ਪਿੰਡ ਭੋਤਨਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਟੱਲੇਵਾਲ, 29 ਸਤੰਬਰ (ਸੋਨੀ ਚੀਮਾ)-ਕਿਰਤੀਆਂ ਅਤੇ ਕ੍ਰਾਂਤੀ ਦੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੋਤਨਾ ਦੀ ਸਰਪ੍ਰਸਤੀ ਹੇਠ ਖੇਡ ਕਲੱਬਾਂ, ਨੌਜਵਾਨਾਂ, ਸਮੂਹ ਜਥੇਬੰਦਕ ਇਕਾਈਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਪਿੰਡ ’ਚ ਮਸ਼ਾਲ ਮਾਰਚ ਕੀਤਾ ਗਿਆ। ਲਾਇਬ੍ਰੇਰੀ ਪ੍ਰਧਾਨ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਖੇਡ ਗਰਾਊਂਡ ਭੋਤਨਾ ਤੋਂ ਇਨਕਲਾਬੀ ਗੀਤ ਅਤੇ ਨਾਅਰਿਆਂ ਨਾਲ ਕੀਤੀ ਗਈ।
ਟੱਲੇਵਾਲ, 29 ਸਤੰਬਰ (ਸੋਨੀ ਚੀਮਾ)-ਕਿਰਤੀਆਂ ਅਤੇ ਕ੍ਰਾਂਤੀ ਦੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੋਤਨਾ ਦੀ ਸਰਪ੍ਰਸਤੀ ਹੇਠ ਖੇਡ ਕਲੱਬਾਂ, ਨੌਜਵਾਨਾਂ, ਸਮੂਹ ਜਥੇਬੰਦਕ ਇਕਾਈਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਪਿੰਡ ’ਚ ਮਸ਼ਾਲ ਮਾਰਚ ਕੀਤਾ ਗਿਆ। ਲਾਇਬ੍ਰੇਰੀ ਪ੍ਰਧਾਨ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਖੇਡ ਗਰਾਊਂਡ ਭੋਤਨਾ ਤੋਂ ਇਨਕਲਾਬੀ ਗੀਤ ਅਤੇ ਨਾਅਰਿਆਂ ਨਾਲ ਕੀਤੀ ਗਈ। ਇਸ ਮੌਕੇ ਲੋਕ ਗਾਇਕ ਅਜਮੇਰ ਅਕਲੀਆ ਨੇ ਉਸਾਰੂ ਲੋਕ ਗੀਤ ਪੇਸ਼ ਕੀਤੇ ਗਏ। ਅੰਤ ਲਾਇਬ੍ਰੇਰੀ ਕਮੇਟੀ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ 28 ਸਤੰਬਰ 2006 ਨੂੰ ਆਪਣੇ ਵਿੱਛੜੇ ਸਾਥੀ ਤੇ ਲਾਇਬ੍ਰੇਰੀ ਆਗੂ ਭਗਵੰਤ ਭੋਤਨਾ ਨੂੰ ਪੰਜ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਮੌਕੇ ਜਸਪਾਲ ਸਿੰਘ, ਬਾਬਾ ਮੱਖਣ ਸਿੰਘ ਸੇਖੋਂ, ਗੁਰਚਰਨ ਸਿੰਘ ਪੀਟੀ, ਸਰਪੰਚ ਕੁਲਦੀਪ ਸਿੰਘ ਧਾਲੀਵਾਲ, ਪੰਚ ਦਰਬਾਰਾ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਕਰਮਜੀਤ ਸਿੰਘ ਰਾਣੂ, ਜਸਵਿੰਦਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਸਿੱਧੂ, ਪੀਤਾ ਸੇਖੋਂ ਤੇ ਵੱਡੀ ਗਿਣਤੀ ਵਿਚ ਔਰਤਾਂ, ਬੱਚੇ ਤੇ ਪਿੰਡ ਵਾਸੀ ਹਾਜ਼ਰ ਸਨ।