30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਅਤਰਗੜ੍ਹ ਵਿਖੇ ਕਾਂਗਰਸ ਪਾਰਟੀ ਦੀ ਇਕੱਤਰਤਾ ਹੋਈ

ਧਨੌਲਾ, 29 ਸਤੰਬਰ (ਜਤਿੰਦਰ ਸਿੰਘ ਧਨੌਲਾ)- ਕਾਂਗਰਸ ਪਾਰਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਹਲਕਾ ਭਦੌੜ ਦੇ ਪਿੰਡ ਅਤਰਗੜ੍ਹ ਵਿਖੇ ਰਾਜਵਿੰਦਰ ਸਿੰਘ ਸੀਤਲ ਸਟੇਟ ਕੋਆਰਡੀਨੇਟਰ, ਐਸ. ਸੀ.

ਅਜੀਤ ਡੈਸਕ 30-09-2026
ਧਨੌਲਾ, 29 ਸਤੰਬਰ (ਜਤਿੰਦਰ ਸਿੰਘ ਧਨੌਲਾ)- ਕਾਂਗਰਸ ਪਾਰਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਹਲਕਾ ਭਦੌੜ ਦੇ ਪਿੰਡ ਅਤਰਗੜ੍ਹ ਵਿਖੇ ਰਾਜਵਿੰਦਰ ਸਿੰਘ ਸੀਤਲ ਸਟੇਟ ਕੋਆਰਡੀਨੇਟਰ, ਐਸ.ਸੀ. ਵਿੰਗ, ਪੰਜਾਬ ਕਾਂਗਰਸ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਔਰਤਾਂ ਤੇ ਪੁਰਸ਼ਾਂ ਨੇ ਹਿੱਸਾ ਲਿਆ। ਇਕੱਤਰਤਾ ਦੌਰਾਨ ਬੁਲਾਰਿਆਂ ਨੇ ਆਖਿਆ ਕਿ ਵਿਕਾਸ ਕਾਰਜ ਠੱਪ ਹੋਏ ਪਏ ਹਨ । ਹਰ ਪਾਸੇ ਧਰਨੇ ਲੱਗ ਰਹੇ ਹਨ । ਨਸ਼ਾ ਘਟਣ ਦੀ ਥਾਂ ਵਧ ਗਿਆ। ਪੰਜਾਬ ਦਾ ਕੋਈ ਵਰਗ ਐਸਾ ਨਹੀਂ ਜਿਹੜਾ ਸਕੂਨ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ। ਵਪਾਰੀ, ਕਾਰੋਬਾਰੀ ਬੇਸਬਰੀ ਨਾਲ ਇਲੈੱਕਸ਼ਨ ਦੀ ਇੰਤਜ਼ਾਰ ਕਰ ਰਹੇ ਹਨ, ਹੋਰ ਤਾਂ ਹੋਰ ਮੁਲਾਜ਼ਮ ਵਰਗ ਉਂਗਲਾਂ ਦੇ ਪੋਟਿਆਂ ਉੱਤੇ ਸਰਕਾਰ ਦੇ ਰਹਿੰਦੇ ਦਿਨਾਂ ਦੀ ਗਿਣਤੀ ਕਰ ਰਿਹਾ। ਉਨ੍ਹਾਂ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਨਿੱਕੀਆਂ ਨਾਰਾਜ਼ਗੀਆਂ ਤੋਂ ਉੱਪਰ ਉੱਠ ਕੇ ਧਰਮ ਨਿਰਪੱਖ ਪਾਰਟੀ ਕਾਂਗਰਸ ਦਾ ਸਾਥ ਦਿੱਤਾ ਜਾਵੇ। ਇਸ ਸਮੇਂ ਜਗਦੇਵ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਦਰਸ਼ਨ ਸਿੰਘ ਪੰਚ, ਕੌਰ ਸਿੰਘ, ਜਾਗਰ ਸਿੰਘ, ਕੁਲਵਿੰਦਰ ਕੌਰ, ਜਸਵੀਰ ਸਿੰਘ ਅਤੇ ਕਾਂਗਰਸ ਦੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਉੱਗੋਕੇ ਦੀ ਵਿਵਾਦਿਤ ਜ਼ਮੀਨ ਦਾ ਕਬਜ਼ਾ ਵਾਰੰਟ ਰੋਕਣ ਲਈ ਅੱਜ ਦੂਜੇ ਦਿਨ ਵੀ ਲੱਗਿਆ ਧਰਨਾ ਅਗਲੀ ਖ਼ਬਰ ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਨੇ ਘਰਾਂ ਤੱਕ ਪਹੁੰਚ ਕਰ ਕੇ ਫਾਰਮਾਂ ਦੀ ਕੀਤੀ ਸੁਪਰ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।