08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਿੰਡ ਚੀਮਾ ਵਿਖੇ ਭਾਕਿਯੂ ਉਗਰਾਹਾਂ ਵਲੋਂ ਚੌਥੀ ਵਾਰ ਵਾਰੰਟ ਕਬਜ਼ੇ ਦੇ ਵਿਰੋਧ ਕਾਰਨ ਅਧਿਕਾਰੀ ਬੇਰੰਗ ਮੁੜੇ

ਟੱਲੇਵਾਲ, 7 ਅਕਤੂਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਚੌਥੀ ਵਾਰ ਵਾਰੰਟ ਕਬਜ਼ੇ ਦਾ ਵਿਰੋਧ ਕਰਦਿਆਂ ਪਿੰਡ ਚੀਮਾ ਦੇ ਛੋਟੇ ਕਿਸਾਨ ਦੇ ਘਰ ਦੀ ਕੁਰਕੀ ਰੁਕਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਚੀਮਾ ਬਲਾਕ ਆਗੂ, ਹਰੀ ਸਿੰਘ ਭਗਤਪੁਰਾ ਨੇ ਦੱਸਿਆ ਕਿ ਪਲਵਿੰਦਰ ਸਿੰਘ ਭਿੰਦੀ ਪੁੱਤਰ ਤਾਰਾ ਸਿੰਘ ਨੇ 2021 ਵਿਚ ਪ੍ਰਾਈਵੇਟ ਐਕਟਿਉਸ ਬੈਂਕ ਬਰਨਾਲਾ 12 ਲੱਖ 20 ਹਜ਼ਾਰ ਦਾ ਕਰਜ਼ਾ ਲਿਆ ਸੀ ਅਤੇ ਕੁੱਝ ਸਾਲ ਇਹ ਕਿਸਾਨ ਬੈਂਕ ਦਾ ਕਰਜ਼ਾ ਮੋੜਦਾ ਰਿਹਾ, ਪਰ ਕੁੱਝ ਕਾਰਨਾਂ ਕਰ ਕੇ ਕਿਸ਼ਤ ਸਮੇਂ ਸਿਰ ਨਾ ਭਰ ਸਕਿਆ।

ਅਜੀਤ ਡੈਸਕ 08-10-2026
ਟੱਲੇਵਾਲ, 7 ਅਕਤੂਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਚੌਥੀ ਵਾਰ ਵਾਰੰਟ ਕਬਜ਼ੇ ਦਾ ਵਿਰੋਧ ਕਰਦਿਆਂ ਪਿੰਡ ਚੀਮਾ ਦੇ ਛੋਟੇ ਕਿਸਾਨ ਦੇ ਘਰ ਦੀ ਕੁਰਕੀ ਰੁਕਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਚੀਮਾ ਬਲਾਕ ਆਗੂ, ਹਰੀ ਸਿੰਘ ਭਗਤਪੁਰਾ ਨੇ ਦੱਸਿਆ ਕਿ ਪਲਵਿੰਦਰ ਸਿੰਘ ਭਿੰਦੀ ਪੁੱਤਰ ਤਾਰਾ ਸਿੰਘ ਨੇ 2021 ਵਿਚ ਪ੍ਰਾਈਵੇਟ ਐਕਟਿਉਸ ਬੈਂਕ ਬਰਨਾਲਾ 12 ਲੱਖ 20 ਹਜ਼ਾਰ ਦਾ ਕਰਜ਼ਾ ਲਿਆ ਸੀ ਅਤੇ ਕੁੱਝ ਸਾਲ ਇਹ ਕਿਸਾਨ ਬੈਂਕ ਦਾ ਕਰਜ਼ਾ ਮੋੜਦਾ ਰਿਹਾ, ਪਰ ਕੁੱਝ ਕਾਰਨਾਂ ਕਰ ਕੇ ਕਿਸ਼ਤ ਸਮੇਂ ਸਿਰ ਨਾ ਭਰ ਸਕਿਆ। ਜਿਸ ਕਾਰਨ ਬੈਂਕ ਲੋਨ ਦੀ ਕਿਸ਼ਤਾਂ ਟੁੱਟ ਗਈਆਂ, ਜਿਸ ਕਾਰਨ ਉਪਰੋਕਤ ਕਿਸਾਨ ਕਰਜ਼ਾਈ ਹੋ ਗਿਆ। ਜਿਸ ’ਤੇ ਬੈਂਕ ਵਲੋਂ ਦੁੱਗਣਾ ਤਿੱਗਣਾ ਵਿਆਜ ਲਗਾ ਕੇ ਹੁਣ ਕਿਸਾਨ ਵੱਲ 17 ਲੱਖ ਤੋਂ ਵੱਧ ਦੀ ਰਕਮ ਬਣਾ ਦਿੱਤੀ ਗਈ ਅਤੇ ਕਿਸਾਨ ਵਲੋਂ 8 ਲੱਖ ਦੇ ਕਰੀਬ ਮੂਲ ਦੀ ਰਕਮ ਭਰੀ ਵੀ ਜਾ ਚੁੱਕੀ ਹੈ, ਪਰ ਅੱਜ ਵੱਡੀ ਪੱਧਰ ’ਤੇ ਚੌਥੀ ਵਾਰ ਵਾਰੰਟ ਕਬਜ਼ਾ ਲਿਆ ਕੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਬੈਂਕ ਵਲੋਂ ਕਿਸਾਨ ਦੇ ਘਰ ਦੀ ਕੁਰਕੀ ਕਰਵਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਉਕਤ ਜਬਰ ਖ਼ਿਲਾਫ਼ ਲਾਮਬੰਦੀ ਕਰਦਿਆਂ ਕੁਰਕੀ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ ਕੁਲਵਿੰਦਰ ਸਿੰਘ, ਡੀ.ਐਸ.ਪੀ ਜਸਵਿੰਦਰ ਕੌਰ, ਨਾਇਬ ਤਹਿਸੀਲਦਾਰ ਕੁਲਦੀਪ ਸਿੰਘ, ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ, ਬਲਵਿੰਦਰ ਸਿੰਘ ਥਾਣੇਦਾਰ, ਕਰਮਜੀਤ ਸਿੰਘ ਚੌਂਕੀ ਇੰਚਾਰਜ ਦੀ ਅਗਵਾਈ ਵਿਚ ਬੈਂਕ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਵੀ ਕੀਤੀ ਗਈ, ਪਰ ਅੱਜ ਫਿਰ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਿਆ ਅਤੇ ਪ੍ਰਸ਼ਾਸਨ ਅਤੇ ਬੈਂਕ ਅਧਿਕਾਰੀ ਵਾਪਸ ਮੁੜ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ, ਮਜ਼ਦੂਰ ਦੇ ਘਰ ਜਾਂ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ ਦੀਪਾ ਪੱਖੋਕੇ, ਜੱਗੀ ਢਿੱਲੋਂ, ਨਛੱਤਰ ਸਿੰਘ ਚੀਮਾ, ਅਮਨਾ ਸਿੰਘ, ਭੋਲਾ ਸਿੰਘ, ਮੀਤਾ ਸਿੰਘ ਢਿੱਲੋਂ, ਬਿੰਦਰ ਸਿੰਘ ਰਾਈਏ ਵਾਲਾ, ਘੋਨਾ ਸਿੰਘ, ਭੋਲਾ ਸਿੰਘ, ਮੇਜਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਕਿਯੂ ਉਗਰਾਹਾਂ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਤਹਿਤ ਬਰਨਾਲਾ ਸਬ-ਡਵੀਜ਼ਨ ਨੂੰ ‘ਜ਼ੀਰੋ ਬਰਨਿੰਗ’ ਬਣਾਉਣ ਦਾ ਟੀਚਾ-ਐਸ.ਡੀ.ਐਮ. ਪਰਾਲੀ ਪ੍ਰਬੰਧਨ ਤਹਿਤ ਬਰਨ... ਅਗਲੀ ਖ਼ਬਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।