30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਵ. ਜਗਪਾਲ ਸਿੰਘ ਖੰਗੂੜਾ ਨੂੰ ਨਾਮਵਰ ਸ਼ਖ਼ਸਅਤਾਂ ਨੇ ਸ਼ਰਧਾਂਜਲੀ ਕੀਤੀ ਭੇਟ ਰਾਜਾ ਵੜਿੰਗ, ਰਵਨੀਤ ਬਿੱਟੂ, ਅੰਬਿਕਾ ਸੋਨੀ, ਜਗਦੇਵ ਸਿੰਘ ਖੁਡੀਆ, ਕੈਪਟਨ ਸੰਦੀਪ ਸੰਧੂ, ਮਨਪ੍ਰੀਤ ਸਿੰਘ ਇਯਾਲੀ, ਕਮਲ ਬੋਪਾਰਾਏ ਆਦਿ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਪਰਿਵਾਰ ਵੱਲੋਂ 5 ਲੱਖ ਰੁਪਏ ਪਿੰਡ ਦੀਆਂ ਸੰਸਥਾਵਾਂ ਨੂੰ ਭੇਟ ਕੀਤੇ ਗਏ

ਅਹਿਮਦਗੜ੍ਹ, 29 ਨਵੰਬਰ (ਰਵਿੰਦਰ ਪੁਰੀ)- ਪੰਜਾਬ ਦੀ ਨਾਮਵਰ ਸਮਾਜ ਸੇਵੀ ਸ਼ਖਸ਼ੀਅਤ ਸਵਰਗੀ ਜਗਪਾਲ ਸਿੰਘ ਖੰਗੂੜਾ ਨਮਿਤ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਸ਼ਰਧਾਜਲੀ ਭੇਟ ਕੀਤੀ। ਪਿੰਡ ਲਤਾਲਾ ਵਿਖੇ ਹੋਏ ਵਿਸ਼ਾਲ ਸ਼ਰਧਾਂਜਲੀ ਸਮਾਗਮ ਵਿਚ ਪੰਜਾਬ ਭਰ ’ ਚੋਂ ਆਏ ਰਾਜਸੀ ਆਗੂਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਬੋਲਦਿਆਂ ਸਵਰਗੀ ਜਗਪਾਲ ਸਿੰਘ ਖੰਗੂੜਾ ਦੀਆਂ ਪਰਿਵਾਰ ਤੇ ਸਮਾਜ ਪ੍ਰਤੀ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀਆਂ ਅਨੇਕਾਂ ਉਦਾਹਰਨਾਂ ਪੇਸ਼ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸਵਰਗੀ ਜਗਪਾਲ ਸਿੰਘ ਖੰਗੂੜਾ ਨਮਿਤ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ।ਤਸਵੀਰ: ਪੁਰੀ 30-11-2026
ਅਹਿਮਦਗੜ੍ਹ, 29 ਨਵੰਬਰ (ਰਵਿੰਦਰ ਪੁਰੀ)- ਪੰਜਾਬ ਦੀ ਨਾਮਵਰ ਸਮਾਜ ਸੇਵੀ ਸ਼ਖਸ਼ੀਅਤ ਸਵਰਗੀ ਜਗਪਾਲ ਸਿੰਘ ਖੰਗੂੜਾ ਨਮਿਤ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਸ਼ਰਧਾਜਲੀ ਭੇਟ ਕੀਤੀ। ਪਿੰਡ ਲਤਾਲਾ ਵਿਖੇ ਹੋਏ ਵਿਸ਼ਾਲ ਸ਼ਰਧਾਂਜਲੀ ਸਮਾਗਮ ਵਿਚ ਪੰਜਾਬ ਭਰ ’ ਚੋਂ ਆਏ ਰਾਜਸੀ ਆਗੂਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਬੋਲਦਿਆਂ ਸਵਰਗੀ ਜਗਪਾਲ ਸਿੰਘ ਖੰਗੂੜਾ ਦੀਆਂ ਪਰਿਵਾਰ ਤੇ ਸਮਾਜ ਪ੍ਰਤੀ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀਆਂ ਅਨੇਕਾਂ ਉਦਾਹਰਨਾਂ ਪੇਸ਼ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪਰਿਵਾਰ ਵੱਲੋਂ ਸਵਰਗੀ ਜਗਪਾਲ ਸਿੰਘ ਖੰਗੂੜਾ ਨਮਿਤ ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਕਰੀਬ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪਰਿਵਾਰ ਦੇ ਛੋਟੇ ਬੱਚਿਆਂ ਨੇ ਵੀ ਬੜੇ ਭਾਵੁਕ ਲਫਜ਼ਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਵਿਧਾਇਕ ਜੱਸੀ ਖੰਗੂੜਾ ਅਤੇ ਸਤਬੀਰ ਸਿੰਘ ਸੱਤੀ ਖੰਗੂੜਾ ਯੂ. ਕੇ. ਦੇ ਪਿਤਾ ਸਵਰਗੀ ਜਗਪਾਲ ਸਿੰਘ ਨੂੰ ਸ਼ਰਧਾਜਲੀ ਭੇਟ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਕਾਮਿਲ ਬੋਪਾਰਾਏ, ਬੀਬਾ ਅਮਨਦੀਪ ਖੰਗੂੜਾ ਆਦਿ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਵਿਸ਼ੇਸ਼ ਕਰਕੇ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ, ਕੈਬਨਿਟ ਮੰਤਰੀ ਜਗਦੇਵ ਸਿੰਘ ਖੁਡੀਆ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਹਲਕਾ ਇੰਚਾਰਜ ਕੇ.