ਰੂੜੇਕੇ ਕਲਾਂ ਕਬੱਡੀ ਕੱਪ ਦਾ ਥਾਣਾ ਮੁਖੀ ਨੇ ਪੋਸਟਰ ਕੀਤਾ ਰਿਲੀਜ਼
ਰੂੜੇਕੇ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਆਜ਼ਾਦ ਸਪੋਰਟਸ ਕਬੱਡੀ ਕਲੱਬ ਰੂੜੇਕੇ ਕਲਾਂ ਵਲੋਂ 24 ਸਤੰਬਰ 2026 ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਤੇ ਬੈਨਰ ਰਿਲੀਜ਼ ਕਰਦਿਆਂ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਵਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਤਹਿਤ ਕਿ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਧੀਆ ਖੇਡ ਗਰਾਉਂਡ ਬਣਾਉਣ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।
ਆੜ੍ਹਤੀਆਂ ਨੇ ਮਾਰਕੀਟ ਕਮੇਟੀ ਉਪਰ ਫੜ੍ਹਾਂ ਦੀ ਸਹੀ ਵੰਡ ਨਾ ਕਰਨ ਦੇ ਲਾਏ ਦੋਸ਼, ਕੀਤੀ ਨਾਅਰੇਬਾਜ਼ੀ
14-09-2026