14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 13 ਅਕਤੂਬਰ (ਨਰਿੰਦਰ ਅਰੋੜਾ)-ਆਪਣੀਆਂ ਮੰਗਾਂ ਨੂੰ ਲੈ ਕੇ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਸ. ਐਸ.

ਅਜੀਤ ਡੈਸਕ 14-10-2026
ਬਰਨਾਲਾ, 13 ਅਕਤੂਬਰ (ਨਰਿੰਦਰ ਅਰੋੜਾ)-ਆਪਣੀਆਂ ਮੰਗਾਂ ਨੂੰ ਲੈ ਕੇ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਸ.ਐਸ.ਪੀ. ਬਰਨਾਲਾ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਗਿੱਲ ਸੂਬਾ ਜਥੇਬੰਦਕ ਸਕੱਤਰ ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਖ਼ਾਨ ਨੇ ਦੱਸਿਆ ਕਿ ਜਥੇਬੰਦੀ ਦੀ ਜ਼ਿਲ੍ਹਾ ਇਕਾਈ ਅਤੇ ਸਥਾਨਕ ਇਕਾਈਆਂ ਦੇ ਪ੍ਰਧਾਨ ਅਤੇ ਸਕੱਤਰਾਂ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐਸ.ਐਸ.ਪੀ ਮੁਹੰਮਦ ਸਰਫ਼ਰਾਜ਼ ਆਲਮ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਗਈ ਹੈ ਕਿ ਵਿਆਹ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ’ਤੇ ਦੇਰ ਰਾਤ ਤੱਕ ਚੱਲ ਰਹੇ ਡੀ.ਜੇ. ਦੇ ਟਾਈਮ ਟੇਬਲ ਸਬੰਧੀ ਹਾਈਕੋਰਟ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਬਰਨਾਲਾ ਜ਼ਿਲ੍ਹੇ ਦੀ ਹਦੂਦ ਅੰਦਰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮੈਰਿਜ ਪੈਲੇਸਾਂ ਅਤੇ ਵਿਆਹ ਦੇ ਹੋਰ ਸਮਾਗਮਾਂ ’ਚ ਕੁੱਝ ਲੋਕਾਂ ਵਲੋਂ ਸ਼ਰ੍ਹੇਆਮ ਹਥਿਆਰ ਲਿਜਾ ਕੇ ਫਾਇਰਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਮੇਜ਼ਬਾਨਾਂ ਦੇ ਰਿਸ਼ਤੇਦਾਰਾਂ ਅਤੇ ਕਈ ਥਾਵਾਂ ’ਤੇ ਫੋਟੋਗ੍ਰਾਫਰਾਂ ਦਾ ਵੀ ਨੁਕਸਾਨ ਹੋਇਆ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਮੈਰਿਜ ਪੈਲੇਸਾਂ ਅਤੇ ਵਿਆਹ ਸਮਾਗਮਾਂ ’ਚ ਹਥਿਆਰਾਂ ’ਤੇ ਸਖ਼ਤ ਪਾਬੰਦੀ ਲਾਗੂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਦੇਰ ਰਾਤ ਵਿਆਹ ਦੇ ਸਮਾਗਮ ਲਗਾ ਕੇ ਵਾਪਸ ਪਰਤ ਰਹੇ ਫੋਟੋਗ੍ਰਾਫਰਾਂ ਨਾਲ ਕਈ ਵਾਰ ਲੁੱਟ ਖੋਹ ਅਤੇ ਹੋਰ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਇਸ ਲਈ ਫੋਟੋਗ੍ਰਾਫਰਾਂ ਦੀ ਸੁਰੱਖਿਆ ਨਾਲ ਸੰਬੰਧਿਤ ਸਮੱਸਿਆਵਾਂ ’ਤੇ ਵੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ। ਪ੍ਰਸ਼ਾਸਨ ਵਲੋਂ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਮੰਗ ਪੱਤਰ ਦੇ ਆਧਾਰ ’ਤੇ ਬੰਦ ਦੀ ਕਾਰਵਾਈ ਅਮਲ ਦੇ ’ਚ ਲਿਆਂਦੀ ਜਾਵੇਗੀ । ਇਸ ਮੌਕੇ ਜਗਤਾਰ ਸਿੰਘ ਗਿੱਲ ਜੁਆਇੰਟ ਸੈਕਟਰੀ, ਪੰਜਾਬ, ਜਗਸੀਰ ਸਿੰਘ ਢਿੱਲੋਂ ਪੀ.ਆਰ.ਓ. ਸਾਊਥ ਜੋਨ, ਤਰਸੇਮ ਖਾਨ (ਜ਼ਿਲ੍ਹਾ ਪ੍ਰਧਾਨ ਬਰਨਾਲਾ), ਗੁਰਮੇਲ ਸਿੰਘ (ਜ਼ਿਲ੍ਹਾ ਸਕੱਤਰ ਬਰਨਾਲਾ), ਰਾਕੇਸ਼ ਕੁਮਾਰ (ਜ਼ਿਲ੍ਹਾ ਖ਼ਜ਼ਾਨਚੀ ਬਰਨਾਲਾ), ਮੱਖਣ ਸਿੰਘ, ਸਤਪਾਲ, ਗਗਨਦੀਪ ਸ਼ਰਮਾ, ਜਸਵੀਰ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ, ਤੇਜਿੰਦਰ ਸਿੰਘ, ਜਸਪਾਲ ਸਿੰਘ ਜ਼ਿਲ੍ਹਾ ਟੀਮ ਬਰਨਾਲਾ, ਨਿਰਮਲ ਸਿੰਘ ਪੰਡੋਰੀ ਪ੍ਰਧਾਨ ਮਹਿਲ ਕਲਾਂ, ਮਨਦੀਪ ਕੁਮਾਰ ਸੈਕਟਰੀ ਮਹਿਲ ਕਲਾਂ, ਜਗਰਾਜ ਸਿੰਘ ਪ੍ਰਧਾਨ ਬਰਨਾਲਾ, ਰਣਜੀਤ ਸਿੰਘ ਸੈਕਟਰੀ ਲਖਵਿੰਦਰ ਸਿੰਘ, ਜਗਸੀਰ ਸਿੰਘ ਪ੍ਰਧਾਨ ਭਦੌੜ, ਗੁਰਪ੍ਰੀਤ ਸਿੰਘ ਸੈਕਟਰੀ ਭਦੌੜ, ਗਗਨਦੀਪ ਸਿੰਘ ਭਦੌੜ, ਰਜਿੰਦਰ ਸਿੰਘ ਪ੍ਰਧਾਨ ਬਡਬਰ, ਤਜਿੰਦਰ ਸਿੰਘ ਸੈਕਟਰੀ ਬਡਬਰ, ਜੱਗਾ ਸਿੰਘ ਜੁਆਇੰਟ ਸਕੱਤਰ, ਵਿਜੇ ਕੁਮਾਰ ਪ੍ਰਧਾਨ ਧਨੌਲਾ, ਜਗਦੀਪ ਸਿੰਘ ਸੈਕਟਰੀ ਧਨੌਲਾ, ਭਗਵੰਤ ਸਿੰਘ ਪ੍ਰਧਾਨ ਰਾਏਸਰ, ਕੁਲਵਿੰਦਰ ਸਿੰਘ ਸੈਕਟਰੀ ਰਾਏਸਰ, ਕਮਲਜੀਤ ਸਿੰਘ ਪ੍ਰਧਾਨ ਰੂੜੇਕੇ ਕਲਾਂ, ਗੁਰਮੇਲ ਸਿੰਘ ਸੈਕਟਰੀ ਰੂੜੇਕੇ, ਵਿਜੇ ਕੁਮਾਰ ਪ੍ਰਧਾਨ ਤਪਾ, ਵਰਿੰਦਰ ਕੁਮਾਰ ਸੈਕਟਰੀ ਤਪਾ, ਕੁਲਦੀਪ ਸਿੰਘ ਪ੍ਰਧਾਨ ਉਪਲੀ, ਕੁਲਦੀਪ ਸਿੰਘ ਸੈਕਟਰੀ ਉਪਲੀ ਸਮੇਤ ਸਮੂਹ ਫੋਟੋਗ੍ਰਾਫਰ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਬਰਨਾਲਾ ਵਲੋਂ ਠੋਸ ਕੂੜਾ ਪ੍ਰਬੰਧਨ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਲੱਸਟਰ ਅਫ਼ਸਰਾਂ ਨੂੰ ਪਿੰਡਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।