਅੱਕੀ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹੰਡਿਆਇਆ ਵਿਖੇ ਅਰਦਾਸ ਦਿਵਸ ਮਨਾਇਆ ਅਗਲੀ ਖ਼ਬਰ ਸ਼ਿਵਾਲਿਕ ਸਕੂਲ ਵਿਖੇ ਕਰਵਾਚੌਥ ਮੌਕੇ ਵਿਦਿਆਰਥੀਆਂ ਦੇ ਮਹਿੰਦੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।