ਪਿੰਡ ਕੁਰੜ ਵਿਖੇ ਸੰਸਦ ਮੈਂਬਰ ਮੀਤ ਹੇਅਰ ਨੇ ਕੀਤਾ ਮੁੱਖ ਮੰਤਰੀ ਖੇਡ ਗਰਾਊਂਡ ਦਾ ਉਦਘਾਟਨ
ਮਹਿਲ ਕਲਾਂ, 9 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਪਿੰਡ ਕੁਰੜ ਵਿਖੇ ਲਗਭਗ 94 ਲੱਖ ਰੁਪਏ ਦੀ ਲਾਗਤ ਨਾਲ 4 ਏਕੜ ਰਕਬੇ ਵਿੱਚ ਤਿਆਰ ਹੋਏ ਮੁੱਖ ਮੰਤਰੀ ਖ਼ੇਡ ਗਰਾਊਂਡ ਦਾ ਉਦਘਾਟਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਰਸਮੀ ਤੌਰ ’ਤੇ ਕੀਤਾ ਗਿਆ। ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਪਿੰਡ ਕੁਰੜ ਨੇ ਕਬੱਡੀ ਜਗਤ ਨੂੰ ਵੱਡੇ ਨਾਮਵਰ ਖਿਡਾਰੀ ਦਿੱਤੇ ਹਨ ਜਿਨ੍ਹਾਂ ਨੇ ਪੂਰੀ ਦੁਨੀਆ ਵਿਚ ਪਿੰਡ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਮਹਿਲ ਕਲਾਂ, 9 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਪਿੰਡ ਕੁਰੜ ਵਿਖੇ ਲਗਭਗ 94 ਲੱਖ ਰੁਪਏ ਦੀ ਲਾਗਤ ਨਾਲ 4 ਏਕੜ ਰਕਬੇ ਵਿੱਚ ਤਿਆਰ ਹੋਏ ਮੁੱਖ ਮੰਤਰੀ ਖ਼ੇਡ ਗਰਾਊਂਡ ਦਾ ਉਦਘਾਟਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਰਸਮੀ ਤੌਰ ’ਤੇ ਕੀਤਾ ਗਿਆ। ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਪਿੰਡ ਕੁਰੜ ਨੇ ਕਬੱਡੀ ਜਗਤ ਨੂੰ ਵੱਡੇ ਨਾਮਵਰ ਖਿਡਾਰੀ ਦਿੱਤੇ ਹਨ ਜਿਨ੍ਹਾਂ ਨੇ ਪੂਰੀ ਦੁਨੀਆ ਵਿਚ ਪਿੰਡ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪਿੰਡ ਵਿਚ ਖਿਡਾਰੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਰਕਾਰ ਵਲੋਂ ਇਹ ਸ਼ਾਨਦਾਰ 4 ਏਕੜ ਦਾ ਗਰਾਊਂਡ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਲਗਭਗ 94 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤੇ ਬਾਕੀ ਰਹਿੰਦੇ ਕਰੀਬ 38 ਲੱਖ ਰੁਪਏ ਦੇ ਵਿਕਾਸ ਕਾਰਜ ਵੀ ਜਲਦ ਮੁਕੰਮਲ ਕਰ ਕੇ ਇਸ ਨੂੰ ਇਲਾਕੇ ਦਾ ਇਕ ਨਮੂਨੇ ਦਾ ਖੇਡ ਗਰਾਊਂਡ ਬਣਾਇਆ ਜਾਵੇਗਾ। ਮੀਤ ਹੇਅਰ ਨੇ ਕਿਹਾ ਕਿ ਨਸ਼ਿਆਂ ਦੀ ਮੰਗ ਨੂੰ ਖ਼ਤਮ ਕਰਨ ਦਾ ਸਭ ਤੋਂ ਕਾਰਗਰ ਤਰੀਕਾ ਨੌਜਵਾਨਾਂ ਨੂੰ ਗਰਾਊਂਡਾਂ ਨਾਲ ਜੋੜਨਾ ਹੈ, ਜਿਸ ਨੌਜਵਾਨ ਨੂੰ ਖੇਡਾਂ ਦਾ ਸ਼ੌਕ ਪੈ ਜਾਵੇਗਾ, ਉਹ ਕਦੇ ਵੀ ਮਾੜੇ ਰਾਹ ਨਹੀਂ ਪੈ ਸਕਦਾ। ਉਨ੍ਹਾਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਪਿੰਡਾਂ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਇਕੱਲੇ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਦੇ ਖੇਡ ਮੈਦਾਨਾਂ ਲਈ ਕਰੀਬ 25 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਖੇਡ ਵਿਭਾਗ ਦਾ ਬਜਟ ਸਿਰਫ਼ 147 ਕਰੋੜ ਰੁਪਏ ਸੀ ਜਿਸ ਨੂੰ ਮਾਨ ਸਰਕਾਰ ਨੇ ਵਧਾ ਕੇ 1800 ਕਰੋੜ ਰੁਪਏ ਤੱਕ ਪਹੁੰਚਾਇਆ ਹੈ, ਜੋ ਦੇਸ਼ ਭਰ ਵਿਚ ਇਕ ਮਿਸਾਲ ਹੈ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਲਕੇ ਅੰਦਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਮੀਤ ਹੇਅਰ ਦਾ ਉਚੇਚਾ ਧੰਨਵਾਦ ਕੀਤਾ। ਇਸ ਸਮੇਂ ਹਲਕਾ ਇੰਚਾਰਜ਼ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਸਰਪੰਚ ਸੁਖਵਿੰਦਰ ਦਾਸ, ਰਿੰਕਾ ਕੁਤਬਾ ਬਾਹਮਣੀਆਂ, ਪੀ.ਏ.ਬਿੰਦਰ ਸਿੰਘ ਖਾਲਸਾ, ਰਵਨੀਤ ਸਿੰਘ ਪੰਡੋਰੀ, ਮਨਜੀਤ ਸਿੰਘ ਸਹਿਜੜਾ, ਗੁਰਦੀਪ ਸਿੰਘ ਹੇਅਰ, ਹਰਪਾਲ ਸਿੰਘ ਹੇਅਰ, ਦਵਿੰਦਰ ਸਿੰਘ ਧਨੋਆ, ਯਾਦਵਿੰਦਰ ਸਿੰਘ ਛਾਪਾ, ਰਾਜਿੰਦਰ ਸਿੰਘ ਕਾਲਾ ਠੁੱਲੀਵਾਲ, ਗੁਰਜੀਤ ਸਿੰਘ ਧਾਲੀਵਾਲ, ਨਿਰਮਲ ਸਿੰਘ ਛੀਨੀਵਾਲ, ਜਗਮੇਲ ਸਿੰਘ ਛੀਨੀਵਾਲ, ਸੰਦੀਪ ਗਿੱਲ ਕੁਰੜ ਆਦਿ ਹਾਜ਼ਰ ਸਨ।