ਪਿੰਡ ਚੀਮਾ ਦੇ ਨੌਜਵਾਨ ਨੇ ਭੁਲੇਖੇ ਨਾਲ ਪੀਤੀ ਜ਼ਹਿਰੀਲੀ ਦਵਾਈ, ਇਲਾਜ ਦੌਰਾਨ ਮੌਤ
ਟੱਲੇਵਾਲ, 6 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਅੱਜ ਮਾਹੌਲ ਉਸ ਸਮੇਂ ਗ਼ਮਗੀਨ ਹੋ ਗਿਆ, ਜਦੋਂ ਪਿੰਡ ਨਾਲ ਸਬੰਧਿਤ ਮਜ਼ਦੂਰ ਵਰਗ ਦੇ ਇਕ ਨੌਜਵਾਨ, ਜੋ ਕਿ ਪਿਛਲੇ ਦਿਨੀਂ ਸ਼ਰਾਬ ਦੇ ਭੁਲੇਖੇ ਨਦੀਨਾਂ ’ਤੇ ਕਰਨ ਵਾਲੀ ਜ਼ਹਿਰੀਲੀ ਦਵਾਈ ਪੀ ਗਿਆ ਅਤੇ ਉਸ ਦੀ ਜੇਰੇ ਇਲਾਜ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ 51 ਸਾਲ ਪੁੱਤਰ ਸਵ: ਜਰਨੈਲ ਸਿੰਘ ਜੋ ਕਿ ਪਿਛਲੇ ਦਿਨੀਂ ਆਪਣੇ ਬਾਹਰਲੇ ਘਰ ਜਿੱਥੇ ਕਿ ਪਸ਼ੂਆਂ ਦਾ ਹਰਾ ਚਾਰਾ ਬੀਜਿਆ ਹੋਇਆ ਹੈ, ਵਿਖੇ ਸ਼ਾਮ ਨੂੰ ਕੰਮਕਾਰ ਕਰਨ ਲਈ ਗਿਆ ਅਤੇ ਉਸ ਨੇ ਸ਼ਰਾਬ ਪਾਉਣ ਵਾਲੇ ਪਊਏ ਵਿਚ ਪਈ ਨਦੀਨਨਾਸ਼ਕ ਦਵਾਈ ਸ਼ਰਾਬ ਦੇ ਭੁਲੇਖੇ ਪੀ ਲਈ, ਜਿਸ ਉਪਰੰਤ ਉਸ ਨੂੰ ਬਰਨਾਲਾ ਵਿਖੇ ਹਸਪਤਾਲ ਲਿਜਾਇਆ ਗਿਆ ਅਤੇ ਉਸ ਦਿਨ ਉਸ ਦੀ ਹਾਲਤ ਸਥਿਰ ਹੋਣ ਕਾਰਨ ਉਸ ਨੂੰ ਛੁੱਟੀ ਕਰ ਦਿੱਤੀ ਗਈ, ਪਰ ਦੂਜੇ ਦਿਨ ਜਦ ਉਸ ਨੂੰ ਦੁਬਾਰਾ ਦਿੱਕਤ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਹਿਲਾਂ ਬਰਨਾਲਾ ਵਿਖੇ ਅਤੇ ਫਿਰ ਬਠਿੰਡਾ ਵਿਖੇ ਇਲਾਜ ਲਈ ਲੈ ਕੇ ਗਏ ਸਨ, ਜਿੱਥੇ ਜੇਰੇ ਇਲਾਜ ਅੱਜ ਤੜਕਸਾਰ ਗੁਰਮੀਤ ਸਿੰਘ ਦੀ ਦੁਖਦਾਈ ਮੌਤ ਹੋ ਗਈ।
ਮ
ਮ੍ਰਿਤਕ ਗੁਰਮੀਤ ਸਿੰਘ ਦੀ ਤਸਵੀਰ।
07-09-2026
ਟੱਲੇਵਾਲ, 6 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਅੱਜ ਮਾਹੌਲ ਉਸ ਸਮੇਂ ਗ਼ਮਗੀਨ ਹੋ ਗਿਆ, ਜਦੋਂ ਪਿੰਡ ਨਾਲ ਸਬੰਧਿਤ ਮਜ਼ਦੂਰ ਵਰਗ ਦੇ ਇਕ ਨੌਜਵਾਨ, ਜੋ ਕਿ ਪਿਛਲੇ ਦਿਨੀਂ ਸ਼ਰਾਬ ਦੇ ਭੁਲੇਖੇ ਨਦੀਨਾਂ ’ਤੇ ਕਰਨ ਵਾਲੀ ਜ਼ਹਿਰੀਲੀ ਦਵਾਈ ਪੀ ਗਿਆ ਅਤੇ ਉਸ ਦੀ ਜੇਰੇ ਇਲਾਜ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ 51 ਸਾਲ ਪੁੱਤਰ ਸਵ: ਜਰਨੈਲ ਸਿੰਘ ਜੋ ਕਿ ਪਿਛਲੇ ਦਿਨੀਂ ਆਪਣੇ ਬਾਹਰਲੇ ਘਰ ਜਿੱਥੇ ਕਿ ਪਸ਼ੂਆਂ ਦਾ ਹਰਾ ਚਾਰਾ ਬੀਜਿਆ ਹੋਇਆ ਹੈ, ਵਿਖੇ ਸ਼ਾਮ ਨੂੰ ਕੰਮਕਾਰ ਕਰਨ ਲਈ ਗਿਆ ਅਤੇ ਉਸ ਨੇ ਸ਼ਰਾਬ ਪਾਉਣ ਵਾਲੇ ਪਊਏ ਵਿਚ ਪਈ ਨਦੀਨਨਾਸ਼ਕ ਦਵਾਈ ਸ਼ਰਾਬ ਦੇ ਭੁਲੇਖੇ ਪੀ ਲਈ, ਜਿਸ ਉਪਰੰਤ ਉਸ ਨੂੰ ਬਰਨਾਲਾ ਵਿਖੇ ਹਸਪਤਾਲ ਲਿਜਾਇਆ ਗਿਆ ਅਤੇ ਉਸ ਦਿਨ ਉਸ ਦੀ ਹਾਲਤ ਸਥਿਰ ਹੋਣ ਕਾਰਨ ਉਸ ਨੂੰ ਛੁੱਟੀ ਕਰ ਦਿੱਤੀ ਗਈ, ਪਰ ਦੂਜੇ ਦਿਨ ਜਦ ਉਸ ਨੂੰ ਦੁਬਾਰਾ ਦਿੱਕਤ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਹਿਲਾਂ ਬਰਨਾਲਾ ਵਿਖੇ ਅਤੇ ਫਿਰ ਬਠਿੰਡਾ ਵਿਖੇ ਇਲਾਜ ਲਈ ਲੈ ਕੇ ਗਏ ਸਨ, ਜਿੱਥੇ ਜੇਰੇ ਇਲਾਜ ਅੱਜ ਤੜਕਸਾਰ ਗੁਰਮੀਤ ਸਿੰਘ ਦੀ ਦੁਖਦਾਈ ਮੌਤ ਹੋ ਗਈ। ਇਸ ਮੌਤ ਕਾਰਨ ਪਿੰਡ ਦਾ ਮਾਹੌਲ ਗ਼ਮਗੀਨ ਹੋ ਗਿਆ।