24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕੌਂਸਲਰਾਂ ਨੇ ਨਗਰ ਕੌਂਸਲ ਤਪਾ ਦੇ ਈ.ਓ. ਦੀ ਬਦਲੀ ਦੀ ਕੀਤੀ ਮੰਗ

ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਵਿਖੇ ਇਕ ਅਹਿਮ ਮੁੱਦਾ ਉਸ ਵੇਲੇ ਗਰਮਾ ਗਿਆ ਜਦੋਂ ਨਗਰ ਕੌਂਸਲ ਵਿਖੇ ਈ. ਓ ਦੀ ਮਾੜੀ ਕਾਰਗੁਜ਼ਾਰੀ ਤੋਂ ਖਫਾ ਹੋਏ ਪ੍ਰਧਾਨ, ਮੀਤ ਪ੍ਰਧਾਨ ਸਮੇਤ 13 ਕੌਂਸਲਰਾਂ ਨੇ ਤੁਰੰਤ ਪ੍ਰਭਾਵ ਨਾਲ ਬਦਲੀ ਦੀ ਮੰਗ ਕੀਤੀ ਅਤੇ ਨਾਲ ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਈ.

ਤਬਾਦਲਾ ਨਾ ਹੋਣ ’ਤੇ ਦਫ਼ਤਰੀ ਕੰਮ ਬੰਦ ਕਰ ਕੇ ਹੜਤਾਲ ਦੀ ਦਿੱਤੀ ਚਿਤਾਵਨੀ 24-09-2026
ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਵਿਖੇ ਇਕ ਅਹਿਮ ਮੁੱਦਾ ਉਸ ਵੇਲੇ ਗਰਮਾ ਗਿਆ ਜਦੋਂ ਨਗਰ ਕੌਂਸਲ ਵਿਖੇ ਈ.ਓ ਦੀ ਮਾੜੀ ਕਾਰਗੁਜ਼ਾਰੀ ਤੋਂ ਖਫਾ ਹੋਏ ਪ੍ਰਧਾਨ, ਮੀਤ ਪ੍ਰਧਾਨ ਸਮੇਤ 13 ਕੌਂਸਲਰਾਂ ਨੇ ਤੁਰੰਤ ਪ੍ਰਭਾਵ ਨਾਲ ਬਦਲੀ ਦੀ ਮੰਗ ਕੀਤੀ ਅਤੇ ਨਾਲ ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਈ.ਓ. ਬਦਲੀ ਨਾ ਹੋਈ ਤਾਂ ਉਹ ਨਗਰ ਕੌਂਸਲ ਦਾ ਦਫਤਰੀ ਕੰਮ ਮੁਕੰਮਲ ਤੌਰ ’ਤੇ ਬੰਦ ਕਰ ਦੇਣਗੇ। ਨਗਰ ਕੌਂਸਲ ਤਪਾ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕੌਂਸਲਰਾਂ ਨੇ ਦੋਸ਼ ਲਾਇਆ ਕਿ ਤਪਾ ਨਗਰ ਕੌਂਸਲ ਦਾ ਪੱਕਾ ਚਾਰਜ ਹੋਣ ਦੇ ਬਾਵਜੂਦ ਈ.ਓ ਦੀ ਦਫ਼ਤਰ ਵਿਚ ਹਾਜ਼ਰੀ ਬਹੁਤ ਘੱਟ ਰਹਿੰਦੀ ਹੈ ਅਤੇ ਕਥਿਤ ਤੌਰ ’ਤੇ ਜ਼ਿਆਦਾਤਰ ਕੰਮ ਬਰਨਾਲਾ ਵਿਖੇ ਬੈਠ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਰਿਕਾਰਡ ਅਤੇ ਫਾਈਲਾਂ ਵੀ ਦਫ਼ਤਰ ਦੀ ਬਜਾਏ ਗੱਡੀ ਆਦਿ ਵਿਚ ਰੱਖੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਕੌਂਸਲਰਾਂ ਅਤੇ ਆਮ ਲੋਕਾਂ ਨੂੰ ਕੰਮ ਕਰਵਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਈ.ਓ ਵਲੋਂ ਕੌਂਸਲਰਾਂ ਅਤੇ ਪ੍ਰਧਾਨ ਨਾਲ ਲੋੜੀਂਦਾ ਤਾਲਮੇਲ ਨਹੀਂ ਕੀਤਾ ਜਾਂਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 1 ਕਾਲੋਨੀ ਨਾਲ ਸਬੰਧਿਤ 24 ਐਨ.ਓ.ਸੀ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਕੌਂਸਲਰਾਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਕੌਂਸਲਰਾਂ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਈ.ਓ ਕੋਲ ਪੰਜ ਕਮੇਟੀਆਂ ਦਾ ਚਾਰਜ ਹੋਣ ਦੇ ਬਾਵਜੂਦ ਉਹ ਤਪਾ ਦਫ਼ਤਰ ਵਿਚ ਨਿਯਮਿਤ ਤੌਰ ’ਤੇ ਨਹੀਂ ਬੈਠਦੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸ਼ੁੱਕਰਵਾਰ ਤੱਕ ਈ.ਓ ਨੂੰ ਤਪਾ ਤੋਂ ਤਬਦੀਲ ਨਾ ਕੀਤਾ ਗਿਆ ਤਾਂ ਹਾਊਸ ਵਲੋਂ ਦਫ਼ਤਰੀ ਕੰਮ ਬੰਦ ਕਰਵਾ ਕੇ ਹੜਤਾਲ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਕੌਂਸਲਰਾਂ ਨੇ ਤਪਾ ਲਈ ਨਵਾਂ ਅਤੇ ਇਮਾਨਦਾਰ ਅਧਿਕਾਰੀ ਲਗਾਉਣ ਦੀ ਮੰਗ ਕੀਤੀ। ਪ੍ਰੈਸ ਨੋਟ ’ਤੇ ਵਾਰਡ ਨੰਬਰ 12 ਅਤੇ 13 ਦੇ ਕੌਸਲਰਾਂ ਨੂੰ ਛੱਡ ਸਾਰੀਆਂ ਦੇ ਦਸਤਖਤ ਹਨ, ਜਿਸ ਵਿਚ ਪ੍ਰਧਾਨ ਅਤੇ ਮੀਤ ਪ੍ਰਧਾਨ ਵੀ ਸ਼ਾਮਿਲ ਹਨ। ਇਸ ਸਬੰਧੀ ਕੌਂਸਲਰਾਂ ਦਾ ਇਕ ਵਫ਼ਦ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਅਗਵਾਈ ਹੇਠ ਏ.ਡੀ.ਸੀ ਵਿਕਾਸ ਬਰਨਾਲਾ ਨੂੰ ਵੀ ਮਿਲਿਆ ਅਤੇ ਈ.ਓ ਸਬੰਧੀ ਆਪਣੀਆਂ ਸ਼ਿਕਾਇਤਾਂ ਤੋਂ ਜਾਣੂ ਕਰਵਾਇਆ। ਉਧਰ ਦੂਜੇ ਪਾਸੇ ਜਦ ਇਸ ਸਬੰਧੀ ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੌਂਸਲਰਾਂ ਵਲੋਂ ਉਨ੍ਹਾਂ ’ਤੇ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਾਲ ਸਬੰਧਤ ਸਾਰਾ ਕੰਮ ਆਨਲਾਈਨ ਪ੍ਰਕਿਰਿਆ ਰਾਹੀਂ ਹੁੰਦਾ ਹੈ ਅਤੇ ਕੌਂਸਲਰਾਂ ਵਲੋਂ ਲਗਾਏ ਗਏ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ। ਈ.ਓ ਨੇ ਕਿਹਾ ਕਿ ਉਹ ਆਪਣੇ ਅਧਿਕਾਰਾਂ ਅਤੇ ਨਿਯਮਾਂ ਅਨੁਸਾਰ ਹੀ ਕੰਮ ਕਰ ਰਹੇ ਹਨ, ਉਨ੍ਹਾਂ ਇਹ ਵੀ ਕਿਹਾ ਕਿ ਦਫਤਰ ਦਾ ਸਾਰਾ ਰਿਕਾਰਡ ਦਫਤਰ ’ਚ ਹੈ ਅਤੇ ਉਨ੍ਹਾਂ ਪਾਸ ਕਈ ਕਮੇਟੀਆਂ ਦਾ ਕੰਮ ਹੋਣ ਕਾਰਨ ਹਫਤੇ ’ਚ ਦੋ ਦਿਨ ਤਪਾ ਦਫਤਰ ’ਚ ਬੈਠਕੇ ਕੰਮ ਕਰਦੇ ਹਨ।
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਐਚ.ਆਈ.ਵੀ. ਏਡਜ਼ ਸੰਬੰਧੀ ਜਾਗਰੂਕ ਕੀਤਾ ਅਗਲੀ ਖ਼ਬਰ ਵਾਈ.ਐਸ. ਸਕੂਲ ਦੀ ਵਿਦਿਆਰਥਣ ਪ੍ਰਿਆਨਾ ਜੈਨ ਨੇ ਤਾਂਬੇ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।