ਇੰਦੌਰ (ਮੱਧ ਪ੍ਰਦੇਸ਼), 24 ਅਕਤੂਬਰ (ਪੀ. ਟੀ. ਆਈ.)-ਬਾਲੀਵੁੱਡ ਅਦਾਕਾਰ ਟਾਈਗਰ ਸ਼ਰੌਫ ‘ਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿਚ ਸਨਿਚਰਵਾਰ ਨੂੰ ਇੰਦੌਰ ਤੋਂ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਇਸ ਗ੍ਰਿਫ਼ਤਾਰੀ ਨਾਲ ਇਸ ਮਾਮਲੇ ’ਚ ਫੜੇ ਗਏ ਲੋਕਾਂ ਦੀ ਕੁੱਲ ਗਿਣਤੀ 11 ਹੋ ਗਈ ਹੈ।ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਾਜੇਸ਼ ਡੰਡੋਟੀਆ ਨੇ ਦੱਸਿਆ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਪ੍ਰਾਂਜਲ ਠਕਰਾਨ (22) ਨੂੰ ਕਾਬੂ ਕੀਤਾ।ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਠਕਰਾਨ, ਪੰਜ ਦਿਨ ਪਹਿਲਾਂ ਹੀ ਆਪਣੇ ਅਧਰੰਗਗ੍ਰਸਤ ਭਰਾ ਦੇ ਇਲਾਜ ਲਈ ਇੰਦੌਰ ਆਇਆ ਸੀ।
ਤਾਜ਼ਾ ਖ਼ਬਰਾਂ
Free
ਸੋਨੀਪਤ ਦਾ ਨੌਜਵਾਨ ਇੰਦੌਰ ਤੋਂ ਗ੍ਰਿਫ਼ਤਾਰ
ਇੰਦੌਰ (ਮੱਧ ਪ੍ਰਦੇਸ਼), 24 ਅਕਤੂਬਰ (ਪੀ. ਟੀ. ਆਈ.)-ਬਾਲੀਵੁੱਡ ਅਦਾਕਾਰ ਟਾਈਗਰ ਸ਼ਰੌਫ ‘ਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿਚ ਸਨਿਚਰਵਾਰ ਨੂੰ ਇੰਦੌਰ ਤੋਂ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿੰਆਂ ...
ਅਜੀਤ ਡੈਸਕ
25-10-2026