07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਟੇਟ ਐਵਾਰਡੀ ਅਧਿਆਪਕ ਨਰਿੰਦਰ ਕੁਮਾਰ ਦਾ ਪਿੰਡ ਢਿੱਲਵਾਂ ਪਹੁੰਚਣ ’ਤੇ ਸਵਾਗਤ

ਤਪਾ ਮੰਡੀ, 6 ਸਤੰਬਰ (ਵਿਜੇ ਸ਼ਰਮਾ)- ਸਿੱਖਿਆ ਦੇ ਖੇਤਰ ’ਚ ਆਪਣੀਆਂ ਸ਼ਾਨਦਾਰ ਸੇਵਾਵਾਂ, ਮਿਹਨਤ ਅਤੇ ਸਮਰਪਣ ਸਦਕਾ ਸਟੇਟ ਐਵਾਰਡ ਹਾਸਿਲ ਕਰਨ ਵਾਲੇ ਨਰਿੰਦਰ ਕੁਮਾਰ ਦੇ ਪਿੰਡ ਢਿੱਲਵਾਂ ਪਹੁੰਚਣ ’ਤੇ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਹਰਚਰਨ ਸਿੰਘ ਸਰਪੰਚ ਜੰਡਸਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਨਰਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ।

ਅਜੀਤ ਡੈਸਕ 07-09-2026
ਤਪਾ ਮੰਡੀ, 6 ਸਤੰਬਰ (ਵਿਜੇ ਸ਼ਰਮਾ)- ਸਿੱਖਿਆ ਦੇ ਖੇਤਰ ’ਚ ਆਪਣੀਆਂ ਸ਼ਾਨਦਾਰ ਸੇਵਾਵਾਂ, ਮਿਹਨਤ ਅਤੇ ਸਮਰਪਣ ਸਦਕਾ ਸਟੇਟ ਐਵਾਰਡ ਹਾਸਿਲ ਕਰਨ ਵਾਲੇ ਨਰਿੰਦਰ ਕੁਮਾਰ ਦੇ ਪਿੰਡ ਢਿੱਲਵਾਂ ਪਹੁੰਚਣ ’ਤੇ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਹਰਚਰਨ ਸਿੰਘ ਸਰਪੰਚ ਜੰਡਸਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਨਰਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਨਰਿੰਦਰ ਕੁਮਾਰ ਵਲੋਂ ਸਿੱਖਿਆ ਦੇ ਖੇਤਰ ’ਚ ਕੀਤੀ ਮਿਹਨਤ ਅਤੇ ਸਮਰਪਣ ਦਾ ਸੂਬਾ ਪੱਧਰ ’ਤੇ ਸਨਮਾਨ ਹੋਣਾ ਬੇਹੱਦ ਮਾਣ ਵਾਲੀ ਗੱਲ ਹੈ । ਇਸ ਮੌਕੇ ਪੰਚਾਇਤ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਨੀਂਹ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਅਜਿਹੇ ਅਧਿਆਪਕਾਂ ਨੂੰ ਮਿਲਣ ਵਾਲੇ ਸਨਮਾਨ ਹੋਰਨਾਂ ਲਈ ਵੀ ਪੇ੍ਰਰਨਾ ਬਣਦੇ ਹਨ । ਹਰਚਰਨ ਸਿੰਘ ਨੇ ਨਰਿੰਦਰ ਕੁਮਾਰ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਕਿੰਦੀ, ਮਨਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਬੜਿੰਗ, ਮਾਸਟਰ ਗੁਰਜੀਤ ਸਿੰਘ ਮੌੜ, ਮਾਸਟਰ ਪ੍ਰੇਮ ਸਿੰਘ ਢਿੱਲੋਂ, ਮਾਸਟਰ ਪੂਰਨ ਸਿੰਘ, ਕੁਲਦੀਪ ਸਿੰਘ ਸਿੱਧੂ, ਨੱਥਾ ਸਿੰਘ ਢਿੱਲੋਂ ਸਮੇਤ ਸਮੂਹ ਨਗਰ ਪੰਚਾਇਤ ਢਿੱਲਵਾਂ ਦੇ ਮੈਂਬਰ, ਪਤਵੰਤੇ ਸੱਜਣ ਅਤੇ ਨਗਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਰੰਗਲੇ ਪੰਜਾਬ ਦੇ ਵਾਅਦੇ ਕਰਨ ਵਾਲੀ ਸਰਕਾਰ ’ਚ ਹਰ ਵਰਗ ਦੁਖੀ- ਵਿਧਾਇਕ ਕਾਲਾ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।