ਐੱਨ.ਐੱਸ. ਕੰਗ, ਗੁਰਪ੍ਰਤਾਪ ਸਿੰਘ ਕੈਰੋਂ, ਹਰਪਾਲ ਸਿੰਘ ਖੰਗੂੜਾ, ਦਲਜੀਤ ਸਿੰਘ ਸਹੋਤਾ ਯੂ. ਕੇ., ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸੁਮਨ ਧੂਰੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਸਾਬਕਾ ਵਿਧਾਇਕ ਸੰਜੇ ਤਲਵਾੜ, ਰਿਟਾਇਰਡ ਆਈ.ਏ.ਐੱਸ. ਹਰਕੇਸ਼ ਸਿੰਘ ਸਿੱਧੂ, ਸਾਬਕਾ ਵਿਧਾਇਕ ਡਾਕਟਰ ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾਂ, ਕ੍ਰਿਸ਼ਨ ਕੁਮਾਰ ਬਾਵਾ, ਮੇਜਰ ਸਿੰਘ ਭੈਣੀ, ਐੱਸ. ਪੀ. ਪਰਮਜੀਤ ਸਿੰਘ ਪੰਨੂ, ਐੱਸ.ਪੀ. ਸੰਦੀਪ ਵਡੇਰਾ, ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਪਵਨ ਦੀਵਾਨ ਲੁਧਿਆਣਾ, ਪਰਮਜੀਤ ਸਿੰਘ ਸਿੱਧਵਾਂ, ਗੁਰਜੋਤ ਸਿੰਘ ਢੀਡਸਾ, ਕਮਲ ਧਾਲੀਵਾਲ, ਜਸਕਰਨ ਸਿੰਘ ਦਿਓਲ, ਹਰਦੀਪ ਸਿੰਘ ਬੋੜ ਆਈ, ਪ੍ਰਿੰਸੀਪਲ ਡਾਕਟਰ ਸੰਦੀਪ ਸਾਹਨੀ, ਰਵਿੰਦਰ ਸਿੰਘ ਰੋਮੀ ਛਪਾਰ, ਦਰਸ਼ਨ ਸਿੰਘ ਬੀਰਮੀ, ਗੁਰਪ੍ਰੀਤ ਸਿੰਘ ਖੰਗੂੜਾ, ਪ੍ਰਧਾਨ ਅਸ਼ੋਕ ਡੱਬੀ ਅਹਿਮਦਗੜ੍ਹ, ਜਸਪਾਲ ਦਾਸ ਮਾਲੇਰਕੋਟਲਾ, ਉੱਘੇ ਪ੍ਰਵਾਸੀ ਪ੍ਰਭਜੋਤ ਸਿੰਘ ਮੋਹੀ ਯੂ. ਕੇ., ਦਵਿੰਦਰ ਸਿੰਘ ਮਾਨ, ਕਿੱਕੀ ਢਿੱਲੋਂ, ਬਨੀ ਢਿੱਲੋਂ ਘੁੰਗਰਾਣਾ, ਸਾਬਕਾ ਪ੍ਰਧਾਨ ਸੰਜੀਵ ਪੁਰੀ ਮਲੋਦ, ਪਰਮਜੀਤ ਸਿੰਘ ਘਵੱਦੀ, ਨਿਰਮਲ ਸਿੰਘ ਨਿੰਮਾ ਡੇਹਲੋਂ, ਸਾਬਕਾ ਸਰਪੰਚ ਬਿੱਟੂ ਪੋਹੀੜ, ਡਾਕਟਰ ਸੁਨੀਤ ਹਿੰਦ ਅਹਿਮਦਗੜ੍ਹ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਡਾ: ਸੰਦੀਪ ਸਾਹਨੀ, ਸੈਂਪੀ ਭੱਠਲ ਭਨੋਹੜ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਮਨਜੀਤ ਸਿੰਘ ਹੰਬੜਾਂ, ਸਾਬਕਾ ਪ੍ਰਧਾਨ ਜਤਿੰਦਰ ਭੋਲਾ ਅਹਿਮਦਗੜ੍ਹ, ਸਾਬਕਾ ਕੌਂਸਲਰ ਰਾਕੇਸ਼ ਸ਼ਾਹੀ, ਕਾਂਗਰਸੀ ਆਗੂ ਮਨੀਸ਼ ਸਿੰਗਲਾ ਅਹਿਮਦਗੜ, ਸਾਬਕਾ ਚੇਅਰਮੈਨ ਜੱਗਾ ਰਾਮ ਧਰਮਸੋਤ, ਪ੍ਰਧਾਨ ਸੁਖਦੇਵ ਸਿੰਘ ਵਾਲੀਆ ਬੜੂੰਦੀ, ਸਰਪੰਚ ਪਿੰਦੂ ਕੰਗਣਵਾਲ, ਸਰਪੰਚ ਸਗੀਰ ਦਹਲੀਜ ਕਲਾ, ਤਰਸੇਮ ਗਰਗ, ਪੱਤਰਕਾਰ ਰਾਜ ਜੋਸ਼ੀ, ਪੱਤਰਕਾਜ ਸਤਨਾਮ ਸਿੰਘ ਬੜੈਚ, ਚਰਨਜੀਤ ਸਿੰਘ ਗਹੌਰ, ਡਾ: ਰਾਜਪਾਲ ਸਿੰਘ ਗਰੇਵਾਲ, ਸੋਨੀ ਮੁੱਲਾਂਪੁਰ ਆਦਿ ਹਾਜ਼ਰ ਸਨ। ਇੰਨ੍ਹਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ, ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਆਦਿ ਦੇ ਸੰਦੇਸ਼ ਵੀ ਪਹੁੰਚੇ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ ਸਵ. ਜਗਤਾਰ ਸਿੰਘ ਢਿੱਲੋਂ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।